ਮੁੰਬਈ - ਸ਼ੇਅਰ ਬਾਜ਼ਾਰ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ 'ਚ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 20 ਅੰਕ ਡਿੱਗ ਕੇ 58,786 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 5 ਅੰਕ ਡਿੱਗ ਕੇ 17,511 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਬੈਂਕਿੰਗ ਸ਼ੇਅਰਾਂ 'ਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ।
ਬੰਬਈ ਸਟਾਕ ਐਕਸਚੇਂਜ ਦਾ ਅੱਜ ਦਾ ਹਾਲ
ਅੱਜ ਸਵੇਰੇ BSE ਸੈਂਸੈਕਸ 111 ਅੰਕ ਡਿੱਗ ਕੇ 58,696 'ਤੇ ਰਿਹਾ। ਦਿਨ ਦੇ ਦੌਰਾਨ ਇਸਨੇ 58,859 ਦੇ ਉੱਪਰਲੇ ਪੱਧਰ ਅਤੇ 58,414 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਸਟਾਕ ਗਿਰਾਵਟ 'ਚ ਬੰਦ ਹੋਏ ਜਦਕਿ 11 ਸ਼ੇਅਰਾਂ 'ਚ ਤੇਜ਼ੀ ਰਹੀ।
ਟਾਪ ਗੇਨਰਜ਼
ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਸਨ ਫਾਰਮਾ , ਬਜਾਜ ਫਿਨਸਰਵ, ਬਜਾਜ ਫਾਈਨਾਂਸ
ਟਾਪ ਲੂਜ਼ਰਜ਼
ਟਾਈਟਨ, ਐਕਸਿਸ ਬੈਂਕ, ਕੋਟਕ ਬੈਂਕ, ਏਅਰਟੈੱਲ
ਨੈਸ਼ਨਲ ਸਟਾਕ ਐਕਸਚੇਂਜ ਦਾ ਅੱਜ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,476 'ਤੇ ਖੁੱਲ੍ਹਿਆ ਅਤੇ ਦਿਨ ਦੇ ਦੌਰਾਨ 17,534 ਦਾ ਉਪਰਲਾ ਪੱਧਰ ਬਣਾਇਆ। ਇਸ ਦਾ ਮਿਡਕੈਪ ਅਤੇ ਬੈਂਕ ਇੰਡੈਕਸ ਵਾਧੇ ਦੇ ਨਾਲ ਬੰਦ ਹੋਇਆ ਹੈ। ਨਿਫਟੀ ਫਾਈਨੈਂਸ਼ੀਅਲ ਇੰਡੈਕਸ 'ਚ ਗਿਰਾਵਟ ਦਰਜ ਕੀਤੀ ਗਈ। ਇਸਦੇ 50 ਸਟਾਕਾਂ ਵਿੱਚੋਂ, 20 ਲਾਭ ਵਿੱਚ ਸਨ ਜਦੋਂ ਕਿ 29 ਗਿਰਾਵਟ ਵਿੱਚ ਸਨ। ਡਿਵੀ ਦੀ ਲੈਬ, ਟਾਟਾ ਕੰਜ਼ਿਊਮਰ ਗਿਰਾਵਟ ਨਾਲ ਬੰਦ ਹੋਏ।
ਇੰਡਸਇੰਡ ਬੈਂਕ ਵਿੱਚ ਹਿੱਸੇਦਾਰੀ ਵਧਾਏਗੀ ਐਲ.ਆਈ.ਸੀ
ਇੰਡਸਇੰਡ ਬੈਂਕ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਰਿਜ਼ਰਵ ਬੈਂਕ ਨੇ ਆਪਣੀ ਹਿੱਸੇਦਾਰੀ ਵਧਾਉਣ ਲਈ LIC ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਐਲਆਈਸੀ ਦੀ ਹਿੱਸੇਦਾਰੀ 4.95% ਹੈ ਜਿਸ ਨੂੰ ਵਧਾ ਕੇ 9.99% ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੱਲ੍ਹ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 157 ਅੰਕ ਵਧ ਕੇ 58,807 'ਤੇ ਬੰਦ ਹੋਇਆ ਸੀ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47 ਅੰਕ ਵਧ ਕੇ 17,516 'ਤੇ ਬੰਦ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਏਲਨ ਮਸਕ ਨੇ ਫਿਰ ਵੇਚੇ ਟੈਸਲਾ ਦੇ ਸ਼ੇਅਰ, ਇੱਕ ਦਿਨ 'ਚ 1,20,959 ਕਰੋੜ ਰੁਪਏ ਦਾ ਹੋਇਆ ਨੁਕਸਾਨ
NEXT STORY