ਨਵੀਂ ਦਿੱਲੀ - ਮਈ ਦਾ ਮਹੀਨਾ ਖਤਮ ਹੋ ਰਿਹਾ ਹੈ ਅਤੇ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਕੁਝ ਵੱਡੇ ਅਤੇ ਛੋਟੇ ਬਦਲਾਅ ਹੋਣਗੇ। ਜੂਨ ਮਹੀਨੇ ਦੀ ਸ਼ੁਰੂਆਤ 'ਚ ਕੁਝ ਵੱਡੇ ਨਿਯਮ ਬਦਲਣ ਜਾ ਰਹੇ ਹਨ। ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। 1 ਜੂਨ ਤੋਂ ਗੋਲਡ ਹਾਲਮਾਰਕਿੰਗ, ਐਸਬੀਆਈ ਹੋਮ ਲੋਨ, ਐਕਸਿਸ ਬੈਂਕ ਬਚਤ ਖਾਤੇ ਦੇ ਨਿਯਮਾਂ, ਮੋਟਰ ਬੀਮਾ ਪ੍ਰੀਮੀਅਮ ਅਤੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਇਕ ਤਰੀਕ ਤੋਂ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ : ਰੂਸ 'ਚ ਫਸੇ ਭਾਰਤੀ ਤੇਲ ਕੰਪਨੀਆਂ ਦੇ 1000 ਕਰੋੜ ਰੁਪਏ, ਇਸ ਕਾਰਨ ਨਹੀਂ ਮਿਲ ਰਿਹਾ ਡਿਵੀਡੈਂਡ
SBI ਦੇ ਹੋਮ ਲੋਨ ਦਾ ਵਿਆਜ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਹੋਮ ਲੋਨ ਲਈ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ (EBLR) ਵਧਾ ਦਿੱਤਾ ਹੈ। ਹੁਣ ਇਹ ਬੈਂਚਮਾਰਕ ਦਰ 0.40 ਫੀਸਦੀ ਵਧ ਕੇ 7.05 ਫੀਸਦੀ ਹੋ ਗਈ ਹੈ। SBI ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਵਧੀਆਂ ਵਿਆਜ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ।
ਮੋਟਰ ਬੀਮਾ ਪ੍ਰੀਮੀਅਮ ਮਹਿੰਗਾ ਹੋਵੇਗਾ
ਤੁਹਾਡਾ ਮੋਟਰ ਬੀਮਾ ਪ੍ਰੀਮੀਅਮ 1 ਜੂਨ ਤੋਂ ਮਹਿੰਗਾ ਹੋ ਜਾਵੇਗਾ। ਕੇਂਦਰ ਸਰਕਾਰ ਨੇ ਥਰਡ ਪਾਰਟੀ ਮੋਟਰ ਵਹੀਕਲ ਇੰਸ਼ੋਰੈਂਸ ਲਈ ਪ੍ਰੀਮੀਅਮ ਵਧਾ ਦਿੱਤਾ ਹੈ। ਹੁਣ 1000 ਸੀਸੀ ਇੰਜਣ ਸਮਰੱਥਾ ਵਾਲੀਆਂ ਕਾਰਾਂ ਨੂੰ 2,094 ਰੁਪਏ ਦਾ ਬੀਮਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ 1,000 ਸੀਸੀ ਤੋਂ 1500 ਸੀਸੀ ਤੱਕ ਦੇ ਇੰਜਣ ਵਾਲੀਆਂ ਕਾਰਾਂ ਲਈ ਬੀਮਾ ਪ੍ਰੀਮੀਅਮ 3221 ਰੁਪਏ ਤੋਂ ਵਧਾ ਕੇ 3416 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ’ਚ 2000 ਰੁਪਏ ਦੇ ਜਾਅਲੀ ਨੋਟਾਂ ਦਾ ਚਲਨ ਵਧਿਆ, ਦੁੱਗਣੇ ਹੋਏ 500 ਰੁਪਏ ਦੇ ਨਕਲੀ ਨੋਟ
ਸੋਨੇ ਦੀ ਹਾਲਮਾਰਕਿੰਗ
