ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਟਾਟਾ-ਮਿਸਤਰੀ ਵਿਵਾਦ ਵਿਚ ਟਾਟਾ ਸਮੂਹ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਇਸ ਨਾਲ ਸ਼ਾਪੂਰਜੀ ਪੱਲੋਂਜੀ ਸਮੂਹ ਦੀਆਂ ਮੁਸ਼ਕਲਾਂ ਵਧੀਆਂ ਹਨ। ਇਸ ਕਾਰਨ ਕਰਜ਼ੇ ਤੋਂ ਪ੍ਰੇਸ਼ਾਨ ਐਸ.ਪੀ. ਸਮੂਹ ਦੀ ਕਰਜ਼ਾ ਪੁਨਰ ਗਠਨ ਦੀ ਯੋਜਨਾ ਨੂੰ ਝਟਕਾ ਲਗ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਟਾਟਾ ਸੰਨਜ਼ ਅਤੇ ਐਸ.ਪੀ. ਗਰੁੱਪ ਦੇ ਹਿੱਸੇਦਾਰੀ ਦੇ ਮੁਲਾਂਕਣ ਨੂੰ ਲੈ ਕੇ ਦੋਵਾਂ ਪੱਖਾਂ ਵਿਚਕਾਰ ਸਹਿਮਤੀ ਬਣਨੀ ਮੁਸ਼ਕਲ ਹੈ।
ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ
ਐਸ.ਪੀ. ਸਮੂਹ ਦੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪੇਸ਼ ਰਿਜ਼ਰਵ ਬੈਂਕ ਦੀ ਸਪੈਸ਼ਲ ਸਕੀਮ ਦੇ ਤਹਿਤ 22,000 ਕਰੋੜ ਰੁਪਏ ਦੇ ਆਪਣੇ ਕਰਜ਼ੇ ਦੇ ਪੁਨਰਗਠਨ ਦੀ ਯੋਜਨਾ ਹੈ।
ਉਹ ਆਪਣਾ ਕਰਜ਼ਾ ਚੁਕਾਉਣ ਲਈ ਟਾਟਾ ਸੰਨਜ਼ ਵਿਚ ਆਪਣੀ ਹਿੱਸੇਦਾਰੀ ਵੇਚਣਾ ਚਾਹੁੰਦਾ ਹੈ। ਐਸਪੀ ਗਰੁੱਪ ਦੀ ਟਾਟਾ ਸੰਨਜ਼ ਵਿਚ 18.4% ਹਿੱਸੇਦਾਰੀ ਹੈ, ਜਿਸ ਵਿਚੋਂ ਉਹ ਆਪਣੀ ਅੱਧੀ ਹਿੱਸੇਦਾਰੀ ਐਕਸਿਸ ਬੈਂਕ ਅਤੇ ਆਈਡੀਬੀਆਈ ਬੈਂਕ ਨੂੰ 5,074 ਕਰੋੜ ਰੁਪਏ ਵਿਚ ਗਿਰਵੀ ਰੱਖ ਚੁੱਕਾ ਹੈ। ਉਹ ਬਾਕੀ ਰਹਿੰਦੀ 9.2 ਫੀਸਦ ਹਿੱਸੇਦਾਰੀ ਨੂੰ ਵੀ ਗਿਰਵੀ ਰੱਖਣਾ ਚਾਹੁੰਦਾ ਹੈ, ਜਿਸ 'ਤੇ ਟਾਟਾ ਨੇ ਇਤਰਾਜ਼ ਜਤਾਇਆ ਹੈ। ਐਸ.ਪੀ. ਸਮੂਹ ਦੀ ਟੋਰਾਂਟੋ ਅਧਾਰਤ ਬਰੂਕਫੀਲਡ ਐਸੇਟ ਮੈਨੇਜਮੈਂਟ ਤੋਂ 3750 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਐਸ.ਪੀ. ਸਮੂਹ ਦੀਆਂ ਯੋਜਨਾਵਾਂ ਨੂੰ ਝਟਕਾ ਲਗ ਸਕਦਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ
ਐਸ.ਪੀ. ਸਮੂਹ ਦੀਆਂ ਮੁਸੀਬਤਾਂ
ਐਸ.ਪੀ. ਸਮੂਹ ਦਾ ਕਹਿਣਾ ਹੈ ਕਿ ਟਾਟਾ ਸੰਨਜ਼ ਵਿਚ ਉਸ ਦੀ ਹਿੱਸੇਦਾਰੀ ਦੀ ਕੀਮਤ 1.5 ਲੱਖ ਕਰੋੜ ਰੁਪਏ ਹੈ। ਦੂਜੇ ਪਾਸੇ ਟਾਟਾ ਸੰਨਜ਼ ਦਾ ਕਹਿਣਾ ਹੈ ਕਿ ਐਸ.ਪੀ. ਦੇ ਸਟੇਕ ਦੀ ਵੈਲਿਊ 70,000 ਤੋਂ 80,000 ਕਰੋੜ ਰੁਪਏ ਹੈ। ਦੋਵੇਂ ਧਿਰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰ ਰਹੇ ਹਨ। ਐਸ.