ਨਵੀਂ ਦਿੱਲੀ— ਯੈੱਸ ਬੈਂਕ 'ਚ ਸੰਕਟ ਨਾਲ ਇਕ ਵਾਰ ਫਿਰ ਬੈਂਕ ਗਾਹਕਾਂ ਦੀ ਚਿੰਤਾ ਵੱਧ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਲਿਮਟ 50 ਹਜ਼ਾਰ ਰੁਪਏ ਨਿਰਧਾਰਤ ਕਰ ਦਿੱਤੀ ਹੈ, ਜਿਸ ਤੋਂ ਵੱਧ ਦੀ ਨਿਕਾਸੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਨੂੰ ਫੇਲ੍ਹ ਨਹੀਂ ਹੋਣ ਦਿੱਤਾ ਜਾਵੇਗਾ ਪਰ ਫਿਰ ਵੀ ਬਹੁਤ ਸਾਰੇ ਬੈਂਕ ਗਾਹਕਾਂ ਦੇ ਮਨ 'ਚ ਸਵਾਲ ਹੈ ਕਿ ਕੀ ਯੈੱਸ ਬੈਂਕ ਤੇ ਪੀ. ਐੱਮ. ਸੀ. ਸੰਕਟ ਇਕੋ-ਜਿਹਾ ਹੈ? ਬੈਂਕ ਡੁੱਬਾ ਤਾਂ ਕੀ ਹੋਵੇਗਾ। ਆਓ ਜਾਣਦੇ ਹਾਂ ਸਵਾਲਾਂ ਦੇ ਜਵਾਬ...
ਨਿਯਮ-
ਬੈਂਕ ਫੇਲ੍ਹ ਹੋਣ ਜਾਂ ਡੁੱਬਣ ਦੀ ਸਥਿਤੀ 'ਚ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਰਕਮ ਦੀ ਲਿਮਟ ਵਧਾ ਕੇ ਹਾਲ ਹੀ 'ਚ 5 ਲੱਖ ਰੁਪਏ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਬਜਟ 'ਚ ਇਸ ਦੀ ਘੋਸ਼ਣਾ ਕੀਤੀ ਸੀ। ਇਸ ਬੀਮਾ ਦਾ ਅਰਥ ਹੈ ਕਿ ਜੇਕਰ ਕੋਈ ਬੈਂਕ ਡੁੱਬਦਾ ਹੈ ਤਾਂ ਸਰਕਾਰ ਜਮ੍ਹਾ ਕਰਤਾਵਾਂ ਨੂੰ ਕੁੱਲ ਮਿਲਾ ਕੇ ਵੱਧ ਤੋਂ ਵੱਧ ਪੰਜ ਲੱਖ ਰੁਪਏ ਹੀ ਦੇ ਸਕਦੀ ਹੈ। ਹਾਲਾਂਕਿ ਪਹਿਲਾਂ ਲਿਮਟ ਸਿਰਫ 1 ਲੱਖ ਰੁਪਏ ਹੀ ਸੀ। ਬੈਂਕ ਗਾਹਕਾਂ ਦੀ ਜਮ੍ਹਾ ਰਾਸ਼ੀ ਦਾ ਬੀਮਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਸਹਿਯੋਗੀ ਡਿਪਾਜ਼ਿਟ ਇੰਸ਼ੋਰੈਂਸ ਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀ. ਆਈ. ਸੀ. ਜੀ.) 'ਚ ਹੁੰਦਾ ਹੈ, ਯਾਨੀ ਗਾਹਕਾਂ ਨੂੰ ਭੁਗਤਾਨ ਡੀ. ਆਈ. ਸੀ. ਜੀ. ਵੱਲੋਂ ਮਿਲੀ ਬੀਮਾ ਰਕਮ ਨਾਲ ਹੁੰਦਾ ਹੈ।
ਕੀ ਯੈੱਸ ਬੈਂਕ 'ਤੇ ਇਹ ਲਾਗੂ ਹੋਵੇਗਾ?
