ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਸੱਤ ਦੇ ਬਾਜ਼ਾਰ ਪੂੰਜੀਕਰਨ (ਐਮ-ਕੈਪ) 'ਚ ਬੀਤੇ ਹਫਤੇ ਕੁੱਲ ਮਿਲਾ ਕੇ ਇਕ ਲੱਖ ਕਰੋੜ ਰੁਪਏ ਦੀ ਕਮੀ ਆਈ। ਐੱਚ.ਡੀ.ਐੱਫ.ਸੀ. ਬੈਂਕ ਦੇ ਐਮ-ਕੈਪ 'ਚ ਸਭ ਤੋਂ ਜ਼ਿਆਦਾ 30,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ। ਐੱਚ.ਡੀ.ਐੱਫ.ਸੀ. ਬੈਂਕ ਦੇ ਇਲਾਵਾ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਐੱਚ.ਡੀ.ਐੱਫ.ਸੀ., ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ. ਅਤੇ ਬਜਾਜ ਫਾਈਨੈਂਸ ਦਾ ਬਾਜ਼ਾਰ ਪੂੰਜੀਕਰਨ ਘਟਿਆ ਹੈ। ਉੱਧਰ ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸੇਜ਼, ਇੰਫੋਸਿਸ ਅਤੇ ਆਈ.ਟੀ.ਸੀ. ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਦਰਜ ਕੀਤਾ ਗਿਆ ਹੈ।
ਐੱਚ.ਡੀ.ਐੱਫ.ਸੀ.ਬੈਂਕ ਦਾ ਬਾਜ਼ਾਰ ਪੂੰਜੀਕਰਨ 30,198.62 ਕਰੋੜ ਰੁਪਏ ਘੱਟ ਕੇ 6,50,446.47 ਕਰੋੜ ਰੁਪਏ 'ਤੇ ਆ ਗਿਆ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਐਮ-ਕੈਪ 22,866.93 ਕਰੋੜ ਰੁਪਏ ਡਿੱਗ ਕੇ 2,67,262.32 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 15,624.6 ਕਰੋੜ ਘੱਟ ਕੇ 2,98,413.27 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 14,287.76 ਕਰੋੜ ਰੁਪਏ ਘੱਟ ਹੋ ਕੇ 4,20,774.52 ਕਰੋੜ ਰੁਪਏ ਜਦੋਂਕਿ ਐੱਚ.ਡੀ.ਐੱਫ.ਸੀ. ਦਾ ਐਮ-ਕੈਪ 10,178.84 ਕਰੋੜ ਰੁਪਏ ਡਿੱਗ ਕੇ 3,41,349.33 ਕਰੋੜ ਰੁਪਏ 'ਤੇ ਆ ਗਿਆ ਹੈ।
ਬਜਾਜ ਫਾਈਨੈਂਸ ਦਾ ਐਮ-ਕੈਪ 9,437.91 ਕਰੋੜ ਘੱਟ ਕੇ 2,26,309.37 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਪੂੰਜੀਕਰਨ 824.08 ਕਰੋੜ ਰੁਪਏ ਘੱਟ ਹੋ ਕੇ 8,28,808.67 ਕਰੋੜ ਰੁਪਏ ਰਹਿ ਗਿਆ। ਦੂਜੇ ਪਾਸੇ, ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 8,236.49 ਕਰੋੜ ਰੁਪਏ ਉਛਲ ਕੇ 7,79,989.45 ਕਰੋੜ ਰੁਪਏ ਅਤੇ ਇੰਫੋਸਿਸ ਦਾ ਪੂੰਜੀਕਰਨ 4,681.59 ਕਰੋੜ ਰੁਪਏ ਵਧ ਕੇ 3,40,704.24 ਕਰੋੜ ਰੁਪਏ ਹੋ ਗਿਆ। ਆਈ.ਟੀ.ਸੀ.ਦਾ ਐਮ-ਕੈਪ 5,344.62 ਕਰੋੜ ਰੁਪਏ ਚੜ੍ਹ ਕੇ 3,16,069.96 ਕਰੋੜ ਰੁਪਏ 'ਤੇ ਪਹੁੰਚ ਗਿਆ।
ਦਿੱਲੀ ਤੇ ਨੇੜਲੇ ਸ਼ਹਿਰਾਂ 'ਚ CNG ਹੋਈ ਸਸਤੀ, PNG ਦੇ ਰੇਟ ਵੀ ਹੋਏ ਥੱਲ੍ਹੇ
NEXT STORY