ਬਿਜ਼ਨੈੱਸ ਡੈਸਕ— ਜਲਦ ਹੀ ਤੁਹਾਡੀ ਬਾਈਕ, ਕਾਰ ਦੀ ਟੈਂਕੀ ਹੋਰ ਸਸਤੇ 'ਚ ਭਰਨ ਵਾਲੀ ਹੈ। ਦੇਸ਼ 'ਚ 70 ਤੋਂ 76 ਰੁਪਏ ਪ੍ਰਤੀ ਲਿਟਰ ਵਿਚਕਾਰ ਵਿਕ ਰਿਹਾ ਪੈਟਰੋਲ ਹੋਰ ਸਸਤਾ ਹੋਣ ਜਾ ਰਿਹਾ ਹੈ। ਡੀਜ਼ਲ ਕੀਮਤਾਂ 'ਚ ਵੀ ਕਟੌਤੀ ਹੋਵੇਗੀ। ਇਸ ਦਾ ਕਾਰਨ ਹੈ ਕਿ ਸਾਊਦੀ ਤੇ ਰੂਸ ਵਿਚਕਾਰ ਤੇਲ ਦੇ ਮੁੱਦੇ 'ਤੇ ਖੜਕਨ ਨਾਲ ਬਾਜ਼ਾਰ 'ਚ ਤੇਲ ਸਪਲਾਈ ਦਾ ਹੜ੍ਹ ਆਉਣ ਵਾਲਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 50 ਡਾਲਰ ਪ੍ਰਤੀ ਬੈਰਲ ਤੋਂ ਵੀ ਥੱਲ੍ਹੇ ਚਲੀ ਗਈ ਹੈ, ਜੋ ਭਾਰਤ ਵਰਗੇ ਬਾਜ਼ਾਰਾਂ ਲਈ ਰਾਹਤ ਹੈ।
ਓਪੇਕ ਦੇ ਸਹਿਯੋਗੀ ਸੰਗਠਨਾਂ ਨੇ ਉਤਪਾਦਨ 'ਚ ਹੋਰ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਬ੍ਰੈਂਟ ਕਰੂਡ ਦੀ ਕੀਮਤ ਤਕਰੀਬਨ 10 ਫੀਸਦੀ ਘੱਟ ਕੇ 45.27 ਡਾਲਰ ਪ੍ਰਤੀ ਬੈਰਲ 'ਤੇ ਜਾ ਡਿੱਗੀ ਹੈ। ਇਹ ਜੂਨ 2017 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਵਿਯਾਨਾ 'ਚ ਓਪੇਕ+ ਦੀ ਹੋਈ ਮੀਟਿੰਗ 'ਚ ਸਪਲਾਈ 'ਚ ਕਟੌਤੀ 'ਤੇ ਸਹਿਮਤੀ ਨਾ ਬਣਨ ਨਾਲ ਸਾਊਦੀ ਦੀ ਨਾਰਾਜ਼ਗੀ ਇਸ ਕਦਰ ਵੱਧ ਗਈ ਹੈ ਕਿ ਯੂਰਪ, ਪੂਰਬ ਅਤੇ ਅਮਰੀਕਾ 'ਚ ਰਿਫਾਇਨਰਾਂ ਨੂੰ ਲੁਭਾਉਣ ਲਈ ਉਸ ਨੇ ਵੱਡੀ ਛੋਟ ਦੀ ਪੇਸ਼ਕਸ਼ ਸ਼ੁਰੂ ਕਰਕੇ 'ਪ੍ਰਾਈਸ ਵਾਰ' ਸ਼ੁਰੂ ਕਰ ਦਿੱਤਾ ਹੈ।
ਕੀ ਕਰਨ ਜਾ ਰਿਹੈ ਸਾਊਦੀ-
ਸਾਊਦੀ ਇਸ ਮਹੀਨੇ ਰੋਜ਼ਾਨਾ ਲਗਭਗ 97 ਲੱਖ ਬੈਰਲ ਤੇਲ ਕੱਢ ਰਿਹਾ ਹੈ, ਜਦੋਂ ਕਿ ਅਪ੍ਰੈਲ 'ਚ ਉਤਪਾਦਨ ਰੋਜ਼ਾਨਾ 1 ਕਰੋੜ ਬੈਰਲ ਤੋਂ ਵੀ ਪਾਰ ਲਿਜਾ ਸਕਦਾ ਹੈ। ਸਾਊਦੀ ਨੇ ਕੁਝ ਬਾਜ਼ਾਰ ਭਾਗੀਦਾਰਾਂ ਨੂੰ ਗੁਪਤ ਰੂਪ 'ਚ ਕਿਹਾ ਹੈ ਕਿ ਉਹ ਲੋੜ ਪੈਣ 'ਤੇ ਉਤਪਾਦਨ 'ਚ ਬਹੁਤ ਜ਼ਿਆਦਾ ਵਾਧਾ ਵੀ ਕਰ ਸਕਦਾ ਹੈ, ਇੱਥੋਂ ਤੱਕ ਕਿ ਇਕ ਦਿਨ 'ਚ ਰਿਕਾਰਡ 1.2 ਕਰੋੜ ਬੈਰਲ ਤੱਕ ਵੀ ਜਾ ਸਕਦਾ ਹੈ। ਸਾਊਦੀ ਨੇ ਤੇਲ ਸਪਲਾਈ ਖੁੱਲ੍ਹੀ ਛੱਡਣ ਦੀ ਚਿਤਾਵਨੀ ਉਸ ਸਮੇਂ ਦਿੱਤੀ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਤੇਲ ਦੀ ਮੰਗ ਪਹਿਲਾਂ ਹੀ ਘੱਟ ਚੱਲ ਰਹੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਾਊਦੀ ਦਾ ਇਹ ਕਦਮ ਤੇਲ ਬਾਜ਼ਾਰ 'ਚ ਯੁੱਧ ਦੇ ਐਲਾਨ ਦੇ ਬਰਾਬਰ ਹੈ। ਸਾਊਦੀ ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਤੇਲ ਉਤਪਾਦਨ 'ਚ ਕਟੌਤੀ ਲਈ ਰੂਸ ਦੀ ਅਗਵਾਈ ਵਾਲੇ ਗੈਰ ਓਪੇਕ ਦੇਸ਼ਾਂ 'ਤੇ ਹਫਤੇ ਤੋਂ ਦਬਾਅ ਬਣਾ ਰਿਹਾ ਸੀ ਪਰ ਮਾਸਕੋ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਸਾਊਦੀ ਪੈਟਰੋਲੀਅਮ ਬਰਾਮਦ ਦੇਸ਼ਾਂ ਦੇ ਸੰਗਠਨ (ਓਪੇਕ) ਦੀ ਪ੍ਰਧਾਨਗੀ ਕਰਦਾ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਦੇਸ਼ ਹੈ। ਇਹੀ ਹਾਲ ਰਿਹਾ ਤਾਂ ਕੱਚੇ ਤੇਲ 'ਚ ਹੋਰ ਗਿਰਾਵਟ ਦਿਸ ਸਕਦੀ ਹੈ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ
ED ਵੱਲੋਂ ਯੈੱਸ ਬੈਂਕ ਦੇ 'ਬਾਨੀ' ਰਾਣਾ ਕਪੂਰ 'ਤੇ ਤਡ਼ਕਸਾਰ 3 ਵਜੇ ਵੱਡੀ ਕਾਰਵਾਈ
NEXT STORY