ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਸੈਂਸੈਕਸ ਤੇ ਨਿਫਟੀ ਬੜ੍ਹਤ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 177.34 ਅੰਕ ਦੀ ਮਜਬੂਤੀ ਨਾਲ 37,135.50 'ਤੇ ਹੋਈ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 55.60 ਅੰਕ ਯਾਨੀ 0.51 ਫੀਸਦੀ ਦੀ ਤੇਜ਼ੀ 'ਚ 10,981.45 'ਤੇ ਖੁੱਲ੍ਹਾ ਹੈ।ਇਸ ਤੋਂ ਪਿਛਲੇ ਦਿਨ ਮੰਗਲਵਾਰ ਸੈਂਸੈਕਸ 623.75 ਦੀ ਭਾਰੀ ਗਿਰਾਵਟ 'ਚ 36,958.16 ਅਤੇ ਨਿਫਟੀ 183.80 ਦੀ ਵੱਡੀ ਗਿਰਾਵਟ 'ਚ 10,925.85 ਦੇ ਪੱਧਰ 'ਤੇ ਬੰਦ ਹੋਏ ਸਨ।
ਉੱਥੇ ਹੀ, ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 70 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 78 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.93 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.39 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ। ਉੱਥੇ ਹੀ, ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਸ਼ੰਘਾਈ ਕੰਪੋਜ਼ਿਟ, ਨਿੱਕੇਈ ਤੇ ਹੈਂਗ ਸੈਂਗ ਹਲਕੀ ਤੇਜ਼ੀ 'ਚ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 20 ਅੰਕ ਯਾਨੀ 0.7 ਫੀਸਦੀ ਦੀ ਮਜਬੂਤੀ ਨਾਲ 2,816 ਦੇ ਪੱਧਰ 'ਤੇ ਕਰ ਕਾਰੋਬਾਰ ਰਿਹਾ ਸੀ। ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 'ਚ 5 ਅੰਕ ਦੀ ਹਲਕੀ ਬੜ੍ਹਤ ਦੇਖਣ ਨੂੰ ਮਿਲੀ ਤੇ ਇਹ 10,925 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 130 ਅੰਕ ਦੀ ਤੇਜ਼ੀ ਨਾਲ 20,584 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੈਂਗ 109 ਅੰਕ ਵੱਧ ਕੇ 25,390 'ਤੇ, ਜਦੋਂ ਕਿ ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 18 ਅੰਕ ਯਾਨੀ 0.9 ਫੀਸਦੀ ਦੀ ਮਜਬੂਤੀ 'ਚ 1,942 'ਤੇ ਕਾਰੋਬਾਰ ਕਰਦੇ ਦਿਸੇ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ ਵੀ ਇਸ ਦੌਰਾਨ 0.10 ਫੀਸਦੀ ਚੜ੍ਹ ਕੇ 3,149 'ਤੇ ਕਾਰੋਬਾਰ ਕਰ ਰਿਹਾ ਸੀ।
ਮੰਗਲਵਾਰ ਹਰੇ ਨਿਸ਼ਾਨ 'ਚ ਬੰਦ ਹੋਏ U.S. ਬਾਜ਼ਾਰ, ਡਾਓ 'ਚ ਇੰਨਾ ਉਛਾਲ
NEXT STORY