ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸਟਾਕ ਮਾਰਕੀਟ ਨਵੇਂ ਰਿਕਾਰਡ 'ਤੇ ਖੁੱਲ੍ਹੀ ਹੈ। ਮੰਗਲਵਾਰ ਦੇ ਕਾਰੋਬਾਰੀ ਦਿਨ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 81.57 ਅੰਕ ਚੜ੍ਹ ਕੇ 38,360.32 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 24.45 ਅੰਕ ਦੀ ਮਜਬੂਤੀ ਨਾਲ 11,576.20 ਦੇ ਪੱਧਰ 'ਤੇ ਖੁੱਲ੍ਹੇ ਹਨ। ਹਾਲਾਂਕਿ ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 50 ਅੰਕ ਦੀ ਮਜਬੂਤੀ ਅਤੇ ਬੈਂਕ ਨਿਫਟੀ 'ਚ 21 ਅੰਕ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਸ਼ੁਰੂਆਤੀ ਕਾਰੋਬਾਰ ਦੌਰਾਨ ਨਿਫਟੀ ਅਤੇ ਸੈਂਸੈਕਸ ਦੋਹਾਂ 'ਤੇ ਬਜਾਜ ਆਟੋ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨਿਫਟੀ 'ਚ ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਬੀ. ਪੀ. ਸੀ. ਐੱਲ., ਬਜਾਜ ਫਾਈਨਾਂਸ ਟਾਪ ਸਟਾਕ 'ਚ ਕਾਰੋਬਾਰ ਕਰਦੇ ਦਿਸੇ। ਸੈਂਸੈਕਸ ਦੇ ਟਾਪ ਸ਼ੇਅਰਾਂ 'ਚ ਵਿਪਰੋ, ਕੋਲ ਇੰਡੀਆ, ਅਡਾਣੀ ਪੋਰਟਸ ਅਤੇ ਓ. ਐੱਨ. ਜੀ. ਸੀ. 'ਚ ਤੇਜ਼ੀ ਦੇਖਣ ਨੂੰ ਮਿਲੀ।
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸੋਮਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਹਲਕੀ ਤੇਜ਼ੀ 'ਚ ਬੰਦ ਹੋਏ ਹਨ ਅਤੇ ਅੱਜ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਗਿਰਾਵਟ 'ਚ ਅਤੇ ਅਤੇ ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ-ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 4 ਅੰਕ ਵਧ ਕੇ 11,587 'ਤੇ ਕਾਰੋਬਾਰ ਕਰਦਾ ਦਿਸਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 0.03 ਫੀਸਦੀ ਡਿੱਗ ਕੇ 22,192 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 36 ਅੰਕ ਮਜਬੂਤ ਹੋ ਕੇ ਯਾਨੀ 1.34 ਫੀਸਦੀ ਚੜ੍ਹ ਕੇ 2,735 'ਤੇ ਕਾਰੋਬਾਰ ਕਰਦਾ ਦਿਸਿਆ। ਹਾਂਗਕਾਂਗ ਦੇ ਹੈਂਗ ਸੇਂਗ 'ਚ 133 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।
ਰਿਲਾਇੰਸ ਨੇ ਬਾਜ਼ਾਰ ਪੂੰਜੀਕਰਣ 'ਚ TCS ਨੂੰ ਫਿਰ ਛੱਡਿਆ ਪਿੱਛੇ
NEXT STORY