ਨਵੀਂ ਦਿੱਲੀ— ਵਿਦੇਸ਼ੀ ਟੂਰ ਪੈਕੇਜ ਖਰੀਦਣਾ ਤੇ ਵਿਦੇਸ਼ 'ਚ ਪੜ੍ਹਾਈ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਿ ਵਿਦੇਸ਼ੀ ਸੈਰ-ਸਪਾਟਾ ਪੈਕੇਜ ਖਰੀਦਣ ਜਾਂ ਵਿਦੇਸ਼ ਪੈਸੇ ਭੇਜਣ ਲਈ ਕਰੰਸੀ ਐਕਸਚੇਂਜ ਕਰਵਾਉਣ 'ਤੇ ਹੁਣ ਇਕ ਲਿਮਟ ਤੋਂ ਉਪਰ 'ਤੇ 'ਟੈਕਸ ਕੁਲੈਕਸ਼ਨ ਐਟ ਸੋਰਸ (ਟੀ. ਸੀ. ਐੱਸ.)' ਦੇਣਾ ਹੋਵੇਗਾ। ਸਰਕਾਰ ਨੇ ਬਜਟ 2020 'ਚ ਵਿਦੇਸ਼ੀ ਸੈਰ-ਸਪਾਟਾ ਪੈਕੇਜਾਂ ਤੇ ਫੰਡਾਂ 'ਤੇ 5 ਫੀਸਦੀ ਟੀ. ਸੀ. ਐੱਸ. ਲਾਉਣ ਲਈ ਧਾਰਾ '206ਸੀ' 'ਚ ਸੋਧ ਕੀਤਾ ਸੀ, ਜੋ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ।
ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਤਹਿਤ ਪੰਜ ਫੀਸਦੀ ਟੈਕਸ ਲੱਗਣ ਦਾ ਪ੍ਰਭਾਵ ਉਨ੍ਹਾਂ ਵਿਦਿਆਰਥੀਆਂ 'ਤੇ ਪੈਣਾ ਵਾਲਾ ਹੈ, ਜੋ ਪੜ੍ਹਾਈ ਦੇ ਮਕਸਦ ਨਾਲ ਵਿਦੇਸ਼ੀ ਯੂਨੀਵਰਸਿਟੀਜ਼ 'ਚ ਪੜ੍ਹ ਰਹੇ ਹਨ ਜਾਂ ਵਿਦੇਸ਼ 'ਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਐੱਲ. ਆਰ. ਐੱਸ. ਦਾ ਇਸਤੇਮਾਲ ਵਿਦੇਸ਼ਾਂ 'ਚ ਪੜ੍ਹ ਰਹੇ ਬੱਚਿਆਂ ਲਈ ਪੈਸੇ ਭੇਜਣ, ਵਿਦੇਸ਼ 'ਚ ਜਾਇਦਾਦ ਖਰੀਦਣ ਤੇ ਵਿਦੇਸ਼ ਦੀ ਸਟਾਕਸ ਐਕਸਚੇਂਜ 'ਚ ਸੂਚੀਬੱਧ ਸਟਾਕ ਖਰੀਦਣ ਲਈ ਕੀਤਾ ਜਾਂਦਾ ਹੈ।
ਕਿੰਨੀ ਰਕਮ 'ਤੇ ਲੱਗੇਗਾ ਟੈਕਸ-
7 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਵਾਲੇ ਸਾਰੇ ਐੱਲ. ਆਰ. ਐੱਸ. ਟ੍ਰਾਂਜੈਕਸ਼ਨਾਂ 'ਤੇ ਟੀ. ਸੀ. ਐੱਸ. ਲੱਗੇਗਾ। ਪੈਨ ਨੰਬਰ ਹੋਵੇਗਾ ਤਾਂ 5 ਫੀਸਦੀ ਟੈਕਸ ਕੱਟਿਆ ਜਾਵੇਗਾ, ਨਹੀਂ ਤਾਂ 10 ਫੀਸਦੀ ਟੀ. ਸੀ. ਐੱਸ. ਚੁਕਾਉਣਾ ਪਵੇਗਾ। ਇਸ ਨਾਲ ਬਾਹਰਲੀ ਯੂਨੀਵਰਸਿਟੀ ਜਾਂ ਕਾਲਜ 'ਚ ਪੜ੍ਹਾਈ ਲਈ ਪੈਸੇ ਭੇਜਣਾ ਸਿੱਧੇ ਤੌਰ 'ਤੇ 5 ਫੀਸਦੀ ਮਹਿੰਗਾ ਹੋ ਸਕਦਾ ਹੈ। ਵਿੱਤੀ ਸਾਲ 2018-19 'ਚ ਭਾਰਤੀਆਂ ਨੇ 11.34 ਅਰਬ ਡਾਲਰ ਐੱਲ. ਆਰ. ਐੱਸ. ਤਹਿਤ ਵਿਦੇਸ਼ ਭੇਜੇ ਸਨ, ਜਿਸ 'ਚ ਤਕਰੀਬਨ 3.50 ਅਰਬ ਡਾਲਰ ਵਿਦੇਸ਼ 'ਚ ਪੜ੍ਹਾਈ ਦੇ ਮਕਸਦ ਨਾਲ ਭੇਜੇ ਗਏ ਸਨ। ਇਸ ਟੈਕਸ ਦਾ ਰਿਫੰਡ ਲੈਣ ਲਈ ਰਿਟਰਨ ਦਾਖਲ ਕਰਨੀ ਪਵੇਗੀ। ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਦੋਂ ਬਾਹਰ ਪੈਸੇ ਭੇਜਣ ਵਾਲੇ ਦੀ ਰਿਟਰਨ ਪ੍ਰੋਫਾਈਲ ਰੈਮੀਟੈਂਸ ਕੀਤੀ ਗਈ ਰਾਸ਼ੀ ਨਾਲ ਮੇਲ ਨਹੀਂ ਖਾ ਰਹੀ ਸੀ। ਸਰਕਾਰ ਦੇ ਇਸ ਪ੍ਰਸਤਾਵ ਨਾਲ ਹੁਣ ਵਿਦੇਸ਼ਾਂ 'ਚ ਪੜ੍ਹਾਈ ਲਈ ਜਾਣ ਤੋਂ ਲੈ ਕੇ ਛੁੱਟੀਆਂ ਤੱਕ ਮਨਾਉਣਾ ਮਹਿੰਗਾ ਹੋ ਜਾਵੇਗਾ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ►ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ
ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 481.54 ਅਰਬ ਡਾਲਰ ਦੀ ਉੱਚਾਈ 'ਤੇ
NEXT STORY