ਮੁੰਬਈ - ਪੂਰੀ ਦੁਨੀਆ ’ਚ ਸੈਮੀਕੰਡਕਟਰ ਦੀ ਕਮੀ ਹੋਣ ਨਾਲ ਪੈਸੰਜਰ ਵ੍ਹੀਕਲਜ਼ ਦੀ ਪ੍ਰੋਡਕਸ਼ਨ ਕਾਫੀ ਪ੍ਰਭਾਵਿਤ ਹੋ ਗਈ ਹੈ। ਇਨ੍ਹੀਂ ਦਿਨੀਂ ਕਾਰਾਂ ਅਤੇ ਐੱਸ. ਯੂ. ਵੀ. ਦੀ ਡਿਮਾਂਡ ਕਾਫੀ ਵੱਧ ਰਹੀ ਹੈ, ਜਿਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਅੱਗੇ ਫੈਸਟਿਵ ਸੀਜ਼ਨ ਆ ਰਿਹਾ ਹੈ ਤਾਂ ਅਜਿਹੇ ’ਚ ਕਾਰ ਨਿਰਮਾਤਾ ਕੰਪਨੀਆਂ ਨੇ ਇਕ ਤਰੀਕਾ ਲੱਭ ਲਿਆ ਹੈ, ਜਿਸ ਨਾਲ ਗਾਹਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਵਾਹਨ ਨਿਰਮਾਤਾਵਾਂ ਨੇ ਤੈਅ ਕੀਤਾ ਹੈ ਕਿ ਹੁਣ ਉਹ ਆਪਣੀਆਂ ਕਾਰਾਂ ਦੇ ਉਸਾਰੀ ’ਚ ਮਾਈਕ੍ਰੋਚਿਪਸ ਦੀ ਵਰਤੋਂ ਘੱਟ ਕਰ ਦੇਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਕਾਰ ਚਾਹੇ ਕੋਈ ਵੀ ਹੋਵੇ ਉਸ ਦੇ ਬੇਸ ਵੇਰੀਐਂਟ ਦੇ ਮੁਕਾਬਲੇ ਹਾਈਅਰ ਵੇਰੀਐਂਟਸ ’ਚ ਜ਼ਿਆਦਾ ਚਿਪਸ ਦੀ ਵਰਤੋਂ ਹੁੰਦੀ ਹੈ, ਜੋਕਿ ਐਡੀਸ਼ਨਲ ਫੀਚਰਸ ਜਿਵੇਂ ਕਿ ਟਚ ਸਕ੍ਰੀਨ, ਪਾਵਰ ਮਿਰਰਸ ਅਤੇ ਕੁਨੈਕਟਿਡ ਕਾਰ ਸਿਸਟਮ ਨੂੰ ਆਪ੍ਰੇਟ ਕਰਨ ’ਚ ਮਦਦ ਕਰਦੀਆਂ ਹਨ।
ਕਾਰਾਂ ਦੇ ਹਾਈਅਰ ਵੇਰੀਐਂਟਸ ਨੂੰ ਖਰੀਦਣਾ ਪਸੰਦ ਕਰਦੇ ਹਨ ਗਾਹਕ
ਕਾਰਾਂ ਦੇ ਹਾਈਅਰ ਵੇਰੀਐਂਟਸ ਨੂੰ ਹੀ ਲੋਕ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਖਰੀਦਣਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਨਿਰਮਾਤਾਵਾਂ ਨੂੰ ਕਾਰਾਂ ਦੇ ਹਾਈਅਰ ਵੇਰੀਐਂਟਸ ਤੋਂ ਹੀ ਜ਼ਿਆਦਾ ਲਾਭ ਵੀ ਹੁੰਦਾ ਹੈ ਪਰ ਇਨ੍ਹੀਂ ਦਿਨੀਂ 400,000 ਗਾਹਕ ਆਪਣੀ ਨਵੀਂ ਕਾਰ ਲਈ ਵੇਟਿੰਗ ’ਚ ਲੱਗੇ ਹੋਏ ਹਨ ਕਿਉਂਕਿ ਚਿਪ ਦੀ ਕਮੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਕਾਰ ਨਹੀਂ ਮਿਲ ਪਾ ਰਹੀ ਹੈ।
ਇਹ ਵੀ ਪੜ੍ਹੋ : ਚੀਨ 'ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ
ਟਾਟਾ ਮੋਟਰਸ ਵ੍ਹੀਕਲ ਦੇ ਨਾਲ ਦੇ ਰਹੀ ਇਕ ਰਿਮੋਟ ‘ਕੀ’
ਟਾਟਾ ਮੋਟਰਸ, ਮਹਿੰਦਰਾ-ਐਂਡ-ਮਹਿੰਦਰਾ ਅਤੇ ਹੁੰਡਈ ਮੋਟਰ ਇੰਡੀਆ ਨੇ ਆਪਣੇ ਟਾਪ ਸੇਲਿੰਗ ਵ੍ਹੀਕਲਸ ਦੇ ਨਵੇਂ ਵੇਰੀਐਂਟਸ ਲਾਂਚ ਕੀਤੇ ਹਨ, ਜਿਨ੍ਹਾਂ ’ਚ ਕੰਪਨੀਆਂ ਨੇ ਇਨਫੋਟੇਨਮੈਂਟ ਸਿਸਟਮ ਨਹੀਂ ਦਿੱਤਾ ਹੈ ਜਾਂ ਇਨ੍ਹਾਂ ’ਚ ਸਿੰਪਲ ਸਿਸਟਮ ਹੀ ਲਾ ਦਿੱਤਾ ਗਿਆ ਹੈ। ਟਾਟਾ ਮੋਟਰਸ ਇਨ੍ਹੀਂ ਦਿਨੀਂ ਆਪਣੇ ਗਾਹਕਾਂ ਨੂੰ ਸਿਰਫ ਇਕ ਰਿਮੋਟ ‘ਕੀ’ ਦੇ ਰਹੀ ਹੈ ਅਤੇ ਦੂਜੇ ਦੀ ਬਾਅਦ ’ਚ ਸਪਲਾਈ ਕਰਨ ਵਾਲੀ ਹੈ।
