ਨਵੀਂ ਦਿੱਲੀ—ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ ਸੀ। ਸੈਂਸੈਕਸ 31 ਅੰਕ ਵਧ ਕੇ 31694 ਅੰਕ 'ਤੇ ਖੁੱਲ੍ਹਿਆ ਉਧਰ ਨਿਫਟੀ 29 ਅੰਕ ਚੜ੍ਹ ਕੇ 9959 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 24.78 ਅੰਕ ਭਾਵ 0.08 ਫੀਸਦੀ ਵਧ ਕੇ 31,687.52 'ਤੇ ਅਤੇ ਨਿਫਟੀ 4.90 ਅੰਕ ਭਾਵ 0.05 ਫੀਸਦੀ ਵਧ ਕੇ 9,934.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਮੁਨਾਫਾ ਵਸੂਲੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਕਰੀਬ 0.5 ਫੀਸਦੀ ਡਿੱਗ ਕੇ 15,755 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਕਰੀਬ 0.5 ਫੀਸਦੀ ਡਿੱਗ ਕੇ 15,755 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 15,900 ਦੇ ਉੱਪਰ ਪਹੁੰਚਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 0.25 ਫੀਸਦੀ ਡਿੱਗ ਕੇ 18,575 ਦੇ ਹੇਠਾਂ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 18722 ਤੱਕ ਪਹੁੰਚਿਆ ਸੀ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.15 ਫੀਸਦੀ ਡਿੱਗ ਕੇ 16,316.5 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 16,455 ਤੱਕ ਪਹੁੰਚਿਆ ਸੀ।
ਆਟੋ, ਮੀਡੀਆ, ਫਾਰਮਾ, ਪੀ. ਐੱਸ. ਯੂ. ਬੈਂਕ, ਰਿਐਲਟੀ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਾਜ਼ਾਰ 'ਤੇ ਦਬਾਅ ਬਣਾਉਣ ਦਾ ਕੰਮ ਕੀਤਾ। ਨਿਫਟੀ ਦੇ ਆਟੋ ਇੰਡੈਕਸ 'ਚ 0.5 ਫੀਸਦੀ ਮੀਡੀਆ, ਮੀਡੀਆ ਇੰਡੈਕਸ 'ਚ 0.6 ਫੀਸਦੀ, ਫਾਰਮਾ ਇੰਡੈਕਸ 'ਚ 1.2 ਫੀਸਦੀ ਅਤੇ ਪੀ. ਐੱਸ. ਯੂ. ਬੈਂਕ ਇੰਡੈਕਸ 'ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 1.5 ਫੀਸਦੀ, ਪਾਵਰ ਇੰਡੈਕਸ 'ਚ 0.9 ਫਾਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.6 ਫੀਸਦੀ ਦੀ ਕਮਜ਼ੋਰੀ ਆਈ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ., ਪ੍ਰਾਈਵੇਟ ਸੈਕਟਰ ਬੈਂਕ, ਮੈਟਲ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਥੋੜ੍ਹੀ ਖਰੀਦਦਾਰੀ ਦਿਸੀ ਹੈ।
ਵਿਆਹਾਂ 'ਚ ਜੇਬ ਹੋਵੇਗੀ ਢਿੱਲੀ, ਸੋਨੇ ਦੇ ਇੰਨੇ ਵਧ ਗਏ ਰੇਟ!
NEXT STORY