ਨਵੀਂ ਦਿੱਲੀ (ਭਾਸ਼ਾ) - ਖਾਣ-ਪੀਣ ਦੀਆਂ ਵਸਤਾਂ, ਈਂਧਨ ਅਤੇ ਮੈਨੂਫੈਕਚਰਡ ਉਤਪਾਦਾਂ ਦੀਆਂ ਕੀਮਤਾਂ ’ਚ ਨਰਮੀ ਦਾ ਅਸਰ ਥੋਕ ਮਹਿੰਗਾਈ ਦਰ ਦੇ ਅੰਕੜਿਆਂ ’ਤੇ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ EPFO ਦੇ ਲੱਖਾਂ ਮੈਂਬਰਾਂ ਲਈ Surprise Gift, ਨਵੇਂ ਨਿਯਮ ਦੇਣਗੇ ਵੱਡੀ ਰਾਹਤ
ਸਤੰਬਰ ’ਚ ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਿਤ ਮਹਿੰਗਾਈ ਘੱਟ ਕੇ 0.13 ਫੀਸਦੀ ’ਤੇ ਆ ਗਈ। ਅਗਸਤ ’ਚ ਥੋਕ ਮਹਿੰਗਾਈ ਦਰ 0.52 ਫੀਸਦੀ ਸੀ, ਜਦੋਂਕਿ ਪਿਛਲੇ ਸਾਲ ਸਤੰਬਰ ’ਚ ਇਹ 1.91 ਫੀਸਦੀ ਦਰਜ ਕੀਤੀ ਗਈ ਸੀ। ਸਰਕਾਰ ਵੱਲੋਂ ਮੰਗਲਵਾਰ ਨੂੰ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ।
ਉਦਯੋਗ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਸਤੰਬਰ 2025 ’ਚ ਥੋਕ ਮਹਿੰਗਾਈ ਦੀ ਦਰ ਪਾਜ਼ੇਟਿਵ ਰਹੀ। ਖੁਰਾਕੀ ਉਤਪਾਦਾਂ, ਹੋਰ ਨਿਰਮਾਣ, ਗੈਰ-ਖੁਰਾਕੀ ਵਸਤੂਆਂ, ਹੋਰ ਟਰਾਂਸਪੋਰਟ ਉਪਕਰਨਾਂ ਅਤੇ ਕੱਪੜੇ ਆਦਿ ਦੀਆਂ ਕੀਮਤਾਂ ’ਚ ਵਾਧੇ ਦੌਰਾਨ ਮਹਿੰਗਾਈ ਦਰ ਪਾਜ਼ੇਟਿਵ ਦਰਜ ਕੀਤੀ ਗਈ।
ਇਹ ਵੀ ਪੜ੍ਹੋ : NHAI ਨੇ ਦੇਸ਼ ਭਰ ਦੇ NH 'ਤੇ ਲਾਗੂ ਕੀਤੀ ਯੋਜਨਾ, ਫੋਟੋ ਭੇਜੋ ਤੇ ਹਾਸਲ ਕਰੋ 1,000 ਰੁਪਏ ਦਾ Fastag
ਡਬਲਯੂ. ਪੀ. ਆਈ. ਅੰਕੜਿਆਂ ਅਨੁਸਾਰ ਖੁਰਾਕੀ ਵਸਤਾਂ ’ਚ ਮਹਿੰਗਾਈ ਦਰ ਸਤੰਬਰ ’ਚ ਜ਼ੀਰੋ ਤੋਂ 5.22 ਫੀਸਦੀ ਹੇਠਾਂ ਰਹੀ, ਜਦੋਂਕਿ ਅਗਸਤ ’ਚ ਇਹ 3.06 ਫੀਸਦੀ ਸੀ। ਸਬਜ਼ੀਆਂ ਦੀਆਂ ਕੀਮਤਾਂ ’ਚ ਵਿਸ਼ੇਸ਼ ਤੌਰ ’ਤੇ ਗਿਰਾਵਟ ਵੇਖੀ ਗਈ।
