ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਇਕ ਵਾਰ ਫਿਰ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 378.32 ਅੰਕ ਭਾਵ 0.69 ਫ਼ੀਸਦੀ ਡਿੱਗ ਕੇ 54,514.17 'ਤੇ ਅਤੇ ਇਸ ਦੇ ਨਾਲ ਹੀ ਨਿਫਟੀ 93 ਅੰਕ ਫਿਸਲ ਕੇ 16,263 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਖਰੀ ਵਪਾਰਕ ਸੈਸ਼ਨ 'ਚ ਆਰਬੀਆਈ ਦੇ ਰੈਪੋ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਦੋਵੇਂ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ ਸਨ। ਸੈਂਸੈਕਸ 'ਚ ਏਸ਼ੀਅਨ ਪੇਂਟਸ ਸਭ ਤੋਂ ਜ਼ਿਆਦਾ 1.85 ਫੀਸਦੀ ਡਿੱਗਿਆ। ਇਸ ਤੋਂ ਇਲਾਵਾ ਐਚਸੀਐਲ ਟੈਕ, ਟੀਸੀਐਸ, ਅਲਟਰਾਟੈਕ ਸੀਮੈਂਟ, ਨੇਸਲੇ ਇੰਡੀਆ, ਐਚਯੂਐਲ ਅਤੇ ਟਾਈਟਨ ਵੀ ਲਾਲ ਰੰਗ ਵਿੱਚ ਸਨ। ਦੂਜੇ ਪਾਸੇ ਡਾਕਟਰ ਰੈੱਡੀਜ਼, ਰਿਲਾਇੰਸ ਇੰਡਸਟਰੀਜ਼ ਅਤੇ ਐਨਟੀਪੀਸੀ ਮੁਨਾਫੇ ਵਿੱਚ ਸਨ।
ਪਿਛਲੇ ਸੈਸ਼ਨ 'ਚ ਸੈਂਸੈਕਸ 214.85 ਅੰਕ ਜਾਂ 0.39 ਫੀਸਦੀ ਦੀ ਗਿਰਾਵਟ ਨਾਲ 54,892.49 'ਤੇ ਬੰਦ ਹੋਇਆ ਸੀ। ਨਿਫਟੀ 60.10 ਅੰਕ ਜਾਂ 0.37 ਫੀਸਦੀ ਦੀ ਗਿਰਾਵਟ ਨਾਲ 16,356.25 'ਤੇ ਬੰਦ ਹੋਇਆ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.26 ਫੀਸਦੀ ਵਧ ਕੇ 123.90 ਡਾਲਰ ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 2,484.25 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਟਾਪ ਗੇਨਰਜ਼
ਟਾਟਾ ਸਟੀਲ, ਡਾ. ਰੈੱਡੀਜ਼, ਬਜਾਜ ਫਾਈਨਾਂਸ, ਟੀਸੀਐਸ, ਟਾਈਟਨ
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਰਿਲਾਇੰਸ ਅਤੇ ਏਸ਼ੀਅਨ ਪੇਂਟਸ 'ਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਇਨਕਮ ਟੈਕਸ ਪੋਰਟਲ 'ਤੇ ਫਿਰ ਤਕਨੀਕੀ ਖਾਮੀ, ਇੰਫੋਸਿਸ ਨੂੰ ਠੀਕ ਕਰਨ ਦੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
DGCA ਦਾ ਵੱਡਾ ਫੈਸਲਾ, ਜਹਾਜ਼ 'ਚ ਕੋਰੋਨਾ ਪ੍ਰੋਟੋਕਾਲ ਦਾ ਨਹੀਂ ਕੀਤਾ ਪਾਲਣ ਤਾਂ ਹੋਵੇਗੀ ਸਖ਼ਤ ਕਾਰਵਾਈ
NEXT STORY