ਮੁੰਬਈ - ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਸਪਾਟ ਪੱਧਰ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 2.91 ਅੰਕ ਭਾਵ 0.01 ਫੀਸਦੀ ਦੇ ਮਾਮੂਲੀ ਵਾਧੇ ਨਾਲ 55947.12 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 2.80 ਅੰਕ ਭਾਵ 0.02 ਫੀਸਦੀ ਦੇ ਵਾਧੇ ਨਾਲ 16637.50 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਵਪਾਰ ਵਿੱਚ 1005 ਸ਼ੇਅਰਾਂ ਵਿੱਚ ਵਾਧਾ, 525 ਸ਼ੇਅਰਾਂ ਵਿੱਚ ਗਿਰਾਵਟ ਅਤੇ 77 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਰਿਹਾ। ਪਿਛਲੇ ਹਫਤੇ ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 107.97 ਅੰਕ ਜਾਂ 0.19 ਫੀਸਦੀ ਡਿੱਗਿਆ ਸੀ। ਪਿਛਲੇ ਸੈਸ਼ਨ ਵਿੱਚ ਕਾਰੋਬਾਰ ਦੌਰਾਨ ਸੈਂਸੈਕਸ ਨੇ 56198.13 ਅਤੇ ਨਿਫਟੀ ਨੇ 16,712.45 ਦੇ ਉੱਚ ਪੱਧਰ ਨੂੰ ਛੋਹਿਆ ਸੀ।
ਟਾਪ ਗੇਨਰਜ਼
ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਨੇਸਲੇ ਇੰਡੀਆ, ਬਜਾਜ ਫਾਈਨਾਂਸ, ਐਚ.ਸੀ.ਐਲ. ਟੈਕ , ਇੰਡਸਇੰਡ ਬੈਂਕ
ਟਾਪ ਲੂਜ਼ਰਜ਼
ਅਲਟਰਾਟੈਕ ਸੀਮੈਂਟ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਸਨ ਫਾਰਮਾ, ਹਿੰਦੁਸਤਾਨ ਯੂਨੀਲੀਵਰ, ਟਾਟਾ ਸਟੀਲ, ਐਨ.ਟੀ.ਪੀ.ਸੀ., ਐਮ.ਐਂਡ.ਐਮ., ਐਲ.ਐਂਡ.ਟੀ., ਕੋਟਕ ਬੈਂਕ, ਡਾ. ਐਕਸਿਸ ਬੈਂਕ, ਪਾਵਰ ਗਰਿੱਡ, ਭਾਰਤੀ ਏਅਰਟੈਲ
ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਗੰਨੇ ਦਾ ਮੁੱਲ 290 ਰੁਪਏ ਪ੍ਰਤੀ ਕੁਇੰਟਲ ਕੀਤਾ ਤੈਅ
NEXT STORY