ਮੁੰਬਈ- ਵਿਦੇਸ਼ੀ ਫੰਡਾਂ ਦੀ ਨਿਕਾਸੀ ਜਾਰੀ ਰਹਿਣ ਅਤੇ ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰ 'ਚ ਕਮਜ਼ੋਰੀ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਆਈ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 104.33 ਅੰਕ ਡਿੱਗ ਕੇ 61,189.87 ਅੰਕ 'ਤੇ ਆ ਗਿਆ। ਵਿਆਪਕ ਐੱਨ.ਐੱਸ.ਈ ਨਿਫਟੀ 32.45 ਅੰਕ ਟੁੱਟ ਕੇ 18,200.10 ਅੰਕ 'ਤੇ ਸੀ।
ਸੈਂਸੈਕਸ 'ਚ ਟਾਟਾ ਸਟੀਲ, ਟਾਟਾ ਮੋਟਰਜ਼, ਵਿਪਰੋ, ਬਜਾਜ ਫਾਈਨਾਂਸ, ਪਾਵਰ ਗਰਿੱਡ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਿਨਸਰਵ ਡਿੱਗਣ ਵਾਲੇ ਮੁੱਖ ਸ਼ੇਅਰਾਂ 'ਚ ਸ਼ਾਮਲ ਸਨ। ਦੂਜੇ ਪਾਸੇ ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਅਲਟਰਾਟੈਕ ਸੀਮੈਂਟ ਅਤੇ ਹਿੰਦੁਸਤਾਨ ਯੂਨੀਲੀਵਰ 'ਚ ਵਾਧਾ ਹੋਇਆ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਸ਼ੰਘਾਈ ਅਤੇ ਹਾਂਗਕਾਂਗ 'ਚ ਤੇਜ਼ੀ ਰਹੀ ਜਦਕਿ ਟੋਕੀਓ ਘਾਟੇ ਨਾਲ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਨੁਕਸਾਨ ਨਾਲ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਮੰਗਲਵਾਰ ਨੂੰ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ ਸੈਂਸੈਕਸ 126.41 ਅੰਕ ਭਾਵ 0.21 ਫੀਸਦੀ ਚੜ੍ਹ ਕੇ 61,294.20 ਅੰਕ 'ਤੇ ਬੰਦ ਹੋਇਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 35.10 ਅੰਕ ਭਾਵ 0.19 ਫੀਸਦੀ ਦੇ ਵਾਧੇ ਨਾਲ 18,232.55 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.18 ਫੀਸਦੀ ਡਿੱਗ ਕੇ 81.95 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ ਸ਼ੁੱਧ ਆਧਾਰ 'ਤੇ 628.07 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਤਿੰਨ ਬੈਂਕਾਂ ਦੇ ਮੋਢਿਆਂ ’ਤੇ ਹੈ ਭਾਰਤੀ ਅਰਥਵਿਵਸਥਾ ਦਾ ਭਾਰ, RBI ਨੇ ਜਾਰੀ ਕੀਤਾ ਸਰਕੂਲਰ
NEXT STORY