ਮੁੰਬਈ - ਸੈਂਸੈਕਸ ਅਤੇ ਨਿਫਟੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਵਾਧੇ ਦੇ ਨਾਲ ਬੰਦ ਹੋਏ। ਬੀ.ਐੱਸ.ਈ. ਦਾ ਸੈਂਸੈਕਸ 1,041.08 ਅੰਕ ਵਧ ਕੇ 55,925.74 'ਤੇ ਅਤੇ NSE ਨਿਫਟੀ 308.95 ਅੰਕ ਵਧ ਕੇ 16,661.40 'ਤੇ ਬੰਦ ਹੋਇਆ। ਅੱਜ ਨਿਫਟੀ ਦੇ ਸਾਰੇ 11 ਸੈਕਟਰਲ ਸੂਚਕਾਂਕ ਵਧੇ ਹਨ। IT, ਮੀਡੀਆ ਅਤੇ PSU ਬੈਂਕ 'ਚ 3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਏਥੋਸ ਲਗਜ਼ਰੀ ਅਤੇ ਪ੍ਰੀਮੀਅਮ ਵਾਚ ਰਿਟੇਲਰ ਦਾ ਸਟਾਕ NSE 'ਤੇ 878 ਤੋਂ 52 ਰੁਪਏ ਦੀ ਇਸ਼ੂ ਕੀਮਤ ਭਾਵ 825 ਰੁਪਏ 'ਤੇ 6% ਦੀ ਛੋਟ ਦੇ ਨਾਲ ਸੂਚੀਬੱਧ ਹੋਇਆ ਹੈ। ਜਦੋਂ ਕਿ BSE 'ਤੇ 48 ਰੁਪਏ ਭਾਵ 5.5 ਪ੍ਰਤੀਸ਼ਤ ਦੀ ਛੋਟ ਦੇ ਨਾਲ 830 ਰੁਪਏ ਸੂਚੀਬੱਧ ਕੀਤੇ ਗਏ ।
ਅੱਜ ਸੈਂਸੈਕਸ 607.16 ਅੰਕ ਜਾਂ 1.11% ਦੇ ਵਾਧੇ ਨਾਲ 55,491.82 'ਤੇ ਖੁੱਲ੍ਹਿਆ ਅਤੇ ਨਿਫਟੀ 167.50 ਅੰਕ ਜਾਂ 1.02% ਦੇ ਵਾਧੇ ਨਾਲ 16,520 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਮਹਿੰਦਰਾ, ਟਾਈਟਨ, ਇੰਫੋਸਿਸ, ਐਚਸੀਐਲ ਟੈਕ, ਰਿਲਾਇੰਸ ਸੈਂਸੈਕਸ
1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
NEXT STORY