ਨਵੀਂ ਦਿੱਲੀ (ਭਾਸ਼ਾ)– ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸੂਚੀਬੱਧ ਕੰਪਨੀਆਂ ਲਈ ਬਾਜ਼ਾਰ ਦੀਆਂ ਅਫਵਾਹਾਂ ਦੀ ਲਾਜ਼ਮੀ ਤੌਰ ’ਤੇ ਪੁਸ਼ਟੀ ਜਾਂ ਉਨ੍ਹਾਂ ਦਾ ਖੰਡਨ ਕਰਨ ਦੀ ਡੈੱਡਲਾਈਨ ਵਧਾ ਦਿੱਤੀ ਹੈ। ਸੇਬੀ ਦੇ ਤਾਜ਼ਾ ਸਰਕੂਲਰ ਮੁਤਾਬਕ ਬਾਜ਼ਾਰ ਪੂੰਜੀਕਰਣ ਦੇ ਲਿਹਾਜ ਨਾਲ ਚੋਟੀ ਦੀਆਂ 100 ਸੂਚੀਬੱਧ ਕੰਪਨੀਆਂ ਲਈ ਇਹ ਡੈੱਡਲਾਈਨ ਵਧਾ ਕੇ 1 ਫਰਵਰੀ, 2024 ਤੱਕ ਕਰ ਦਿੱਤੀ ਗਈ ਹੈ। ਪਹਿਲਾਂ ਇਹ ਡੈੱਡਲਾਈਨ 1 ਅਕਤੂਬਰ 2023 ਸੀ। ਇਸ ਤਰ੍ਹਾਂ ਮਾਰਕੀਟ ਪੂੰਜੀਕਰਣ ਦੇ ਲਿਹਾਜ ਨਾਲ ਚੋਟੀ ਦੀਆਂ 250 ਕੰਪਨੀਆਂ ਲਈ ਇਹ ਡੈੱਡਲਾਈਨ ਹੁਣ 1 ਅਗਸਤ 2024 ਤੋਂ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਪਹਿਲਾਂ ਇਸ ਨੂੰ ਇਕ ਅਪ੍ਰੈਲ 2024 ਤੋਂ ਲਾਗੂ ਕੀਤਾ ਜਾਣਾ ਸੀ। ਇਸ ਨਿਯਮ ਦਾ ਮਕਸਦ ਸੂਚੀਬੱਧ ਇਕਾਈਆਂ ’ਚ ਕੰਮਕਾਜ ਦੇ ਸੰਚਲਾਨ ਨੂੰ ਮਜ਼ਬੂਤ ਕਰਨਾ ਹੈ। ਸੇਬੀ ਨੇ ਕਿਹਾ ਕਿ ਮਾਰਕੀਟ ਪੂੰਜੀਕਰਣ ਦੇ ਲਿਹਾਜ ਨਾਲ ਚੋਟੀ ਦੀਆਂ 100 ਸੂਚੀਬੱਧ ਕੰਪਨੀਆਂ ਲਈ ਸੂਚੀਬੱਧਤਾ ਜ਼ਿੰਮੇਵਾਰੀ ਅਤੇ ਖੁਲਾਸਾ ਲੋੜ (ਐੱਲ. ਓ. ਡੀ. ਆਰ.) ਨਿਯਮਾਂ ਨੂੰ 1 ਫਰਵਰੀ 2024 ਤੋਂ ਲਾਗੂ ਕੀਤਾ ਜਾਵੇਗਾ। ਉੱਥੇ ਹੀ ਮਾਰਕੀਟ ਪੂੰਜੀਕਰਣ ਦੇ ਲਿਹਾਜ ਨਾਲ ਚੋਟੀ ਦੀਆਂ 250 ਕੰਪਨੀਆਂ ਲਈ ਇਹ ਨਿਯਮ ਇਕ ਅਗਸਤ 2024 ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਇਸ ਤੋਂ ਪਹਿਲਾਂ ਜੂਨ ’ਚ ਸੇਬੀ ਨੇ ਨਿਯਮਾਂ ਨੂੰ ਨੋਟੀਫਾਈਡ ਕਰਦੇ ਹੋਏ ਮਾਰਕੀਟ ਪੂੰਜੀਕਰਣ ਦੇ ਆਧਾਰ ’ਤੇ ਇਨ੍ਹਾਂ ਸੂਚੀਬੱਧ ਕੰਪਨੀਆਂ ਨੂੰ ਮੁੱਖ ਧਾਰਾ ਦੇ ਮੀਡੀਆ ’ਚ ਮਾਰਕੀਟ ਅਫਵਾਹ ਦਾ ਖੰਡਨ ਜਾਂ ਪੁਸ਼ਟੀ ਕਰਨ ਨੂੰ ਕਿਹਾ ਸੀ। ਖੁਲਾਸਾ ਲੋੜਾਂ ਮੁਤਾਬਕ ਇਨ੍ਹਾਂ ਕੰਪਨੀਆਂ ਨੂੰ ਨਿਵੇਸ਼ਕ ਵਰਗ ਦਰਮਿਆਨ ਚੱਲ ਰਹੀ ਕਿਸੇ ਸੂਚਨਾ ਦਾ 24 ਘੰਟਿਆਂ ਦੇ ਅੰਦਰ ਮੁੱਖ ਧਾਰਾ ਦੇ ਮੀਡੀਆ ਰਾਹੀਂ ਖੰਡਨ ਜਾਂ ਪੁਸ਼ਟੀ ਕਰਨੀ ਸੀ।
ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੀਅਲ ਅਸਟੇਟ ਤੋਂ ਬਾਅਦ ਚੀਨ ਦੇ ਬੈਂਕਿੰਗ ਸੈਕਟਰ ਦੀ ਵਿਗੜੀ ‘ਸਿਹਤ’, ਜਾਣੋ ਦੁਨੀਆ ’ਤੇ ਕੀ ਹੋਵੇਗਾ ਅਸਰ
NEXT STORY