ਨਵੀਂ ਦਿੱਲੀ — ਕੇਰਲ ਵਿਚ ਕਾਜੂ ਪ੍ਰੋਸੈਸਿੰਗ ਉਦਯੋਗ ਦੇ 160 ਤੋਂ ਜ਼ਿਆਦਾ ਖਾਤੇ ਗੈਰ-ਪ੍ਰਦਰਸ਼ਨ ਕਰ ਜਾਇਦਾਦ(NPA) 'ਚ ਤਬਦੀਲ ਹੋ ਚੁੱਕੇ ਹਨ ਜਦੋਂਕਿ ਕੁੱਲ ਰਜਿਸਟਰਡ 834 ਫੈਕਟਰੀਆਂ ਵਿਚੋਂ ਲਗਭਗ 700 ਪਿਛਲੇ 2-3 ਸਾਲ ਤੋਂ ਬੰਦ ਪਈਆਂ ਹੋਈਆਂ ਹਨ। ਉਦਯੋਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਬੈਂਕਾਂ ਦੀ ਕਾਰਵਾਈ ਦੇ ਖਿਲਾਫ ਸੂਬਾ ਸਰਕਾਰ ਵਲੋਂ ਲਗਾਈ ਗਈ ਰੋਕ 31 ਅਗਸਤ ਨੂੰ ਖਤਮ ਹੋ ਚੁੱਕੀ ਹੈ। ਇਸ ਕਾਰਨ ਖਾਸ ਤੌਰ 'ਤੇ ਛੋਟੀਆਂ ਅਤੇ ਮੱਧ ਵਰਗ ਦੀਆਂ ਇਕਾਈਆਂ ਨੂੰ ਡਰ ਸਤਾ ਰਿਹਾ ਹੈ ਕਿ ਬੈਂਕ ਇਨ੍ਹਾਂ ਇਕਾਈਆਂ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਸਕਦਾ ਹੈ।
ਕੇਰਲ ਕਾਜੂ ਉਦਯੋਗ ਸੁਰੱਖਿਆ ਪ੍ਰੀਸ਼ਦ(KCIPC) ਦੇ ਕੋਆਰਡੀਨੇਟਰ ਨੇ ਦੱਸਿਆ,' 160 ਤੋਂ ਜ਼ਿਆਦਾ ਉਦਯੋਗਪਤੀਆਂ ਦੇ ਬੈਂਕ ਖਾਤੇ ਐੱਨ.ਪੀ.ਏ. 'ਚ ਤਬਦੀਲ ਹੋ ਚੁੱਕੇ ਹਨ ਅਤੇ ਬੈਂਕਾਂ ਨੇ ਇਨ੍ਹਾਂ ਉਦਯੋਗਪਤੀਆਂ ਦੇ ਘਰਾਂ, ਫੈਕਟਰੀਆਂ ਅਤੇ ਜ਼ਮਾਨਤ ਦੇ ਤੌਰ 'ਤੇ ਰੱਖੀਆਂ ਹੋਈਆਂ ਜਾਇਦਾਦਾਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ ਹੈ। ਕੋਲਮ ਦੇ ਦੋ ਉਦਯੋਗਪਤੀਆਂ ਨੇ ਆਤਮਹੱਤਿਆ ਕਰ ਲਈ ਸੀ ਅਤੇ ਆਤਮ ਹੱਤਿਆ ਦੀ ਕੋਸ਼ਿਸ਼ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਉਦਯੋਗ ਮੁੱਖ ਰੂਪ ਵਿਚ ਕੇਰਲ ਦੇ ਕੋਲਮ ਜ਼ਿਲੇ ਅਤੇ ਨਾਲ ਲੱਗਦੇ ਤਿੰਨ ਜ਼ਿਲਿਆ 'ਚ ਫੈਲਿਆ ਹੋਇਆ ਹੈ। ਇਸ ਉਦਯੋਗ ਨਾਲ ਤਿੰਨ ਲੱਖ ਤੋਂ ਜ਼ਿਆਦਾ ਮਹਿਲਾਵਾਂ ਜੁੜੀਆਂ ਹਨ। ਇਸ ਖੇਤਰ ਦੀਆਂ ਜ਼ਿਆਦਾਤਰ ਇਕਾਈਆਂ ਆਰਥਿਕ ਸੰਕਟ ਅਤੇ ਕਾਰਜਕਾਰੀ ਪੂੰਜੀ ਦੀ ਘਾਟ ਕਾਰਨ ਕੰਮ ਕਰਨ 'ਚ ਅਸਫਲ ਹੋ ਰਹੀਆਂ ਹਨ।
