ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 86.88 ਅੰਕ ਭਾਵ 0.22 ਫੀਸਦੀ ਡਿੱਗ ਕੇ 38,736.23 'ਤੇ ਅਤੇ ਨਿਫਟੀ 30.40 ਅੰਕ ਭਾਵ 0.26 ਫੀਸਦੀ ਡਿੱਗ ਕੇ 11,552.50 'ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.16 ਫੀਸਦੀ ਅਤੇ ਮਿਡਕੈਪ ਇੰਡੈਕਸ 0.41 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.37 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.04 ਫੀਸਦੀ, ਫਾਰਮਾ ਇੰਡੈਕਸ 'ਚ 0.42 ਫੀਸਦੀ, ਮੈਟਲ ਇੰਡੈਕਸ 'ਚ 0.75 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਸ
ਹੀਰੋ ਮੋਟੋਕਾਰਪ, ਸਨ ਫਾਰਮਾ, ਵੇਦਾਂਤਾ, ਟਾਟਾ ਸਟੀਲ, ਏਸ਼ੀਅਨ ਪੇਂਟਸ, ਯੈੱਸ ਬੈਂਕ,
ਟਾਪ ਲੂਜ਼ਰਸ
ਵਿਪਰੋ, ਇੰਡਸਇੰਡ ਬੈਂਕ, ਓ.ਐੱਨ.ਜੀ.ਸੀ., ਲਾਰਸਨ, ਬਜਾਜ ਫਾਈਨਾਂਸ, ਕੋਲ ਇੰਡੀਆ
ਦੇਸ਼ 'ਚ 19.47 ਲੱਖ ਡਾਕਟਰ : ਸਰਕਾਰ
NEXT STORY