ਨਵੀਂ ਦਿੱਲੀ— ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਨੂੰ ਝਟਕਾ ਦਿੰਦੇ ਹੋਏ ਟੇਸਲਾ ਆਪਣਾ ਨਿਰਮਾਣ ਪਲਾਂਟ ਚੀਨ ਦੇ ਸ਼ੰਘਾਈ ਵਿੱਚ ਬਣਾਵੇਗਾ।ਜਾਣਕਾਰੀ ਮੁਤਾਬਕ, ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਅਮਰੀਕੀ ਕੰਪਨੀ ਟੇਸਲਾ ਚੀਨ ਵਿੱਚ ਪੂਰੀ ਮਲਕੀਅਤ ਵਾਲਾ ਪਲਾਂਟ ਬਣਾਉਣ ਵਾਲੀ ਪਹਿਲੀ ਕੰਪਨੀ ਹੋਵੇਗੀ।ਭਾਰਤ ਸਰਕਾਰ ਅਤੇ ਟੇਸਲਾ ਵਿਚਕਾਰ ਭਾਰਤ ਵਿੱਚ ਪਹਿਲਾ ਓਵਰਸੀਜ ਪਲਾਂਟ ਖੋਲ੍ਹਣ ਦੀ ਗੱਲਬਾਤ ਚੱਲ ਰਹੀ ਸੀ ਪਰ ਮੇਕ ਇਸ ਇੰਡੀਆ ਦੇ ਨਿਯਮਾਂ ਦੀ ਗੁੱਥੀ ਵਿੱਚ ਉਲਝੇ ਟੇਸਲਾ ਨੇ ਚੀਨ ਵਿੱਚ ਪਲਾਂਟ ਬਣਾਉਣ ਦਾ ਫੈਸਲਾ ਕੀਤਾ ਹੈ।
ਸ਼ਰਤ 'ਤੇ ਅੜੀ ਸਰਕਾਰ, ਟੇਸਲਾ ਨੂੰ ਨਹੀਂ ਆਈ ਰਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਅਮਰੀਕੀ ਯਾਤਰਾ ਦੌਰਾਨ ਟੇਸਲਾ ਫੈਕਟਰੀ ਦਾ ਦੌਰਾ ਕੀਤਾ ਸੀ।ਉਸ ਦੌਰਾਨ ਟੇਸਲਾ ਪ੍ਰਮੁੱਖ ਏਲਨ ਮਸਕ ਨੇ ਕਿਹਾ ਸੀ ਕਿ ਭਾਰਤ ਸੰਭਾਵਨਾਵਾਂ ਦਾ ਦੇਸ਼ ਹੈ।ਏਲਨ ਮਸਕ ਨੇ ਭਾਰਤ ਦੇ 2030 ਤੱਕ ਸਾਰੀਆਂ ਕਾਰਾਂ ਨੂੰ ਇਲੈਕਟ੍ਰਿਕ ਕਰਨ ਦੇ ਮਿਸ਼ਨ ਦੀ ਤਾਰੀਫ ਵੀ ਕੀਤੀ ਸੀ ਅਤੇ ਭਾਰਤ ਵਿੱਚ ਆਪਣਾ ਵੱਡਾ ਨਿਰਮਾਣ ਪਲਾਂਟ ਲਗਾਉਣ ਦੀ ਪੇਸ਼ਕਸ਼ ਵੀ ਕੀਤੀ ਸੀ।
ਟੇਸਲਾ ਭਾਰਤ ਵਿੱਚ ਪਲਾਂਟ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਭਾਰਤ ਸਰਕਾਰ ਮੇਕ ਇਨ ਇੰਡੀਆ ਪ੍ਰੋਗਰਾਮ ਦੀ ਉਸ ਸ਼ਰਤ 'ਤੇ ਅੜੀ ਰਹੀ ਜਿਸ ਮੁਤਾਬਕ ਵਿਦੇਸ਼ੀ ਕੰਪਨੀ ਜੇਕਰ ਭਾਰਤ ਵਿੱਚ ਆਪਣਾ ਪਲਾਂਟ ਲਗਾਉਂਦੀ ਹੈ ਤਾਂ ਉਸ ਨੂੰ 30 ਫੀਸਦੀ ਕਲ-ਪੁਰਜ਼ੇ ਭਾਰਤ ਤੋਂ ਹੀ ਲੈਣੇ ਹੋਣਗੇ।