ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 38.77 ਅੰਕ ਦੀ ਹਲਕੀ ਤੇਜ਼ੀ ਨਾਲ 37,441.26 'ਤੇ ਹੋਈ ਹੈ।ਸਰਕਾਰ ਵੱਲੋਂ ਡਾਇਰੈਕਟ ਟੈਕਸ ਕੋਡ 'ਚ ਬਦਲਾਵ ਲਈ ਬਣਾਈ ਗਈ ਕਮੇਟੀ ਨੇ ਕੰਪਨੀਆਂ ਲਈ ਟੈਕਸ ਘਟਾਉਣ ਦੇਣ ਦੀ ਸਿਫਾਰਸ਼ ਕੀਤੀ ਹੈ, ਜਿਸ ਨਾਲ ਬਾਜ਼ਾਰ 'ਚ ਸਕਾਰਾਤਮਕ ਰੁਝਾਨ ਦਿਸਣ ਦੀ ਉਮੀਦ ਕੀਤੀ ਜਾ ਰਹੀ ਹੈ।
ਹਾਲਾਂਕਿ ਬਾਜ਼ਾਰ 'ਚ ਫਿਲਹਾਲ ਨਰਮੀ ਦੇਖਣ ਨੂੰ ਮਿਲੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 7.65 ਅੰਕ ਯਾਨੀ 0.07 ਫੀਸਦੀ ਦੀ ਮਜਬੂਤੀ 'ਚ 11,061.55 'ਤੇ ਖੁੱਲ੍ਹਾ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 30 ਅੰਕ ਦੀ ਮਜਬੂਤੀ ਅਤੇ ਬੈਂਕ ਨਿਫਟੀ 'ਚ 22 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.51 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.43 ਦੇ ਪੱਧਰ 'ਤੇ ਬੰਦ ਹੋਇਆ ਸੀ।
ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ-
ਸ਼ੰਘਾਈ ਕੰਪੋਜ਼ਿਟ ਸਪਾਟ ਯਾਨੀ 2 ਅੰਕ ਦੀ ਹਲਕੀ ਗਿਰਾਵਟ ਨਾਲ 2,882 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 12 ਅੰਕ ਯਾਨੀ 0.1 ਫੀਸਦੀ ਡਿੱਗ ਕੇ 11,045 ਦੇ ਪੱਧਰ 'ਤੇ ਸੀ।
ਜਪਾਨ ਦਾ ਬਾਜ਼ਾਰ ਨਿੱਕੇਈ 80 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ 'ਚ 20,642 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 37 ਅੰਕ ਯਾਨੀ 0.4 ਫੀਸਦੀ ਕਮਜ਼ੋਰ ਹੋ ਕੇ 26,254 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 3 ਅੰਕ ਯਾਨੀ 0.1 ਫੀਸਦੀ ਦੀ ਤੇਜ਼ੀ 'ਚ 1,946 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.2 ਫੀਸਦੀ ਮਜਬੂਤ ਹੋ ਕੇ 3,134 'ਤੇ ਕਾਰੋਬਾਰ ਕਰਦਾ ਦਿਸਿਆ। ਯੂ. ਐੱਸ. ਬਾਜ਼ਾਰਾਂ 'ਚ ਤੇਜ਼ੀ ਦਰਜ ਹੋਈ। ਡਾਓ ਜੋਂਸ 249.78 ਅੰਕ ਯਾਨੀ 1 ਫੀਸਦੀ ਦੀ ਮਜਬੂਤੀ 'ਚ 26,135.79 ਦੇ ਪੱਧਰ 'ਤੇ ਬੰਦ ਹੋਇਆ।
ਕੱਚਾ ਤੇਲ ਸਪਾਟ, ਸੋਨੇ 'ਚ ਕਮਜ਼ੋਰੀ
NEXT STORY