ਨਵੀਂ ਦਿੱਲੀ—ਚਾਈਨੀਜ਼ ਅਤੇ ਆਨਲਾਈਨ ਬ੍ਰੈਂਡਸ ਦੇ ਚੱਲਦੇ ਹੋ ਰਹੇ ਨੁਕਸਾਨ ਤੋਂ ਨਿਪਟਣ ਲਈ ਦਿੱਗਜ ਟੀ.ਵੀ. ਕੰਪਨੀਆਂ ਸੈਮਸੰਗ ਅਤੇ ਐੱਲ.ਜੀ. ਇਨ੍ਹਾਂ ਦੀਆਂ ਕੀਮਤਾਂ 'ਚ ਹੁਣ ਤਕ ਦੀ ਸਭ ਤੋਂ ਵੱਡੀ ਕਟੌਤੀ ਕਰਨ ਵਾਲੀ ਹੈ। ਇੰਡਸਟਰੀ ਦੇ ਤਿੰਨ ਐਗਜੀਕਿਊਟੀਵਸ ਨੇ ਦੱਸਿਆ ਕਿ ਦੱਖਣੀ ਕੋਰੀਆ ਦੀਆਂ ਦੋਵੇਂ ਕੰਪਨੀਆਂ 43-55 ਇੰਚ ਵਾਲੇ ਟੀ.ਵੀ. ਦੀ ਕੀਮਤ ਦੀਵਾਲੀ ਤਕ 20 ਫੀਸਦੀ ਘਟਾਵੇਗੀ। ਇਸ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋ ਜਾਵੇਗੀ। ਕ੍ਰਿਕੇਟ ਵਰਲਡ ਕਪ ਦੌਰਾਨ ਟੀ.ਵੀ. ਦੀ ਕੀਮਤ 8-12 ਫੀਸਦੀ ਤਕ ਘਟ ਜਾਵੇਗੀ। ਦਸੰਬਰ ਤਕ ਕੀਮਤ 'ਚ 8-15 ਹਜ਼ਾਰ ਤਕ ਦਾ ਅੰਤਰ ਦੇਖਮ ਨੂੰ ਮਿਲੇਗਾ। ਸੈਮਸੰਗ ਅਤੇ ਐੱਲ.ਜੀ. ਦੀਵਾਲੀ ਤਕ ਆਪਣੇ ਟੀ.ਵੀ. ਦੀ ਕੀਮਤ ਸ਼ਿਓਮੀ, ਟੀ.ਐੱਲ.ਸੀ., ਥਾਮਥਨ ਅਤੇ ਵਿਊ ਵਰਗੀ ਚਾਈਨੀਜ਼ ਕੰਪਨੀਆਂ ਅਤੇ ਆਨਲਾਈਨ ਬ੍ਰੈਂਡਸ ਦੀ ਬਰਾਬਰੀ 'ਤੇ ਲਿਆਉਣਾ ਚਾਹੁੰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਦੀ ਕੀਮਤ 'ਚ 5-10 ਫੀਸਦੀ ਦਾ ਫਰਕ ਹੋਵੇਗਾ। ਐਗਜੀਕਿਊਟੀਵਸ ਦਾ ਕਹਿਣਾ ਹੈ ਕਿ ਇਸ ਨਾਲ ਸੋਨੀ ਵੀ ਕੀਮਤ ਘਟਾਉਣ ਲਈ ਮਜ਼ਬੂਰ ਹੋ ਸਕਦੀ ਹੈ।
ਉਸ ਨੇ ਪਿਛਲੇ ਮਹੀਨੇ 40 ਇੰਚ ਤੋਂ ਘੱਟ ਸਾਈਜ਼ ਦੇ ਟੀ.ਵੀ. 'ਚ 7-8 ਫੀਸਦੀ ਦੀ ਕਟੌਤੀ ਕੀਤੀ ਸੀ। ਸੋਨੀ, ਐੱਲ.ਜੀ. ਅਤੇ ਸੈਮਸੰਗ ਨੂੰ ਪਿਛਲੇ ਸਾਲ ਤੋਂ ਚੀਨ ਅਤੇ ਆਨਲਾਈਨ ਬ੍ਰੈਂਡਸ ਤੋਂ 32 ਇੰਚ ਟੀ.