ਮੁੰਬਈ - ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐੱਫ.ਸੀ. ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਲਾਭ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 400 ਅੰਕਾਂ ਤੋਂ ਵਧ ਚੜ੍ਹ ਗਿਆ। ਗਲੋਬਲ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਕਾਰਨ ਵੀ ਬਾਜ਼ਾਰ ਦੀ ਧਾਰਨਾ ਮਜ਼ਬੂਤ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 411.04 ਅੰਕ ਭਾਵ 0.74 ਫ਼ੀਸਦੀ ਦੇ ਵਾਧੇ ਨਾਲ 55,740.36 ਅੰਕ ਉੱਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 109.35 ਅੰਕ ਭਾਵ 0.66 ਫ਼ੀਸਦੀ ਦੇ ਲਾਭ ਨਾਲ 16,559.85 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਸੈਂਸੈਕਸ ਦੀਆਂ ਕੰਪਨੀਆਂ 'ਚ ਐੱਚ.ਸੀ.ਐੱਲ. ਟੇਕ ਦੇ ਸ਼ੇਅਰ ਸਭ ਤੋਂ ਜ਼ਿਆਦਾ ਦੋ ਫ਼ੀਸਦੀ ਚੜ੍ਹੇ। ਬਜਾਜ ਫਾਇਨਾੰਸ , ਐੱਲ.ਐਂਡ.ਟੀ., ਟਾਟਾ ਸਟੀਲ, ਟੇਕ ਮਹਿੰਦਰਾ, ਟੀ.ਸੀ.ਐੱਫ. ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵੀ ਲਾਭ ਵਿਚ ਰਹੇ।
ਅਲਟਰਾਟੈਕ ਸੀਮੈਂਟ, ਐਚ.ਡੀ.ਐਫ.ਸੀ., ਏਸ਼ੀਅਨ ਪੇਂਟਸ, ਇਨਫੋਸਿਸ, ਐਚ.ਸੀ.ਐਲ. ਟੈਕ, ਟਾਈਟਨ, ਭਾਰਤੀ ਏਅਰਟੈਲ, ਐਨ.ਟੀ.ਪੀ.ਸੀ., ਸਨ ਫਾਰਮਾ, ਮਾਰੂਤੀ, ਆਈ.ਟੀ.ਸੀ., ਐਮ.ਐਂਡ.ਐਮ, ਬਜਾਜ ਫਿਨਸਰਵ, ਬਜਾਜ ਆਟੋ, ਐਚ.ਡੀ.ਐਫ.ਸੀ. ਬੈਂਕ, ਰਿਲਾਇੰਸ, ਐਲ ਐਂਡ ਟੀ, ਟੀ.ਸੀ.ਐਸ., ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਨੇਸਲੇ ਇੰਡੀਆ, ਟੈਕ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਕੋਟਕ ਬੈਂਕ, ਟਾਟਾ ਸਟੀਲ, ਐਸ.ਬੀ.ਆਈ., ਡਾ: ਰੈਡੀਜ਼, ਟੀ,ਸੀ,ਐਸ,
ਟਾਪ ਲੂਜ਼ਰਜ਼
ਪਾਵਰਗ੍ਰਿਡ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਨੁਕਸਾਨ ਵਿਚ ਰਹੇ ਸਨ।
