ਮੁੰਬਈ — ਕਾਰੋਬਾਰ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਏ। ਸੈਂਸੈਕਸ ਸੋਮਵਾਰ ਨੂੰ 161.70 ਅੰਕ ਡਿੱਗ ਕੇ 38,700.53 'ਤੇ ਅਤੇ ਨਿਫਟੀ 61.45 ਅੰਕ ਟੁੱਟ ਕੇ 11,604.50 ਅੰਕ 'ਤੇ ਬੰਦ ਹੋਇਆ। ਇਸ ਤੋਂ ਪਹਿਲਾ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 150.99 ਅੰਕ ਯਾਨੀ ਕਿ 0.39 ਫੀਸਦੀ ਚੜ੍ਹ ਕੇ 39.013.22 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੰਵੇਦੀ ਸੁਚਕ ਅੰਕ ਨਿਫਟੀ 38.40 ਅੰਕ ਯਾਨੀ ਕਿ 0.33 ਫੀਸਦੀ ਮਜ਼ਬੂਤ ਹੋ ਕੇ 11,704.35 'ਤੇ ਖੁੱਲ੍ਹਿਆ।
ਇਸ ਦੇ ਨਾਲ ਹੀ ਨਿਫਟੀ 'ਚ ਇਸ ਸਮੇਂ ਤੱਕ 33 ਸ਼ੇਅਰ ਹਰੇ ਨਿਸ਼ਾਨ 'ਚ ਅਤੇ 16 ਲਾਲ ਰੰਗ ਦੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਨੈਸ਼ਨਲ ਸਟਾਕ ਐਕਸਚੇਂਜ ਦੇ ਜਿਹੜੇ ਸ਼ੇਅਰਾਂ 'ਚ ਤੇਜ਼ੀ ਦੇਖੀ ਗਈ ਉਨ੍ਹਾਂ 'ਚ ਭਾਰਤੀ ਏਅਰਟੈੱਲ(1.51 ਫੀਸਦੀ), ਪਾਵਰ ਗ੍ਰਿਡ(1.43 ਫੀਸਦੀ), ਜੇ.ਐਸ.ਡਬਲਯੂ. ਐਸ. ਸਟੀਲ (1.41 ਫੀਸਦੀ) ਵੇਦਾਂਤਾ(1.36 ਫੀਸਦੀ) ਅਤੇ ਜ਼ੀਲ 1.36 ਫੀਸਦੀ ਸ਼ਾਮਲ ਹੈ।
ਟਾਪ ਗੇਨਰਜ਼
ਟੇਕ ਮਹਿੰਦਰਾ, ਟੀ.ਸੀ.ਐਸ., ਇੰਫੋਸਿਸ, ਓ.ਐਨ.ਜੀ.ਸੀ., ਵਿਪਰੋ
ਟਾਪ ਲੂਜ਼ਰਜ਼
ਆਈ.ਓ.ਸੀ., ਬਜਾਜ ਫਾਇਨਾਂਸ, ਯੈੱਸ ਬੈਂਕ, ਟਾਟਾ ਮੋਟਰਜ਼, ਬੀ.ਪੀ.ਸੀ.ਐਲ.
ਸੋਨਾ 33,000 ਦੇ ਪਾਰ, ਚਾਂਦੀ 170 ਰੁਪਏ ਹੋਈ ਮਹਿੰਗੀ
NEXT STORY