ਵੀ. ਦੇ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਚੱਲਦੇ ਤਿੰਨਾਂ ਕੰਪਨੀਆਂ 43-55 ਇੰਚ 'ਚ ਆਪਣਾ ਮਾਰਕੀਟ ਸ਼ੇਅਰ ਬਣਾਏ ਰੱਖਣਾ ਚਾਹੁੰਦੀ ਹੈ।
ਸੋਨੀ ਨੇ ਹਾਲ ਹੀ 'ਚ ਈ.ਟੀ. ਨੂੰ ਦੱਸਿਆ ਸੀ ਕਿ ਕੰਪਨੀ ਟੀ.ਵੀ. ਸੈਗਮੈਂਟ ਦੀ ਪ੍ਰਾਈਸ ਵਾਰ 'ਚ ਸ਼ਾਮਲ ਨਹੀਂ ਹੋਵੇਗੀ। ਗ੍ਰੇਟ ਈਸਟਰਨ ਰਿਟੇਲ ਦੇ ਡਾਇਰੈਕਟਰ ਪੁਲਕਿਤ ਬੈਦ ਨੇ ਦੱਸਿਆ ਕਿ ਜ਼ਿਆਦਾਤਰ ਵੱਡੇ ਬ੍ਰੈਂਡਸ ਚਾਈਨੀਜ਼ ਕੰਪਨੀਆਂ ਤੋਂ ਮੁਕਾਬਲਾ ਕਰਨ ਲਈ 32 ਇੰਚ ਨੂੰ ਛੱਡ ਕੇ 43-55 ਇੰਚ ਸੈਗਮੈਂਟ 'ਤੇ ਫੋਕਸ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਡਿੱਗਦੀਆਂ ਕੀਮਤਾਂ ਦੇ ਚੱਲਦੇ 43 ਇੰਚ ਦੀ ਅਲਟਰਾ ਐੱਲ.ਡੀ. ਟੀ.ਵੀ. ਸਭ ਤੋਂ ਤੇਜ਼ੀ ਨਾਲ ਗ੍ਰੋਥ ਕਰਨ ਵਾਲੀ ਕੈਟਗਰੀ ਬਣ ਗਈ ਹੈ।
ਸੋਨੀ ਦੇ 40 ਇੰਚ ਵਾਲੇ ਟੀ.ਵੀ. ਦੀ ਸ਼ੁਰੂਆਤੀ ਕੀਮਤ ਹੁਣ 37,990 ਰੁਪਏ ਹੈ। ਐੱਲ.ਜੀ. ਅਤੇ ਸੈਮਸੰਗ 43 ਇੰਚ ਦੇ ਯੂ.ਐੱਚ.ਡੀ. ਟੀ.ਵੀ. ਨੂੰ 41,990-44,990 ਰੁਪਏ ਦੀ ਕੀਮਤ 'ਚ ਵੇਚ ਰਹੀ ਹੈ। ਪਿਛਲੀ ਦੀਵਾਲੀ 'ਤੇ ਇਨ੍ਹਾਂ ਦੀ ਕੀਮਤ 52,990 ਰੁਪਏ ਤੋਂ ਜ਼ਿਆਦਾ ਸੀ। 55 ਇੰਚ ਯੂ.ਐੱਚ.ਡੀ. ਟੀ.ਵੀ. ਹੁਣ 64,990-69,990 ਰੁਪਏ 'ਚ ਵਿਕ ਰਿਹਾ ਹੈ। ਪਿਛਲੀ ਦੀਵਾਲੀ 'ਤੇ ਇਸ ਦੀ ਕੀਮਤ 80 ਹਜ਼ਾਰ ਤੋਂ ਜ਼ਿਆਦਾ ਸੀ।
GST ਰਿਫੰਡ ਲਈ ਅਗਸਤ ਤੋਂ ਨਹੀਂ ਕਰਨਾ ਪਵੇਗਾ ਇੰਤਜਾਰ
NEXT STORY