ਪਿਛਲੇ ਕਾਰੋਬਾਰ ਸੈਸ਼ਨ ਵਿਚ ਸੈਂਸੈਕਸ 300.17 ਅੰਕ ਭਾਵ 0.54 ਫ਼ੀਸਦੀ ਦੇ ਨੁਕਸਾਨ ਨਾਲ 55,329.32 ਅੰਕ 'ਤੇ ਬੰਦ ਹੋਇਆ ਸੀ। ਨਿਫਟੀ 118.35 ਅੰਕ ਭਾਵ 0.71 ਫ਼ੀਸਦੀ ਦੇ ਨੁਕਸਾਨ ਨਾਲ 16,450.50 ਅੰਕ ਰਿਹਾ ਸੀ।
ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ’ਚ 7,245 ਕਰੋੜ ਰੁਪਏ ਪਾਏ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ਵਿਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ ਵਿਚ 7,245 ਕਰੋੜ ਰੁਪਏ ਪਾਏ ਹਨ। ਵਿਸ਼ਾਲ ਆਰਥਿਕ ਮਾਹੌਲ ਬਿਹਤਰ ਹੋਣ ਕਾਰਨ ਧਾਰਨਾ ਸਕਾਰਾਤਮਕ ਹੋਈ ਹੈ, ਜਿਸ ਕਾਰਨ ਐੱਫ.ਆਈ.ਪੀ. ਭਾਰਤੀ ਬਾਜ਼ਾਰ ਵਿਚ ਨਿਵੇਸ਼ ਵਧਾ ਰਹੇ ਹਨ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ, ਮੈਨੇਜਰ ਸੋਧ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਦੇ ਸ਼ੁੱਧ ਪ੍ਰਵਾਹ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਿਵੇਸ਼ਕ ਹੌਲੀ-ਹੌਲੀ ਆਪਣੇ ਚੌਕਸ ਰੁਖ ਨੂੰ ਛੱਡ ਰਹੇ ਹਨ ਅਤੇ ਭਾਰਤੀ ਬਾਜ਼ਾਰਾਂ ਪ੍ਰਤੀ ਉਨ੍ਹਾਂ ਦਾ ਭਰੋਸਾ ਵਧ ਰਿਹਾ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ 2 ਤੋਂ 20 ਅਗਸਤ ਦੌਰਾਨ ਸ਼ੇਅਰਾਂ ਵਿਚ 5001 ਕਰੋੜ ਰੁਪਏ ਪਾਏ। ਇਸ ਦੌਰਾਨ ਕਰਜ਼ਾ ਜਾਂ ਬਾਂਡ ਬਾਜ਼ਾਰ ਵਿਚ ਉਨ੍ਹਾਂ ਦਾ ਨਿਵੇਸ਼ 2244 ਕਰੋੜ ਰੁਪਏ ਿਰਹਾ। ਕੋਟਕ ਸਕਿਓਰਿਟੀਜ਼ ਦੇ ਕਾਰਜਕਾਰੀ ਉਪ ਚੇਅਰਮੈਨ, ਇਕਵਿਟੀ ਤਕਨੀਕੀ ਸੋਧ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਦੱਖਣੀ ਕੋਰੀਆ, ਤਾਇਵਾਨ ਅਤੇ ਥਾਈਲੈਂਡ ਵਿਚ ਐੱਫ. ਪੀ. ਅਾਈ. ਦਾ ਪ੍ਰਵਾਹ ਨਕਾਰਾਤਮਕ ਰਿਹਾ ਹੈ। ਇਨ੍ਹਾਂ ਬਾਜ਼ਾਰਾਂ ਤੋਂ ਕ੍ਰਮਵਾਰ 526.9 ਕਰੋੜ ਡਾਲਰ, 85.5 ਕਰੋੜ ਡਾਲਰ ਅਤੇ 34.1 ਕਰੋੜ ਡਾਲਰ ਦੀ ਨਿਕਾਸੀ ਕੀਤੀ ਹੈ। ਉਥੇ ਹੀ ਇੰਡੋਨੇਸ਼ੀਆ ਵਿਚ ਐੱਫ. ਪੀ. ਅਾਈ. ਨੇ 15.6 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।
56 ਹਜ਼ਾਰੀ ਬਣ ਕੇ ਮੁਨਾਫਾਖ਼ੋਰੀ ਦਾ ਸ਼ਿਕਾਰ ਹੋਇਆ ਸੈਂਸੈਕਸ
NEXT STORY