ਨਵੀਂ ਦਿੱਲੀ, (ਅਨਸ)– ਸੈਮਸੰਗ ਨੇ ਤੀਜੀ ਤਿਮਾਹੀ ’ਚ 18 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਅਤੇ 7.9 ਮਿਲੀਅਨ ਯੂਨਿਟ ਦੀ ਸ਼ਿਪਮੈਂਟ ਨਾਲ ਭਾਰਤੀ ਸਮਾਰਟਫੋਨ ਬਾਜ਼ਾਰ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਸ਼ਾਓਮੀ 7.6 ਮਿਲੀਅਨ ਯੂਨਿਟ ਦੀ ਸ਼ਿਪਿੰਗ ਨਾਲ ਦੂਜੇ ਸਥਾਨ ’ਤੇ ਪੁੱਜ ਗਿਆ ਹੈ ਜੋ ਮੁੱਖ ਤੌਰ ’ਤੇ ਇਸ ਦੇ ਰਿਆਇਤੀ 5ਜੀ ਮਾਡਲ ਦੀ ਰਿਲੀਜ਼ ਤੋਂ ਪ੍ਰੇਰਿਤ ਹੈ।
ਮਾਰਕੀਟ ਰਿਸਰਚ ਫਰਮ ਕੈਨਾਲਿਸ ਮੁਤਾਬਕ ਵੀਵੋ 7.2 ਮਿਲੀਅਨ ਯੂਨਿਟਸ ਦੀ ਡਲਿਵਰੀ ਨਾਲ ਤੀਜੇ ਸਥਾਨ ’ਤੇ ਖਿਸਕ ਗਿਆ ਜਦ ਕਿ ਰੀਅਲਮੀ ਅਤੇ ਓਪੋ (ਵਨਪਲੱਸ ਨੂੰ ਛੱਡ ਕੇ) ਕ੍ਰਮਵਾਰ : 8.8 ਮਿਲੀਅਨ ਅਤੇ 4.4 ਮਿਲੀਅਨ ਯੂਟਿਸ ਦੀ ਡਿਲਿਵਰੀ ਕਰ ਕੇ ਟੌਪ-5 ’ਚ ਰਹੇ।
ਭਾਰਤ ਨੇ 2023 ਦੀ ਤੀਜੀ ਤਿਮਾਹੀ ’ਚ 43 ਮਿਲੀਅਨ ਸ਼ਿਪਮੈਂਟ ਦਰਜ ਕੀਤੀ ਕਿਉਂਕਿ ਬਾਜ਼ਾਰ ਹੌਲੀ-ਹੌਲੀ ਰਿਕਵਰੀ ਵੱਲ ਵਧ ਰਿਹਾ ਹੈ। ਹਾਲਾਂਕਿ ਸ਼ਿਪਮੈਂਟ ਵਿਚ ਸਾਲ-ਦਰ-ਸਾਲ 3 ਫੀਸਦੀ ਦੀ ਗਿਰਾਵਟ ਆਈ ਪਰ ਤਿਮਾਹੀ ਵਿਚ ਖਪਤਕਾਰ ਮਾਹੌਲ ’ਚ ਸੁਧਾਰ ਦੇਖਿਆ ਗਿਆ, ਜਿਸ ਨਾਲ ਵਿਕ੍ਰੇਤਾਵਾਂ ਨੂੰ ਨਵੇਂ ਪੇਸ਼ ਕੀਤੇ ਗਏ ਉਪਕਰਨਾਂ ’ਤੇ ਪੂੰਜੀ ਲਗਾਉਣ ਦੀ ਇਜਾਜ਼ਤ ਮਿਲੀ।
ਕੈਨਾਲਿਸ ਦੇ ਸੀਨੀਅਰ ਵਿਸ਼ਲੇਕਸ਼ ਸੰਯਮ ਚੌਰਸੀਆ ਨੇ ਕਿਹਾ ਕਿ ਤੀਜੀ ਤਿਮਾਹੀ ’ਚ ਸਮਾਰਟਫੋਨ ਬ੍ਰਾਂਡਾਂ ਨੇ ਬਜਟ-ਅਨੁਕੂਲ 5ਜੀ ਬਦਲ ’ਤੇ ਜ਼ੋਰ ਦੇਣ ਦੇ ਨਾਲ ਰਣਨੀਤਿਕ ਤੌਰ ’ਤੇ ਆਪਣੇ ਉਤਸਵ ਉਤਪਾਦ ਲਾਈਨਅੱਪ ਨੂੰ ਬੜ੍ਹਾਵਾ ਦਿੱਤਾ। ਐਂਟਰੀ-ਲੈਵਲ ਸੈਗਮੈਂਟ ਵਿਚ ਮੰਗ ’ਚ ਵਾਧਾ ਦੇਖਿਆ ਗਿਆ ਕਿਉਂਕਿ ਵਿਕ੍ਰੇਤਾਵਾਂ ਨੇ ਵੱਡੇ ਪੈਮਾਨੇ ’ਤੇ 5ਜੀ ਮਾਡਲ ਪੇਸ਼ ਕੀਤੇ। ਚੌਰਸੀਆ ਨੇ ਕਿਹਾ ਕਿ ਪ੍ਰੀਮੀਅਮ ਸੈਗਮੈਂਟ ’ਚ ਮਜ਼ਬੂਤ ਵਿਕਾਸ ਦਾ ਤਜ਼ਰਬਾ ਜਾਰੀ ਰਿਹਾ। ਇਹ ਸੈਮਸੰਗ ਦੀ ਐੱਸ-23 ਸੀਰੀਜ਼ ਅਤੇ ਪੁਰਾਣੀ ਪੀੜ੍ਹੀ ਦੇ ਐਪਲ ਆਈਫੋਨਸ ਜਿਵੇਂ ਆਈਫੋਨ-14 ਅਤੇ ਆਈਫੋਨ-13 ਵਲੋਂ ਸੰਚਾਲਿਤ ਸੀ ਜੋ ਫੈਸਟਿਵ ਸੇਲਸ ਦੌਰਾਨ ਆਕਰਸ਼ਕ ਡੀਲਸ ’ਤੇ ਪੇਸ਼ ਕੀਤੇ ਜਾ ਰਹੇ ਸਨ।
ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ
NEXT STORY