ਨਵੀਂ ਦਿੱਲੀ - ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਬੈਂਕਾਂ ਵਿਚ ਅੱਜ ਤੋਂ ਛੁੱਟੀ ਹੈ। ਜੇ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਰੁਕਿਆ ਹੋਇਆ ਹੈ, ਤਾਂ ਇਹ ਹੁਣ ਅਗਲੇ ਹਫਤੇ ਹੀ ਹੋ ਸਕੇਗਾ। ਦਰਅਸਲ 27 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਬੈਂਕ ਸਿਰਫ ਦੋ ਦਿਨਾਂ ਲਈ ਹੀ ਖੁੱਲਣਗੇ। ਹੁਣ ਬੈਂਕ 30 ਮਾਰਚ ਨੂੰ ਖੁੱਲ੍ਹੇਗਾ।
ਲਗਾਤਾਰ ਤਿੰਨ ਦਿਨ ਬੰਦ ਰਹਿਣ ਵਾਲੇ ਹਨ ਬੈਂਕ
ਜ਼ਿਕਰਯੋਗ ਹੈ ਕਿ 27 ਮਾਰਚ, 28 ਮਾਰਚ ਅਤੇ 29 ਮਾਰਚ ਨੂੰ ਬੈਂਕ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣਗੇ। 27 ਮਾਰਚ 2021 ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, 28 ਮਾਰਚ 2021 ਨੂੰ ਐਤਵਾਰ ਹੈ। ਇਸ ਲਈ ਇਨ੍ਹਾਂ ਦੋ ਤਾਰੀਖ਼ਾਂ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ। 29 ਮਾਰਚ 2021 ਨੂੰ ਹੋਲੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ
ਪਰ ਪਟਨਾ ਵਿਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਵੈੱਬਸਾਈਟ ਦੇ ਅਨੁਸਾਰ, ਤੁਸੀਂ 30 ਮਾਰਚ ਨੂੰ ਪਟਨਾ ਵਿਚ ਆਪਣੇ ਕੰਮਾਂ ਲਈ ਬੈਂਕ ਦੀ ਬ੍ਰਾਂਚ ਵਿਚ ਨਹੀਂ ਜਾ ਸਕੋਗੇ।
ਇਹ ਵੀ ਪੜ੍ਹੋ : ਮਈ ਤੋਂ ਘਟੇਗੀ ਤੁਹਾਡੀ ਤਨਖ਼ਾਹ! ਨਵਾਂ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਹੋਣਗੇ ਇਹ ਬਦਲਾਅ
31 ਮਾਰਚ ਕੋਈ ਛੁੱਟੀ ਨਹੀਂ ਹੈ, ਪਰ ਬੈਂਕ ਇਸ ਦਿਨ ਗਾਹਕਾਂ ਦੀਆਂ ਸਾਰੀਆਂ ਸੇਵਾਵਾਂ(Public Dealing) ਨਹੀਂ ਕਰਦੇ ਕਿਉਂਕਿ ਇਹ ਵਿੱਤੀ ਸਾਲ ਦਾ ਆਖਰੀ ਦਿਨ ਹੁੰਦਾ ਹੈ। ਬੈਂਕਾਂ ਲਈ ਆਪਣੇ ਸਾਲਾਨਾ ਖਾਤਿਆਂ ਨੂੰ ਬੰਦ ਕਰਨ ਲਈ 1 ਅਪ੍ਰੈਲ ਨਿਸ਼ਚਤ ਕੀਤਾ ਗਿਆ ਹੈ, ਇਸ ਲਈ ਗਾਹਕ ਇਸ ਦਿਨ ਪਬਲਿਕ ਡੀਲਿੰਗ ਨਹੀਂ ਕਰਨਗੇ। ਇਸ ਤੋਂ ਬਾਅਦ 2 ਅਪ੍ਰੈਲ ਨੂੰ ਗੁੱਡ ਫਰਾਈਡੇਅ ਹੈ, ਇਸ ਲਈ ਇਸ ਦਿਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।
ਜਾਣੋ 27 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਦੀ ਪੂਰੀ ਸੂਚੀ
- 27 ਮਾਰਚ 2021 - ਮਹੀਨੇ ਦਾ ਚੌਥਾ ