ਨਵੀਂ ਦਿੱਲੀ - ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਅਜੇ ਤੱਕ 318 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਮਾਲਿਆ ਨੂੰ ਰਕਮ ਮੋੜਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਪਰ ਉਸਨੇ ਅਜੇ ਤੱਕ ਇਸਦਾ ਭੁਗਤਾਨ ਨਹੀਂ ਕੀਤਾ ਹੈ। ਦੂਜੇ ਪਾਸੇ ਬੈਂਗਲੁਰੂ ਦੇ ਕਰਜ਼ਾ ਰਿਕਵਰੀ ਟ੍ਰਿਬਿਊਨਲ ਦੇ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਮਾਲਿਆ ਨੇ ਸੁਪਰੀਮ ਕੋਰਟ ਦੇ 11 ਜੁਲਾਈ ਦੇ ਉਸ ਆਦੇਸ਼ ਦੀ ਪਾਲਣਾ ਨਹੀਂ ਕੀਤੀ, ਜਿਸ ਨੇ ਉਸ ਨੂੰ 40 ਮਿਲੀਅਨ ਡਾਲਰ ਜਮ੍ਹਾ ਕਰਨ ਦਾ ਹੁਕਮ ਦਿੱਤਾ ਸੀ। ਹੁਣ ਭਾਰਤ ਦੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਐਸ ਰਵਿੰਦਰ ਭੱਟ ਦੀ ਬੈਂਚ 12 ਸਤੰਬਰ ਨੂੰ ਮਾਲਿਆ ਦੇ ਕੇਸ ਦੀ ਅਗਲੀ ਸੁਣਵਾਈ ਕਰੇਗੀ।
ਅਦਾਲਤ ਨੇ ਜਾਰੀ ਕੀਤਾ ਸੀ ਇਹ ਆਦੇਸ਼
ਸੁਪਰੀਮ ਕੋਰਟ ਨੇ 11 ਜੁਲਾਈ ਨੂੰ ਮਾਲਿਆ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ਵਿੱਚ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਕੇਂਦਰ ਨੂੰ ਭਗੌੜੇ ਕਾਰੋਬਾਰੀ ਦੀ ਭਾਰਤ ਵਾਪਸੀ ਨੂੰ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਸੀ ਤਾਂ ਜੋ ਉਹ ਆਪਣੀ ਜੇਲ੍ਹ ਦੀ ਸਜ਼ਾ ਕੱਟ ਸਕੇ।
ਇਹ ਵੀ ਪੜ੍ਹੋ : 1000 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਛੱਡ ਗਏ ਸਾਇਰਸ ਮਿਸਤਰੀ, ਕਈ ਦੇਸ਼ਾਂ ’ਚ ਫੈਲਿਆ ਹੈ ਕਾਰੋਬਾਰ
ਜਾਣੋ ਕੀ ਹੈ ਮਾਮਲਾ
ਸੁਪਰੀਮ ਕੋਰਟ ਨੇ 9 ਮਈ 2017 ਨੂੰ ਮਾਲਿਆ ਨੂੰ ਆਪਣੇ ਬੱਚਿਆਂ ਦੇ ਨਾਂ 'ਤੇ 40 ਮਿਲੀਅਨ ਡਾਲਰ ਟ੍ਰਾਂਸਫਰ ਕਰਨ ਲਈ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਇਸ ਦੋਸ਼ ਹੇਠ ਮਾਲਿਆ 'ਤੇ 2,000 ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਰਕਮ ਜਮ੍ਹਾਂ ਨਾ ਹੋਣ ਦੀ ਸਥਿਤੀ ਵਿਚ ਰਿਕਵਰੀ ਅਧਿਕਾਰੀ ਵਸੂਲੀ ਲਈ ਢੁਕਵੀਂ ਕਾਰਵਾਈ ਕਰਨ ਦੇ ਯੋਗ ਹੋਵੇਗਾ।
ਮਾਲਿਆ 'ਤੇ ਬੈਂਕ ਧੋਖਾਧੜੀ ਦਾ ਹੈ ਦੋਸ਼
ਜ਼ਿਕਰਯੋਗ ਹੈ ਕਿ ਮਾਲਿਆ 'ਤੇ 9000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੈਂਕ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਮਾਲਿਆ ਦੀ ਹਵਾਲਗੀ ਪ੍ਰਕਿਰਿਆ ਲਈ ਵੀ ਕੇਸ ਲੜ ਰਹੀ ਹੈ।
ਇਹ ਵੀ ਪੜ੍ਹੋ : ਵਿਜੇ ਮਾਲਿਆ ਦੀ ਵਧ ਸਕਦੀ ਹੈ ਮੁਸੀਬਤ , ਮਾਣਹਾਨੀ ਮਾਮਲੇ 'ਚ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਗਸਤ 'ਚ 6.9% ਦੇ ਪੱਧਰ ਤੱਕ ਜਾ ਸਕਦੀ ਹੈ ਖੁਦਰਾ ਮਹਿੰਗਾਈ, Deutsche Bank ਦਾ ਅਨੁਮਾਨ
NEXT STORY