ਨਵੀਂ ਦਿੱਲੀ - ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ਆਪਣੇ ਖ਼ਾਤਾਧਾਰਕਾਂ ਲਈ ਤੋਹਫਾ ਲੈ ਕੇ ਆਇਆ ਹੈ। ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਸਟੇਟ ਬੈਂਕ ਹੋਮ ਲੋਨ ਲਈ ਜ਼ੀਰੋ ਪ੍ਰੋਸੈਸਿੰਗ ਫ਼ੀਸ ਦੀ ਪੇਸ਼ਕਸ਼ ਕਰ ਰਿਹਾ ਹੈ। ਸਟੇਟ ਬੈਂਕ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸਟੇਟ ਨੇ ਕਿਹਾ ਹੈ ਕਿ ਇਹ ਸੁਤੰਤਰਤਾ ਦਿਵਸ ਮੌਕੋ ਜ਼ੀਰੋ ਪ੍ਰੋਸੈਸਿੰਗ ਫ੍ਰੀ ਹੋਮ ਲੋਨ ਦੇ ਨਾਲ ਆਪਣੇ ਸੁਪਨਿਆਂ ਦੇ ਘਰ ਵਿੱਚ ਕਦਮ ਰੱਖੋ। ਹੁਣੇ ਅਪਲਾਈ ਕਰੋ।
ਇਹ ਵੀ ਪੜ੍ਹੋ : PNB ਦੇ ਰਿਹੈ 50 ਹਜ਼ਾਰ ਤੋਂ 10 ਲੱਖ ਰੁਪਏ ਦਾ ਕਰਜ਼ਾ, ਜਾਣੋ ਕਿਵੇਂ ਅਤੇ ਕੌਣ ਲੈ ਸਕਦਾ ਹੈ ਲਾਭ
ਬੈਂਕ ਵਲੋਂ ਆਕਰਸ਼ਕ ਪੇਸ਼ਕਸ਼
ਸਟੇਟ ਬੈਂਕ ਵਲੋਂ ਬਹੁਤ ਹੀ ਆਕਰਸ਼ਕ ਛੂਟ ਦੀ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। ਹੋਮ ਲੋਨ ਸਹੂਲਤ ਦੇ ਤਹਿਤ ਬੀਬੀਆਂ ਨੂੰ ਵਿਆਜ ਦਰ ਵਿੱਚ 5 ਬੇਸਿਸ ਪੁਆਇੰਟਾਂ ਦੀ ਛੋਟ ਦਾ ਲਾਭ ਦਿੱਤਾ ਜਾ ਰਿਹਾ ਹੈ। ਭਾਵੇਂ ਤੁਸੀਂ ਐਸ.ਬੀ.ਆਈ. ਦੀ ਯੋਨੋ ਸੇਵਾ ਦੇ ਅਧੀਨ ਹੋਮ ਲੋਨ ਲੈਣਾ ਚਾਹੁੰਦੇ ਹੋ, ਫਿਰ ਵੀ ਤੁਹਾਨੂੰ 5 ਬੀ.ਪੀ.ਐਸ. ਵਿਆਜ ਰਿਆਇਤ ਦਾ ਲਾਭ ਮਿਲੇਗਾ। ਐਸ.ਬੀ.ਆਈ. ਹੋਮ ਲੋਨ ਦੀ ਵਿਆਜ ਦਰ 6.70 ਫੀਸਦੀ ਹੈ। ਐਸ.ਬੀ.ਆਈ. ਆਪਣੇ ਗ੍ਰਾਹਕਾਂ ਨੂੰ 6.70 ਫੀਸਦੀ ਦੀ ਵਿਆਜ ਦਰ 'ਤੇ 30 ਲੱਖ ਰੁਪਏ ਤੱਕ ਦੇ ਹੋਮ ਲੋਨ ਦੀ ਪੇਸ਼ਕਸ਼ ਕਰ ਰਹੀ ਹੈ। 30 ਲੱਖ ਰੁਪਏ ਤੋਂ 75 ਲੱਖ ਰੁਪਏ ਤੱਕ ਦੇ ਹੋਮ ਲੋਨ 'ਤੇ ਵਿਆਜ ਦਰ 6.95 ਫੀਸਦੀ ਹੋਵੇਗੀ। 75 ਲੱਖ ਤੋਂ ਉੱਪਰ ਦੇ ਹੋਮ ਲੋਨ 'ਤੇ ਵਿਆਜ ਦਰ ਸਿਰਫ 7.05 ਫੀਸਦੀ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਕੋਈ ਵੀ ਵਿਅਕਤੀ ਐਸ.ਬੀ.ਆਈ. ਦੀ ਡਿਜੀਟਲ ਸੇਵਾ 'ਯੋਨੋ ਐਸਬੀਆਈ' ਦੁਆਰਾ ਹੋਮ ਲੋਨ ਲਈ ਅਰਜ਼ੀ ਦੇ ਸਕਦਾ ਹੈ। ਇਸ ਤੋਂ ਇਲਾਵਾ ਐਸਬੀਆਈ ਨੇ ਨੰਬਰ 7208933140 ਜਾਰੀ ਕੀਤਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਮਿਸ ਕਾਲ ਦੇ ਸਕਦੇ ਹੋ।
ਇਹ ਵੀ ਪੜ੍ਹੋ : ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Air India ਨੇ ਅਫਗਾਨ ਹਵਾਈ ਖੇਤਰ ਤੋਂ ਬਚਣ ਲਈ ਸ਼ਿਕਾਗੋ-ਦਿੱਲੀ ਉਡਾਣ ਦਾ ਰਸਤਾ ਬਦਲਿਆ
NEXT STORY