ਸਬਜ਼ੀਆਂ ਦੀਆਂ ਕੀਮਤਾਂ ’ਚ ਗਿਰਾਵਟ ਸਤੰਬਰ ’ਚ 24.41 ਫੀਸਦੀ ਰਹੀ, ਜਦੋਂਕਿ ਅਗਸਤ ’ਚ ਇਹ 14.18 ਫੀਸਦੀ ਸੀ। ਮੈਨੂਫੈਕਚਰਡ ਗੁਡਜ਼ ’ਚ ਮਹਿੰਗਾਈ 2.33 ਫੀਸਦੀ ਰਹੀ, ਜੋ ਅਗਸਤ ’ਚ 2.55 ਫੀਸਦੀ ਸੀ। ਈਂਧਨ ਅਤੇ ਬਿਜਲੀ ’ਚ ਗਿਰਾਵਟ ਜਾਂ ਨੈਗੇਟਿਵ ਮਹਿੰਗਾਈ ਦਰ ਸਤੰਬਰ ’ਚ 2.58 ਫੀਸਦੀ ਰਹੀ, ਜਦੋਂਕਿ ਪਿਛਲੇ ਮਹੀਨੇ ਇਹ 3.17 ਫੀਸਦੀ ਸੀ।
ਇਹ ਵੀ ਪੜ੍ਹੋ : Silver Breaks 1980 Record: ਚਾਂਦੀ ਨੇ ਤੋੜਿਆ 45 ਸਾਲ ਦਾ ਰਿਕਾਰਡ, ਕੀ ਹੈ ਭਵਿੱਖ ਦਾ ਅਨੁਮਾਨ
ਮਹਿੰਗਾਈ ’ਤੇ ਰਹਿੰਦੀ ਹੈ ਆਰ. ਬੀ. ਆਈ. ਦੀ ਨਜ਼ਰ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ ’ਤੇ ਫੈਸਲਾ ਕਰਦੇ ਸਮੇਂ ਮਹਿੰਗਾਈ ਦਰ ਨੂੰ ਵੀ ਧਿਆਨ ’ਚ ਰੱਖਦਾ ਹੈ। ਰਿਜ਼ਰਵ ਬੈਂਕ ਪ੍ਰਚੂਨ ਮਹਿੰਗਾਈ ਦਰ ਦੇ ਅੰਕੜਿਆਂ ਨੂੰ ਦੇਖਦਾ ਹੈ। ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਬੈਂਚਮਾਰਕ ਪਾਲਿਸੀ ਦਰ (ਰੈਪੋ ਰੇਟ) 5.5 ਫੀਸਦੀ ’ਤੇ ਸਥਿਰ ਰੱਖੀ ।
ਅਕਤੂਬਰ ਦੀ ਮੁਦਰਾ ਸਮੀਖਿਆ ’ਚ ਆਰ. ਬੀ. ਆਈ. ਨੇ 2025-26 ਲਈ ਮਹਿੰਗਾਈ ਦਾ ਅੰਦਾਜ਼ਾ ਅਗਸਤ ਦੇ 3.1 ਫੀਸਦੀ ਤੋਂ ਘਟਾ ਕੇ 2.6 ਫੀਸਦੀ ਕਰ ਦਿੱਤਾ।
ਵਿੱਤੀ ਸਾਲ 2025-26 ਦੀ ਦੂਜੀ ਛਿਮਾਹੀ ਲਈ ਮਹਿੰਗਾਈ ਦੇ ਆਊਟਲੁਕ ਬਾਰੇ ਆਰ. ਬੀ. ਆਈ. ਨੇ ਕਿਹਾ ਕਿ ਮਾਨਸੂਨ ਦੀ ਚੰਗੀ ਪ੍ਰਗਤੀ, ਜ਼ਿਆਦਾ ਸਾਉਣੀ ਦੀ ਬੀਜਾਈ, ਢੁਕਵੇਂ ਭੰਡਾਰਨ ਦਾ ਪੱਧਰ ਅਤੇ ਅਨਾਜ ਦਾ ਸਮਰੱਥ ਬਫਰ ਸਟਾਕ ਖੁਰਾਕ ਕੀਮਤਾਂ ਨੂੰ ਕਾਬੂ ’ਚ ਰੱਖਣ ’ਚ ਮਦਦ ਕਰੇਗਾ।
ਇਹ ਵੀ ਪੜ੍ਹੋ : RBI ਨੇ ਲਾਂਚ ਕੀਤਾ ਨਵਾਂ ਆਫਲਾਈਨ ਡਿਜੀਟਲ ਰੁਪਿਆ, ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗਾ ਲੈਣ-ਦੇਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੇ ਬੈਂਕਾਂ ਦਾ ਵੱਡੇ ਬੈਂਕਾਂ 'ਚ ਰਲੇਵਾਂ! ਕਿਤੇ ਤੁਹਾਡੇ Bank ਦਾ ਨਾਂ ਤਾਂ ਨਹੀਂ ਸ਼ਾਮਲ
NEXT STORY