ਇਹ ਵੀ ਪੜ੍ਹੋ : ਫੇਸਲੈੱਸ ਟੈਕਸ ਮੁਲਾਂਕਣ ਯੋਜਨਾ ਨੂੰ ਚਲਾਉਣਾ ਹੋਇਆ ਔਖਾ, ਸੈਂਟਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਲਿਖੀ ਚਿੱਠੀ
ਕਾਰਾਂ ਦੇ ਡੀਜ਼ਲ ਵੇਰੀਐਂਟਸ ’ਚ ਯੂਜ਼ ਹੁੰਦੀਆਂ ਹਨ ਜ਼ਿਆਦਾ ਚਿਪਸ
ਆਟੋਮੇਕਰ ਕੰਪਨੀਆਂ ਆਪਣੇ ਡੀਜ਼ਲ ਵਾਹਨਾਂ ਦੀ ਪ੍ਰੋਡਕਸ਼ਨ ਕਾਸਟ ਨੂੰ ਘੱਟ ਕਰਨ ਵਾਲੀਆਂ ਹਨ। ਇਨ੍ਹੀਂ ਦਿਨੀਂ ਕੰਪਨੀਆਂ ਕਾਰਾਂ ਦੇ ਪੈਟਰੋਲ ਵੇਰੀਐਂਟਸ ਹੀ ਜ਼ਿਆਦਾ ਬਣਾ ਰਹੀਆਂ ਹਨ ਕਿਉਂਕਿ ਡੀਜ਼ਲ ਵੇਰੀਐਂਟਸ ’ਚ ਜ਼ਿਆਦਾ ਚਿਪਸ ਦੀ ਵਰਤੋਂ ਹੁੰਦੀ ਹੈ। ਸਾਰੇ ਡੀਜ਼ਲ ਵ੍ਹੀਕਲਸ ਦੇ ਹਾਈ ਐਂਡ ਵੇਰੀਐਂਟਸ ਦੀ ਮੰਗ ਘੱਟ ਹੁੰਦੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕ ਡੀਜ਼ਲ ਕਾਰ ਦਾ ਬੇਸ ਵੇਰੀਐਂਟ ਹੀ ਖਰੀਦਣਾ ਪਸੰਦ ਕਰਦੇ ਹਨ। ਆਟੋ ਡੀਲਰਸ ਦਾ ਕਹਿਣਾ ਹੈ ਕਿ ਡੀਜ਼ਲ ਕਾਰਾਂ ਦੇ ਬੇਸ ਵੇਰੀਐਂਟ ਜਲਦ ਡਲਿਵਰ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ’ਚ ਘੱਟ ਚਿਪਸ ਦੀ ਵਰਤੋਂ ਹੁੰਦੀ ਹੈ।
ਟਾਟਾ ਮੋਟਰਸ ਦੇ ਸੇਲਸ, ਮਾਰਕੀਟਿੰਗ ਐਂਡ ਕਸਟਮਰ ਸਰਵਿਸ ਦੇ ਵਾਈਸ ਪ੍ਰੈਜ਼ੀਡੈਂਟ ਰਾਜਨ ਅੰਬਾ ਨੇ ਕਿਹਾ ਹੈ ਕਿ,“ਲੋੜ ਖੋਜ ਦੀ ਜਨਨੀ ਹੈ” ਸੈਮੀਕੰਡਕਟਰ ਦੀ ਕਮੀ ਹੋਣ ਨਾਲ ਹੀ ਕੰਪਨੀ ਨੂੰ ਆਪਣੇ ਵ੍ਹੀਕਲਸ ਨੂੰ ਬਿਨਾਂ ਮਿਊਜ਼ਿਕ ਸਿਸਟਮ ਦੇ ਵੇਚਣਾ ਪੈ ਰਿਹਾ ਹੈ, ਉਥੇ ਹੀ ਹੁੰਡਈ ਨੇ ਆਪਣੀ ਲੋਕਪ੍ਰਿਅ ਕਰੇਟਾ ਅਤੇ ਵੇਨਿਊ ਐੱਸ. ਯੂ. ਵੀ. ਦੇ ਨਵੇਂ ਵੇਰੀਐਂਟਸ ਨੂੰ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਦੀ ਬਜਾਏ ਸਿੰਪਲ ਆਡੀਓ ਪਲੇਟਰ ਦੇ ਨਾਲ ਲਾਂਚ ਕੀਤਾ ਹੈ। ਇਹ ਡਾਟਾ ਆਟੋਮੋਟਿਵ ਬਿਜ਼ਨੈੱਸ ਇੰਟੈਲੀਜੈਂਸ ਫਰਮ ਜਾਟੋ ਡਾਇਨਾਮਿਕਸ ਨੇ ਜਾਰੀ ਕੀਤਾ ਹੈ। ਫਿਲਹਾਲ ਮਹਿੰਦਰਾ ਅਤੇ ਹੁੰਡਈ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੁਹੱਰਮ ਦੇ ਮੌਕੇ ਅੱਜ ਸ਼ੇਅਰ ਬਾਜ਼ਾਰ 'ਚ ਨਹੀਂ ਹੋਵੇਗਾ ਕਾਰੋਬਾਰ, MCX 'ਤੇ ਸ਼ਾਮ ਨੂੰ ਹੋਵੇਗਾ ਕਾਰੋਬਾਰ
NEXT STORY