ਨਵੀਂ ਦਿੱਲੀ- ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ 2 ਵੱਖ-ਵੱਖ ਆਈ. ਟੀ. ਸੇਵਾਵਾਂ ਲਈ ਟਾਟਾ ਕਮਿਊਨੀਕੇਸ਼ਨਜ਼, ਵਿਪਰੋ ਅਤੇ ਟੈੱਕ ਮਹਿੰਦਰਾ ਸਮੇਤ 15 ਕੰਪਨੀਆਂ ਦਾ ਨਾਂ ਛਾਂਟਿਆ ਹੈ। ਸੇਬੀ ਨੇ ਸਤੰਬਰ 'ਚ ਵੱਖ-ਵੱਖ ਨੋਟਿਸ ਜਾਰੀ ਕਰ ਕੇ ਚਾਹਵਾਨ ਪਾਰਟੀਆਂ ਤੋਂ ਰੁਚੀ ਪੱਤਰ (ਈ. ਓ. ਆਈ.) ਮੰਗਿਆ ਸੀ।
ਸੂਚਨਾ ਤਕਨੀਕੀ ਢਾਂਚੇ 'ਚ ਸੁਰੱਖਿਆ ਖਾਮੀਆਂ ਦੀ ਪਛਾਣ ਲਈ ਸੇਬੀ ਨੇ ਬੋਲੀ ਲਾਉਣ ਵਾਲੀਆਂ ਕੰਪਨੀਆਂ ਵਿਪਰੋ, ਅਰਨਸਟ ਐਂਡ ਯੰਗ ਐੱਲ. ਐੱਲ. ਪੀ., ਪ੍ਰਾਈਸ ਵਾਟਰ ਹਾਊਸ, ਸੁਮੇਰੂ ਸਾਫਟਵੇਅਰ ਸਲਿਊਸ਼ਨਜ਼, ਏ. ਏ. ਏ. ਟੈਕਨਾਲੋਜੀਜ਼, ਆਡੀ ਟਾਈਮ ਇਨਫਾਰਮੇਸ਼ਨ ਸਿਸਟਮਸ (ਇੰਡੀਆ) ਲਿਮਟਿਡ ਦਾ ਨਾਂ ਛਾਂਟਿਆ ਹੈ। ਨੈੱਟਵਰਕ ਅਤੇ ਸੁਰੱਖਿਆ ਸੰਚਾਲਨ ਕੇਂਦਰ ਦੀ ਸਥਾਪਨਾ ਲਈ ਰੈਗੂਲੇਟਰੀ ਨੇ ਟਾਟਾ ਕਮਿਊਨੀਕੇਸ਼ਨਜ਼, ਵਿਪਰੋ, ਟੈੱਕ ਮਹਿੰਦਰਾ, ਆਈ. ਬੀ. ਐੱਮ. ਇੰਡੀਆ, ਸਿਫੀ ਟੈਕਨਾਲੋਜੀਜ਼, ਪ੍ਰਾਈਸ ਵਾਟਰ ਹਾਊਸ, ਡਾਇਮੈਂਸ਼ਨ ਡਾਟਾ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਨਾਂ ਛਾਂਟਿਆ ਹੈ।
ਦੇਸ਼ 'ਚ ਵਿਦੇਸ਼ੀ ਬੈਂਕਾਂ ਦੇ ਏ. ਟੀ. ਐੱਮਜ਼ ਦੀ ਗਿਣਤੀ 18 ਫ਼ੀਸਦੀ ਡਿੱਗੀ : ਸਰਕਾਰ
NEXT STORY