ਉਦਯੋਗ ਦੇ ਪਿਛੜਣ ਦਾ ਕਾਰਨ
- ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕੁਝ ਖਾਸ ਨੀਤੀਆਂ, ਮਸ਼ੀਨੀਕਰਨ ਦੀ ਕਮੀ ਅਤੇ ਵਿਅਤਨਾਮ ਅਤੇ ਚੀਨ ਵਰਗੇ ਦੇਸ਼ਾਂ ਨਾਲ ਵਧਦੇ ਮੁਕਾਬਲੇ ਕਾਰਨ ਉਦਯੋਗ ਸੰਕਟ ਵਿਚ ਫਸਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸਾਲ 2016 'ਚ ਕੱਚੇ ਕਾਜੂ 'ਤੇ 9.36 ਫੀਸਦੀ ਆਯਾਤ ਡਿਊਟੀ ਲਗਾ ਦਿੱਤੀ ਸੀ ਪਰ ਇਸ ਨੂੰ ਘੱਟ ਕਰਕੇ 2.5 ਫੀਸਦੀ ਕਰ ਦਿੱਤਾ ਗਿਆ ਸੀ।
- ਦੂਜਾ ਵੱਡਾ ਕਾਰਨ ਇਹ ਹੈ ਕਿ ਕੇਰਲ ਸਰਕਾਰ ਨੇ ਸਾਲ 2015 ਵਿਚ ਮਿਹਨਤਾਨੇ ਵਿਚ 36 ਫੀਸਦੀ ਤੱਕ ਦਾ ਵਾਧਾ ਕੀਤਾ ਸੀ, ਜਿਸ ਕਾਰਨ ਇਹ ਉਦਯੋਗ ਦੋਹਰੀ ਮਾਰ ਹੇਠ ਆ ਗਿਆ।
- ਕੱਚੇ ਕਾਜੂ ਦੀਆਂ ਕੀਮਤਾਂ ਵਿਚ 4 ਗੁਣਾ ਵਾਧਾ ਹੋਇਆ ਹੈ ਪਰ ਗਿਰੀ ਦੀਆਂ ਕੀਮਤਾਂ 'ਚ ਇਸ ਅਨੁਪਾਤ ਨਾਲ ਵਾਧਾ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਮਸ਼ੀਨੀਕਰਨ ਦੀ ਕਮੀ ਕਾਰਨ ਉਤਪਾਦਨ ਲਾਗਤ ਵਿਅਤਨਾਮ ਅਤੇ ਚੀਨ ਦੀ ਤੁਲਨਾ ਵਿਚ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਹੈ।
ਕੇ.ਸੀ.ਆਈ.ਪੀ.ਸੀ. ਨੇ ਉਦਯੋਗ ਲਈ ਡੂੰਘੇ ਹੁੰਦੇ ਜਾ ਰਹੇ ਸੰਕਟ ਨੂੰ ਧਿਆਨ ਵਿਚ ਰੱਖ ਕੇ ਕੇਂਦਰ ਸਰਕਾਰ ਨੂੰ 'ਬੀਮਾਰ ਉਦਯੋਗ' ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਪ੍ਰੀਸ਼ਦ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਐੱਨ.ਪੀ.ਏ. ਖਾਤਿਆਂ ਦੇ ਨਾਲ-ਨਾਲ ਵਿਸ਼ੇਸ਼ ਖਾਤਿਆਂ ਦੀਆਂ ਹੋਰ ਫੀਸਾਂ ਨੂੰ ਮੁਆਫ ਕਰਨ ਲਈ ਕਹੇ ਅਤੇ ਤਤਕਾਲ ਪ੍ਰਭਾਵ ਨਾਲ ਵਸੂਲੀ ਦੀ ਕਾਰਵਾਈ ਨੂੰ ਰੋਕਣ ਲਈ ਉਪਾਅ ਕਰੇ।
ਚਾਂਦੀ 460 ਰੁਪਏ ਹੋਈ ਮਹਿੰਗੀ, ਜਾਣੋ ਦਸ ਗ੍ਰਾਮ ਸੋਨੇ ਦੇ ਰੇਟ
NEXT STORY