ਨਵੀਂ ਦਿੱਲੀ- ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਦੋ ਲੱਖ ਜਾਂ ਇਸ ਤੋਂ ਵੱਧ ਦੇ ਨਕਦ ਭੁਗਤਾਨ ਵਿਚ ਆ ਰਹੀ ਮੁਸ਼ਕਲ ਨੂੰ ਦੇਖਦੇ ਹੋਏ ਵੱਡੀ ਰਾਹਤ ਦੇ ਦਿੱਤੀ ਹੈ। ਹੁਣ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲ ਬਿਨਾਂ ਜੁਰਮਾਨੇ ਦੇ 2 ਲੱਖ ਜਾਂ ਇਸ ਤੋਂ ਵੱਧ ਦੀ ਅਦਾਇਗੀ ਨਕਦ ਲੈ ਸਕਦੇ ਹਨ। ਵਿੱਤ ਮੰਤਰਾਲਾ ਵੱਲੋਂ ਇਸ ਲਈ ਇਨਕਮ ਟੈਕਸ ਦੀ ਧਾਰਾ 269ST ਤਹਿਤ ਨਕਦ ਭੁਗਤਾਨ ਨਾਲ ਸਬੰਧਤ ਨਿਯਮਾਂ ਵਿਚ ਢਿੱਲ ਦਿੱਤੀ ਦੇ ਗਈ ਹੈ। ਭੁਗਤਾਨ ਕਰਨ ਵਾਲੇ ਨੂੰ ਸਬੂਤ ਦੇ ਤੌਰ 'ਤੇ ਪੈਨ ਜਾਂ ਆਧਾਰ ਦੀ ਕਾਪੀ ਦੇਣੀ ਹੋਵੇਗੀ।
ਇਹ ਛੋਟ 1 ਅਪ੍ਰੈਲ 2021 ਤੋਂ 31 ਮਈ 2021 ਵਿਚਕਾਰ ਲਈ ਹੋਣ ਵਾਲੀ ਨਕਦ ਅਦਾਇਗੀ ਲਈ ਦਿੱਤੀ ਗਈ ਹੈ। ਗੌਰਤਲਬ ਹੈ ਕਿ ਇਨਕਮ ਟੈਕਸ ਦੀ ਧਾਰਾ 269ST ਅਨੁਸਾਰ, 2 ਲੱਖ ਜਾਂ ਇਸ ਤੋਂ ਵੱਧ ਦੀ ਨਕਦ ਅਦਾਇਗੀ ਲੈਣ 'ਤੇ 100 ਫ਼ੀਸਦੀ ਜੁਰਮਾਨਾ ਲਾਇਆ ਜਾ ਸਕਦਾ ਹੈ, ਯਾਨੀ ਜਿੰਨੀ ਨਕਦ ਰਾਸ਼ੀ, ਓਨਾ ਜੁਰਮਾਨਾ।
ਇਹ ਵੀ ਪੜ੍ਹੋ- LIC 'ਚ 10 ਮਈ ਤੋਂ ਹਰ ਹਫ਼ਤੇ 5 ਦਿਨ ਹੋਵੇਗਾ ਕੰਮ, ਇਸ ਦਿਨ ਰਹੇਗੀ ਛੁੱਟੀ
ਸਰਕਾਰ ਨੇ ਸਾਲ 2016 ਵਿਚ ਨੋਟਬੰਦੀ ਪਿੱਛੋਂ ਪੇਸ਼ ਕੀਤੇ ਬਜਟ ਵਿਚ ਇਸ ਦੀ ਵਿਵਸਥਾ ਕੀਤੀ ਸੀ। ਇਨਕਮ ਟੈਕਸ ਦੇ ਇਸ ਨਿਯਮ ਕਾਰਨ ਹਸਪਤਾਲ ਕੋਵਿਡ-19 ਮਰੀਜ਼ਾਂ ਤੋਂ ਨਕਦ ਰੂਪ ਵਿਚ ਦੋ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਅਦਾਇਗੀ ਲੈਣ ਤੋਂ ਇਨਕਾਰ ਕਰ ਰਹੇ ਸਨ। ਉੱਥੇ ਹੀ, ਇੰਟਰਨੈੱਟ ਬੈਂਕਿੰਗ ਤੋਂ ਅਣਜਾਣ ਲੋਕਾਂ ਲਈ ਹਸਪਤਾਲ ਨੂੰ ਆਨਲਾਈਨ ਭੁਗਤਾਨ ਕਰਨਾ ਹੋਰ ਮੁਸ਼ਕਲ ਖੜ੍ਹੀ ਕਰ ਰਿਹਾ ਸੀ। ਖ਼ਬਰਾਂ ਇਹ ਵੀ ਸਨ ਕਿ ਹਸਪਤਾਲ ਚੈੱਕ ਵੀ ਨਹੀਂ ਲੈ ਰਹੇ ਸਨ, ਉਨ੍ਹਾਂ ਨੂੰ ਡਰ ਸੀ ਕਿ ਜੇਕਰ ਇਹ ਬਾਊਂਸ ਹੋਇਆ ਤਾਂ ਮਰੀਜ਼ ਕੋਲੋਂ ਪੈਸੇ ਕਢਾਉਣੇ ਮੁਸ਼ਕਲ ਹੋ ਜਾਣਗੇ। ਇਸ ਲਈ ਬਹੁਤੇ ਹਸਪਤਾਲਾਂ ਮਰੀਜ਼ ਦਾਖ਼ਲ ਕਰਨ ਤੋਂ ਪਹਿਲਾਂ ਆਨਲਾਈਨ ਫੰਡ ਟਰਾਂਸਫਰ ਕਰਨ ਲਈ ਜ਼ੋਰ ਪਾ ਰਹੇ ਸਨ। ਇਸ ਵਜ੍ਹਾ ਨਾਲ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਕੋਰੋਨਾ ਮਰੀਜ਼ਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਸੀ।
ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ
►ਨਕਦ ਭੁਗਤਾਨ 'ਚ ਦਿੱਤੀ ਅਸਥਾਈ ਢਿੱਲ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ
ਵਿੱਤੀ ਘਾਟੇ ਦੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਸਕਦੈ ਭਾਰਤ : ਫਿਚ ਸਲਿਊਸ਼ਨਸ
NEXT STORY