ਨਵੀਂ ਦਿੱਲੀ- ਦੇਸ਼ ਵਿਚ ਇਸ ਸਾਲ 42 ਦਿਨ ਦੇ ਤਿਉਹਾਰੀ ਸਮੇਂ ਦੌਰਾਨ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ 'ਤੇ 12 ਫੀਸਦੀ ਵਧ ਕੇ 4.3 ਮਿਲੀਅਨ ਯੂਨਿਟ ਹੋ ਗਈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (FADA) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਤੇ ਸਾਲ ਤਿਉਹਾਰੀ ਮਿਆਦ ਦੌਰਾਨ 3.8 ਮਿਲੀਅਨ ਵਾਹਨਾਂ ਦੀ ਰਜਿਸਟਰੇਸ਼ਨ ਹੋਈ ਸੀ। FADA ਮੁਤਾਬਕ ਨਰਾਤਿਆਂ ਦੀ ਸ਼ੁਰੂਆਤ ਤੋਂ ਹੀ ਵਾਹਨਾਂ ਦੀ ਵਿਕਰੀ ਵਿਚ ਜ਼ਿਕਰਯੋਗ ਵਾਧਾ ਹੋਇਆ।
ਇਸ ਦੌਰਾਨ ਦੋ-ਪਹੀਆ ਵਾਹਨਾਂ ਦਾ ਰਜਿਸਟਰੇਸ਼ਨ ਪਿਛਲੇ ਸਾਲ ਦੀ ਤੁਲਨਾ ਵਿਚ 14 ਫ਼ੀਸਦੀ ਵੱਧ ਕੇ 33,11,325 ਯੂਨਿਟ ਹੋ ਗਿਆ। ਦੋ-ਪਹੀਆ ਵਾਹਨਾਂ ਦੀ ਵਿਕਰੀ ਵਿਚ ਮੁੱਖ ਰੂਪ ਨਾਲ ਪਿੰਡਾਂ ਦੀ ਮੰਗ ਦਾ ਯੋਗਦਾਨ ਰਿਹਾ। ਉੱਥੇ ਹੀ ਵਣਜ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ 'ਤੇ ਇਕ ਫ਼ੀਸਦੀ ਵੱਧ ਕੇ 1,28,738 ਯੂਨਿਟ ਹੋ ਗਈ। FADA ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਅਕਤੂਬਰ ਵਿਚ ਭਾਰਤੀ ਡੀਲਰਾਂ ਦੀ ਕਾਰਾਂ ਦੀ ਵਿਕਰੀ 'ਚ 32.4 ਫੀਸਦੀ ਦਾ ਵਾਧਾ ਹੋਇਆ। ਖਾਸ ਤੌਰ 'ਤੇ ਸਪੋਰਟਸ ਯੂਟੀਲਿਟੀ ਵਾਹਨਾਂ (SUV) ਦੇ ਨਾਲ-ਨਾਲ ਨਵੇਂ ਮਾਡਲ ਲਾਂਚ ਅਤੇ ਪੇਸ਼ਕਸ਼ਾਂ ਦੇ ਕਾਰਨ ਤਿਉਹਾਰਾਂ 'ਚ ਮੰਗ ਵਧੀ।
FADA ਮੁਤਾਬਕ ਇਸ ਸਾਲ ਤਿਉਹਾਰੀ ਮਿਆਦ ਦੌਰਾਨ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 7 ਫ਼ੀਸਦੀ ਵਧ ਕੇ 6,03,009 ਯੂਨਿਟ ਹੋ ਗਈ। ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਅੰਕੜਾ 5,63,059 ਯੂਨਿਟ ਸੀ। FADA ਨੇ ਕਿਹਾ ਕਿ ਇਹ ਅੰਕੜੇ ਦੇਸ਼ ਭਰ ਦੇ 1,430 ਖੇਤਰੀ ਟਰਾਂਸਪੋਰਟ ਦਫ਼ਤਰਾਂ ਵਿਚੋਂ ਇਕੱਠੇ ਕੀਤੇ ਹਨ।
ਅਕਤੂਬਰ ’ਚ ਰਤਨ ਅਤੇ ਗਹਿਣਾ ਬਰਾਮਦ 9.18 ਫੀਸਦੀ ਵਧੀ : GJEPC
NEXT STORY