ਨਵੀਂ ਦਿੱਲੀ–ਕਿਸੇ ਵੀ ਦੇਸ਼ ਦੀ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਰੱਖਣ ’ਚ ਉਸ ਦੇਸ਼ ’ਚ ਮੌਜੂਦ ਬੈਂਕਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਜਦੋਂ ਤੱਕ ਬੈਂਕਾਂ ਦੀ ਹਾਲਤ ਠੀਕ ਨਹੀਂ ਹੁੰਦੀ, ਤੁਸੀਂ ਨਾ ਹੀ ਲੋਨ ਲੈ ਸਕੋਗੇ ਅਤੇ ਨਾਲ ਹੀ ਕੋਈ ਬਿਜ਼ਨੈੱਸ ਸ਼ੁਰੂ ਕਰ ਸਕੋਗੇ। ਜੇ ਆਰ. ਬੀ. ਆਈ. ਦੀ ਭਾਸ਼ਾ ’ਚ ਭਾਰਤੀ ਅਰਥਵਿਵਸਥਾ ਲਈ ਅਹਿਮ ਬੈਂਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਲਿਸਟ ਇਕ ਤੋਂ ਸ਼ੁਰੂ ਹੋ ਕੇ ਤਿੰਨ ’ਤੇ ਖਤਮ ਹੋ ਜਾਂਦੀ ਹੈ।
ਹਾਲ ਹੀ ’ਚ ਕੇਂਦਰੀ ਬੈਂਕ ਨੇ ਇਸ ਦੀ ਜਾਣਕਾਰੀ ਆਪਣੇ ਨਵੇਂ ਸਰਕੂਲਰ ’ਚ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਤਾਬਕ ਭਾਰਤੀ ਸਟੇਟ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਨੂੰ ‘ਘਰੇਲੂ ਵਿਵਸਥਿਤ ਤੌਰ ’ਤੇ ਅਹਿਮ ਬੈਂਕ (ਡੀ-ਐੱਸ. ਆਈ. ਬੀ.) ਦੇ ਰੂਪ ’ਚ ਪਛਾਣਿਆ ਗਿਆ ਹੈ। ਯਾਨੀ ਇਨ੍ਹਾਂ ਬੈਂਕਾਂ ਤੋਂ ਬਿਨਾਂ ਵਿੱਤੀ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ ਅਤੇ ਮਾਰਕੀਟ ’ਚ ਅਸਥਿਰਤਾ ਆ ਜਾਵੇਗੀ।
ਇਨ੍ਹਾਂ ਬੈਂਕਾਂ ਨੂੰ ਕਦੋਂ ਮਿਲਿਆ ਸਭ ਤੋਂ ਪਹਿਲਾਂ ਇਹ ਦਰਜਾ
ਦੱਸ ਦਈਏ ਕਿ ਸਭ ਤੋਂ ਪਹਿਲਾਂ ਆਰ. ਬੀ. ਆਈ. ਨੇ 2015 ਅਤੇ 2016 ’ਚ ਐੱਸ. ਬੀ. ਆਈ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਡੀ.-ਐੱਸ. ਆਈ. ਬੀ. ਵਜੋਂ ਐਲਾਨਿਆ ਗਿਆ ਸੀ। 31 ਮਾਰਚ 2017 ਨੂੰ ਬੈਂਕਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਵੀ ਡੀ-ਐੱਸ. ਆਈ. ਬੀ. ਦੇ ਰੂਪ ’ਚ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਮੌਜੂਦਾ ਅਪਡੇਟ 31 ਮਾਰਚ 2022 ਤੱਕ ਬੈਂਕਾਂ ਤੋਂ ਜੁਟਾਏ ਗਏ ਡਾਟਾ ’ਤੇ ਆਧਾਰਿਤ ਹੈ।
2016 'ਚ ਨੋਟਬੰਦੀ ਤੋਂ ਬਾਅਦ ਸਰਕੁਲੇਸ਼ਨ 'ਚ ਨਕਦੀ 83 ਫੀਸਦੀ ਵਧੀ
NEXT STORY