ਨਵੀਂ ਦਿੱਲੀ—ਦੇਸ਼ ਦੇ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਵਿਕਰੀ 1.87 ਫੀਸਦੀ ਦੀ ਗਿਰਾਵਟ ਦੇ ਨਾਲ 2,80,125 ਇਕਾਈ ਰਹੀ। ਪਿਛਲੇ ਸਾਲ ਜਨਵਰੀ 'ਚ ਦੇਸ਼ 'ਚ 2,85,467 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ। ਸੋਸਾਇਟੀ ਆਫ ਇੰਡੀਆ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਯਾਮ) ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ 'ਚ ਕਿਹਾ ਕਿ ਜਨਵਰੀ 'ਚ ਦੇਸ਼ ਦੇ ਘਰੇਲੂ ਕਾਰਾਂ ਦੀ ਵਿਕਰੀ 2.65 ਫੀਸਦੀ ਦੀ ਗਿਰਾਵਟ ਦੇ ਨਾਲ 1,79,389 ਇਕਾਈਆਂ 'ਤੇ ਰਹੀ। ਜਨਵਰੀ 2018 'ਚ ਦੇਸ਼ 'ਚ 1,84,264 ਕਾਰ ਵਿਕੀਆਂ ਸਨ। ਪਿਛਲੇ ਮਹੀਨੇ 'ਚ ਮੋਟਰਸਾਈਕਲਾਂ ਦੀ ਵਿਕਰੀ 'ਚ 2.55 ਫੀਸਦੀ ਦੀ ਗਿਰਾਵਟ ਦੇ ਨਾਲ 10,27,810 ਰਹੀ। ਪਿਛਲੇ ਸਾਲ ਜਨਵਰੀ 'ਚ ਇਹ ਅੰਕੜਾ 10,54,,757 ਇਕਾਈਆਂ ਦਾ ਸੀ। ਜਨਵਰੀ 2019 'ਚ ਸਾਰੇ ਤਰ੍ਹਾਂ ਦੀ ਦੋਪਹੀਆ ਵਾਹਨਾਂ ਦੀ ਵਿਕਰੀ 5.18 ਫੀਸਦੀ ਦੀ ਗਿਰਾਵਟ ਦੇ ਨਾਲ 15,97,572 ਇਕਾਈ ਰਹੀ। ਜਨਵਰੀ 2018 'ਚ ਵਿਕਣ ਵਾਲੇ ਦੋਪਹੀਆ ਵਾਹਨਾਂ ਦੀ ਗਿਣਤੀ 16,84,761 ਸੀ। ਹਾਲਾਂਕਿ ਵਪਾਰਕ ਵਾਹਨਾਂ ਦੀ ਵਿਕਰੀ 2.21 ਫੀਸਦੀ ਦੇ ਵਾਧੇ ਦੇ ਨਾਲ 87,591 ਇਕਾਈ ਰਹੀ। ਸਿਆਮ ਨੇ ਕਿਹਾ ਕਿ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਜਨਵਰੀ 'ਚ 4.86 ਫੀਸਦੀ ਦੀ ਗਿਰਾਵਟ ਦੇ ਨਾਲ 20,19,331 ਇਕਾਈ ਰਹੀ ਜੋ ਪਿਛਲੇ ਸਾਲ ਇਸ ਮਹੀਨੇ 'ਚ 21,18,465 ਸੀ।
ਸਰਕਾਰ ਅਗਲੇ ਸਾਲ ਆਯੁਸ਼ਮਾਨ ਭਾਰਤ ਲਈ ਜ਼ਿਆਦਾ ਧਨ ਮੁਹੱਈਆ ਕਰਵਾ ਸਕਦੀ ਹੈ : ਗੋਇਲ
NEXT STORY