ਭਾਰਤ ਲਈ ਟੇਸਲਾ ਦਾ ਇਹ ਪਲਾਂਟ ਬਹੁਤ ਜ਼ਰੂਰੀ ਸੀ ਕਿਉਂਕਿ ਭਾਰਤ ਤੇਲ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਆਪਣੀ ਨਿਰਭਰਤਾ ਖਤਮ ਕਰਕੇ ਇਲੈਕਟ੍ਰਿਕ ਕਾਰਾਂ ਚਲਾਉਣਾ ਚਾਹੁੰਦਾ ਹੈ।
ਚੀਨ 'ਚ ਸਸਤੀ ਹੋਵੇਗੀ ਇਲੈਕਟ੍ਰਿਕ ਕਾਰ
ਤੁਹਾਨੂੰ ਦੱਸ ਦੇਈਏ ਕਿ ਚੀਨ 'ਚ ਵੀ ਟੇਸਲਾ ਦੇ ਪਲਾਂਟ ਬਣਾਉਣ ਨੂੰ ਲੈ ਕੇ ਨਿਯਮ ਰੁਕਾਵਟ ਬਣੇ ਸਨ। ਕਿਸੇ ਵਿਦੇਸ਼ੀ ਵਾਹਨ ਕੰਪਨੀ ਨੂੰ ਆਮ ਤੌਰ 'ਤੇ ਕਿਸੇ ਸਥਾਨਕ ਕੰਪਨੀ ਨਾਲ ਮਿਲ ਕੇ ਸਾਂਝਾ ਉਦਮ ਬਣਾਉਣਾ ਹੁੰਦਾ ਹੈ। ਇਸ ਨਾਲ ਮੁਨਾਫਾ ਵੰਡਣ ਅਤੇ ਤਕਨੀਕ ਸਾਂਝੀ ਕਰਨਾ ਵੀ ਮਜ਼ਬੂਰੀ ਹੁੰਦੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਦਾ ਇਹ ਪਲਾਂਟ ਸ਼ੰਘਾਈ ਦੇ ਮੁਕਤ-ਵਪਾਰ ਖੇਤਰ 'ਚ ਬਣੇਗਾ। ਇਸ ਨਾਲ ਟੇਸਲਾ ਨੂੰ ਚੀਨ 'ਚ ਆਪਣੀਆਂ ਕਾਰਾਂ ਦੀ ਕੀਮਤ ਘੱਟ ਕਰਨ ਦੀ ਸਹੂਲਤ ਮਿਲ ਸਕਦੀ ਹੈ।
ਰਿਪੋਰਟ ਅਨੁਸਾਰ, ਮੁਕਤ ਵਪਾਰ ਖੇਤਰ ਵਿੱਚ ਬਣੀ ਟੇਸਲਾ ਦੀ ਹਰ ਕਾਰ 'ਤੇ ਉਸ ਨੂੰ 25 ਫੀਸਦੀ ਦਰਾਮਦ ਡਿਊਟੀ ਦੀ ਬਚਤ ਹੋਵੇਗੀ।ਹਾਲਾਂਕਿ ਇਸ ਸੰਬੰਧ ਵਿੱਚ ਟੇਸਲਾ ਜਾਂ ਸ਼ੰਘਾਈ ਸਰਕਾਰ ਦੇ ਪ੍ਰਤਿਨਿੱਧੀ ਹੁਣ ਤਕ ਟਿੱਪਣੀ ਲਈ ਉਪਲੱਬਧ ਨਹੀਂ ਹੋ ਸਕੇ।ਟੇਸਲਾ ਨੇ ਜੂਨ ਵਿੱਚ ਕਿਹਾ ਸੀ ਕਿ ਉਹ ਸ਼ੰਘਾਈ ਦੇ ਅਧਿਕਾਰੀਆਂ ਨਾਲ ਪਲਾਂਟ ਲਾਉਣ ਦੇ ਸੰਬੰਧ ਵਿੱਚ ਗੱਲਬਾਤ ਕਰ ਰਿਹਾ ਹੈ।
ਏਸ਼ੀਆਈ ਬਾਜ਼ਾਰਾਂ ਵਿੱਚ ਰੌਣਕ
NEXT STORY