ਮੁੰਬਈ — ਬੀ.ਐੱਸ.ਈ. ਦਾ ਸੈਂਸੈਕਸ ਸੋਮਵਾਰ ਨੂੰ ਇਕ ਵਾਰ ਫਿਰ ਵੱਖ-ਵੱਖ ਸੈਕਟਰਾਂ 'ਚ ਹੋਈ ਖਰੀਦਦਾਰੀ ਕਾਰਨ 813 ਅੰਕਾਂ ਦੇ ਵਾਧੇ ਨਾਲ 58,000 ਦੇ ਅੰਕੜੇ ਨੂੰ ਪਾਰ ਕਰ ਗਿਆ। ਦੂਜੇ ਪਾਸੇ ਨਿਫਟੀ 17,300 ਦੇ ਪੱਧਰ ਨੂੰ ਪਾਰ ਕਰ ਗਿਆ। ਵਿੱਤੀ ਸਾਲ 2021-22 ਦੀ ਆਰਥਿਕ ਸਮੀਖਿਆ ਵਿੱਚ, ਅਰਥਵਿਵਸਥਾ ਦੀ ਬਿਹਤਰ ਵਿਕਾਸ ਦਰ ਦੀ ਭਵਿੱਖਬਾਣੀ ਦੇ ਕਾਰਨ ਬਾਜ਼ਾਰ ਵਿੱਚ ਤੇਜ਼ੀ ਆਈ। ਯੂਰਪੀ ਬਾਜ਼ਾਰਾਂ 'ਚ ਚੰਗੀ ਸ਼ੁਰੂਆਤ ਅਤੇ ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਖ ਨੇ ਵੀ ਘਰੇਲੂ ਬਾਜ਼ਾਰਾਂ 'ਚ ਤੇਜ਼ੀ ਨੂੰ ਸਮਰਥਨ ਦਿੱਤਾ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਚੰਗੇ ਵਾਧੇ ਦੇ ਨਾਲ ਖੁੱਲ੍ਹਿਆ ਅਤੇ ਪੂਰੇ ਸੈਸ਼ਨ ਦੌਰਾਨ ਵਾਧੇ ਨਾਲ ਕਾਰੋਬਾਰ ਕਰਦਾ ਦਿਖਾਈ ਦੇ ਰਿਹਾ ਹੈ। ਅੰਤ 'ਚ ਇਹ 813.94 ਅੰਕ ਭਾਵ 1.42 ਫੀਸਦੀ ਵਧ ਕੇ 58,014.17 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 237.90 ਅੰਕ ਭਾਵ 1.39 ਫੀਸਦੀ ਵਧ ਕੇ 17,339.85 'ਤੇ ਬੰਦ ਹੋਇਆ।
ਟਾਪ ਗੇਨਰਜ਼
ਟੈੱਕ ਮਹਿੰਦਰਾ, ਵਿਪਰੋ, ਬਜਾਜ ਫਿਨਸਰਵ, ਇੰਫੋਸਿਸ, ਐਸਬੀਆਈ ,ਪਾਵਰਗਰਿਡ
ਟਾਪ ਲੂਜ਼ਰਜ਼
ਇੰਡਸਇੰਡ ਬੈਂਕ, ਕੋਟਕ ਬੈਂਕ ,ਐਚਯੂਐਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਮੀਕੰਡਕਟਰ ਚਿਪ ਦੀ ਕਮੀ ਕਾਰਨ ਕੰਪਨੀਆਂ ਨੂੰ ਉਤਪਾਦਨ ਘਟਾਉਣਾ ਪਿਆ: ਆਰਥਿਕ ਸਰਵੇਖਣ
NEXT STORY