ਗੋਲਡ ਹਾਲਮਾਰਕਿੰਗ ਦਾ ਦੂਜਾ ਪੜਾਅ 1 ਜੂਨ ਤੋਂ ਲਾਗੂ ਹੋਵੇਗਾ। ਹੁਣ 32 ਨਵੇਂ ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਕੇਂਦਰ ਖੋਲ੍ਹੇ ਜਾਣਗੇ। ਪਹਿਲਾਂ 256 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਕੇਂਦਰ ਸਨ। ਹੁਣ 288 ਜ਼ਿਲ੍ਹਿਆਂ ਵਿੱਚ ਸਿਰਫ਼ 20 ਤੋਂ 24 ਕੈਰੇਟ ਦਾ ਹਾਲਮਾਰਕ ਵਾਲਾ ਸੋਨਾ ਹੀ ਵਿਕੇਗਾ। ਹੁਣ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਵੇਚਣਾ ਸੰਭਵ ਨਹੀਂ ਹੋਵੇਗਾ।
ਐਕਸਿਸ ਬੈਂਕ ਬਚਤ ਖਾਤਾ
ਆਪਣੇ ਖ਼ਾਤਾਧਾਰਕਾਂ ਨੂੰ ਝਟਕਾ ਦਿੰਦੇ ਹੋਏ ਐਕਸਿਸ ਬੈਂਕ ਨੇ ਬਚਤ ਖਾਤਿਆਂ ਦੀ ਸੇਵਾ 'ਤੇ ਚਾਰਜ ਵਧਾ ਦਿੱਤਾ ਹੈ। ਹੁਣ 1 ਜੂਨ ਤੋਂ ਬਚਤ ਖਾਤਿਆਂ ਦੇ ਰੱਖ-ਰਖਾਅ ਲਈ ਚਾਰਜ ਕੀਤੀ ਜਾਣ ਵਾਲੀ ਸੇਵਾ ਫੀਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਵਾਧੂ ਚੈੱਕ ਬੁੱਕ 'ਤੇ ਵੀ ਚਾਰਜ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਰਿਪੋਰਟ ਦਾ ਦਾਅਵਾ: ਦੁਨੀਆ ਹੁਣ ਨਹੀਂ ਕਰਦੀ ਬੀਜਿੰਗ 'ਤੇ ਭਰੋਸਾ, ਚੀਨੀ ਹਥਿਆਰਾਂ ਦੀ ਘਟੀ ਮੰਗ
ਕਣਕ ਦੀ ਥਾਂ ਚੌਲ ਮਿਲੇਗਾ
1 ਜੂਨ ਤੋਂ ਗਰੀਬਾਂ ਲਈ ਮੁਫਤ ਰਾਸ਼ਨ ਯਾਨੀ ਕਣਕ ਦਾ ਕੋਟਾ ਘਟਾਇਆ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਕੇਰਲ ਨੂੰ ਹੁਣ 1 ਜੂਨ ਤੋਂ 3 ਕਿਲੋ ਕਣਕ ਅਤੇ 2 ਕਿਲੋ ਚੌਲ ਦੀ ਬਜਾਏ 5 ਕਿਲੋ ਚੌਲ ਦਿੱਤੇ ਜਾਣਗੇ।
ਗੈਸ ਸਿਲੰਡਰ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਕੌਮਾਂਤਰੀ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ ਵਧਣ ਦੇ ਮੱਦੇਨਜ਼ਰ ਇਸ ਦਾ ਅਸਰ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਣੇ ਦੇਸ਼ ਭਰ ਦੇ 14 ਸੂਬਿਆਂ 'ਚ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਿੱਲਤ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਨੇ 2022-23 ਤੱਕ ਸੇਵਾਵਾਂ ਸ਼ੁਰੂ ਕਰਨ ਲਈ 5ਜੀ ਸਪੈਕਟ੍ਰਮ ਨਿਲਾਮੀ ਲਈ ਆਧਾਰ ਕਾਰਜ ਸ਼ੁਰੂ ਕੀਤਾ
NEXT STORY