ਯੈੱਸ ਬੈਂਕ 'ਤੇ ਇਹ ਲਾਗੂ ਨਹੀਂ ਹੋਵੇਗਾ ਕਿਉਂਕਿ ਇਹ ਵਿਵਸਥਾ ਦਿਵਾਲੀਆ ਹੋਣ ਦੀ ਸਥਿਤੀ 'ਚ ਹੈ। ਇਹ ਸ਼ਰਤ ਤੱਦ ਲਾਗੂ ਹੁੰਦੀ ਜੇਕਰ ਆਰ. ਬੀ. ਆਈ. ਬੈਂਕ ਨੂੰ ਫੇਲ੍ਹ ਐਲਾਨ ਕਰਦਾ। ਆਰ. ਬੀ. ਆਈ. ਵੱਲੋਂ ਗਾਹਕਾਂ ਲਈ ਪੈਸੇ ਕਢਵਾਉਣ ਦੀ ਲਾਈ ਗਈ ਲਿਮਟ ਬੈਂਕ ਨੂੰ ਬਚਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਰਿਜ਼ਰਵ ਬੈਂਕ ਵੱਲੋਂ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਤਹਿਤ ਭਾਰਤੀ ਸਟੇਟ ਬੈਂਕ ਇਸ ਸੰਕਟਗ੍ਰਸਤ ਬੈਂਕ 'ਚ 49 ਫੀਸਦੀ ਹਿੱਸੇਦਾਰੀ ਲਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਯੈੱਸ ਬੈਂਕ ਗਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਰਕਾਰ ਉਨ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਗਵਰਨਰ ਸ਼ਕੀਤਕਾਂਤ ਦਾਸ ਨੇ ਵੀ ਭਰੋਸਾ ਦਿਵਾਇਆ ਹੈ ਕਿ ਯੈੱਸ ਬੈਂਕ ਦਾ ਹੱਲ 30 ਦਿਨਾਂ 'ਚ ਕਰ ਲਿਆ ਜਾਵੇਗਾ।
ਯੈੱਸ ਬੈਂਕ ਦਾ ਮਾਮਲਾ PMC ਬੈਂਕ ਤੋਂ ਵੱਖਰਾ-
ਯੈੱਸ ਬੈਂਕ ਲਈ ਨਿਕਾਸੀ ਦੀ ਲਿਮਟ 50 ਹਜ਼ਾਰ ਰੁਪਏ ਹੈ, ਜਦੋਂ ਕਿ ਪੀ. ਐੱਮ. ਸੀ. ਬੈਂਕ ਲਈ ਇਹ 1,000 ਰੁਪਏ ਤੋਂ ਸ਼ੁਰੂ ਹੋਈ ਸੀ। ਯੈੱਸ ਬੈਂਕ ਦਾ ਪੁਨਰਗਠਨ 30 ਦਿਨ 'ਚ ਹੋਵੇਗਾ, ਜਦੋਂ ਕਿ ਪੀ. ਐੱਮ. ਸੀ. ਬੈਂਕ ਲਈ ਇਹ 6 ਮਹੀਨੇ ਸੀ। ਯੈੱਸ ਬੈਂਕ ਦੀ ਹਾਲਤ ਨੂੰ ਲੈ ਕੇ ਕਿਹਾ ਗਿਆ ਹੈ ਕਿ ਪ੍ਰਬੰਧਨ 'ਚ ਕਮੀ ਕਾਰਨ ਬੈਂਕ ਦੀ ਹਾਲਤ ਇਹ ਹੋ ਗਈ। ਪਰਿਵਾਰਵਾਦ ਨੇ ਬੈਂਕ ਦੇ ਕਾਰੋਬਾਰ ਨੂੰ ਬਰਬਾਦ ਕਰ ਦਿੱਤਾ, ਜਦੋਂ ਕਿ ਪੀ. ਐੱਮ. ਸੀ. ਦਾ ਮਾਮਲਾ ਬਹੁਤ ਹੱਦ ਤੱਕ ਭ੍ਰਿਸ਼ਟਾਚਾਰ ਨਾਲ ਜੁੜਿਆ ਸੀ। ਉੱਥੇ ਹੀ, ਪੀ. ਐੱਮ. ਸੀ. ਬੈਂਕ ਦਾ ਡਿਪਾਜ਼ਿਟ ਬੇਸ 11 ਹਜ਼ਾਰ ਕਰੋੜ ਦਾ ਸੀ, ਜਦੋਂ ਕਿ ਯੈੱਸ ਬੈਂਕ ਦਾ ਹੁਣ ਵੀ 2 ਲੱਖ ਕਰੋੜ ਰੁਪਏ ਦੇ ਨਜ਼ਦੀਕ ਹੈ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ ►ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ
ਕੋਰੋਨਾਵਾਇਰਸ : ਟਵਿਟਰ ਤੋਂ ਬਾਅਦ ਹੁਣ Facebook ਦੇ ਕਰਮਚਾਰੀ ਵੀ ਘਰੋਂ ਹੀ ਕਰਨਗੇ ਕੰਮ
NEXT STORY