ਪੀ. ਸਮੂਹ ਦਾ ਕਹਿਣਾ ਹੈ ਕਿ ਅਦਾਲਤ ਨੇ ਟਾਟਾ ਸੰਨਜ਼ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਐਸ.ਪੀ. ਗਰੁੱਪ ਨੂੰ ਕੰਪਨੀ ਦੇ ਸ਼ੇਅਰ ਗਿਰਵੀ ਰੱਖਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : Bank Holiday List : ਅੱਜ ਤੋਂ 4 ਅਪ੍ਰੈਲ ਤੱਕ ਸਿਰਫ਼ ਦੋ ਦਿਨ ਹੋਵੇਗਾ ਕੰਮਕਾਜ, 8 ਦਿਨ ਬੰਦ ਰਹਿਣਗੇ ਬੈਂਕ
ਦੂਜੇ ਪਾਸੇ ਟਾਟਾ ਸੰਨਜ਼ ਦਾ ਕਹਿਣਾ ਹੈ ਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਜੇ ਟਾਟਾ ਸੰਨ ਸਹੀ ਹੈ, ਤਾਂ ਇਸ ਫ਼ੈਸਲੇ ਨਾਲ ਐਸ.ਪੀ. ਸਮੂਹ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਸ ਨੂੰ ਐਕਸਿਸ ਬੈਂਕ ਅਤੇ ਆਈ.ਡੀ.ਬੀ.ਆਈ. ਬੈਂਕ ਵਿਚ ਗਿਰਵੀ ਰੱਖੇ ਆਪਣੇ ਸ਼ੇਅਰ ਛੁਡਵਾਉਣੇ ਹੋਣਗੇ। ਸੁਪਰੀਮ ਕੋਰਟ ਨੇ ਐੱਸ.ਪੀ. ਸਮੂਹ ਦੀ ਅੰਤਰਿਮ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਸਨੇ ਟਾਟਾ ਸੰਨਜ਼ ਤੋਂ ਆਨਰਸ਼ਿਪ ਇੰਟੇਰੇਸਟਸ ਨੂੰ ਵੱਖ ਕਰਨ ਦੀ ਮੰਗ ਕੀਤੀ ਗਈ ਸੀ।
ਵਿਵਾਦ ਕੀ ਹੈ
ਐਸ.ਪੀ. ਸਮੂਹ ਨੇ ਐਸਪੀ ਸਮੂਹ ਵਿਚ ਆਪਣੀ 18.4 ਪ੍ਰਤੀਸ਼ਤ ਹਿੱਸੇਦਾਰੀ ਦਾ ਟਾਟਾ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਨਾਲ ਅਦਲਾ-ਬਦਲੀ ਦੀ ਤਜਵੀਜ਼ ਪੇਸ਼ ਕੀਤੀ ਸੀ। ਸਾਇਰਸ ਮਿਸਤਰੀ ਨੂੰ 2016 ਵਿਚ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਹੀ ਉਸ ਦਾ ਟਾਟਾ ਪਰਿਵਾਰ ਵਿਵਾਦ ਚਲ ਰਿਹਾ ਹੈ। ਪਿਛਲੇ ਸਾਲ 29 ਅਕਤੂਬਰ ਨੂੰ ਐਸ.ਪੀ. ਸਮੂਹ ਨੇ ਟਾਟਾ ਸਮੂਹ ਤੋਂ ਵੱਖ ਹੋਣ ਦੀ ਯੋਜਨਾ ਸੁਪਰੀਮ ਕੋਰਟ ਵਿਚ ਸੌਂਪੀ ਸੀ। ਇਸ ਵਿਚ ਉਸਨੇ ਗੈਰ-ਨਕਦੀ ਬੰਦੋਬਸਤ ਦੀ ਮੰਗ ਕੀਤੀ। ਭਾਵ ਇਸ ਹਿੱਸੇਦਾਰੀ ਦੇ ਬਦਲੇ ਉਹ ਨਕਦ ਨਹੀਂ ਚਾਹੁੰਦੇ ਸਨ, ਸਗੋਂ ਉਨ੍ਹਾਂ ਕੰਪਨੀਆਂ ਦੀ ਹਿੱਸੇਦਾਰੀ ਚਾਹੁੰਦੇ ਹਨ ਜਿਨ੍ਹਾਂ ਵਿਚ ਟਾਟਾ ਸੰਨਜ਼ ਦੀ ਹਿੱਸੇਦਾਰੀ ਸੀ।
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸਖ਼ਤ ਹੋਈ ਸਰਕਾਰ, 1 ਅਪ੍ਰੈਲ ਤੋਂ ਇਹ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
KFC 'ਚ ਖਾਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਭਾਰਤ 'ਚ ਖੋਲ੍ਹੇਗਾ ਹੋਰ ਰੈਸਟੋਰੈਂਟ
NEXT STORY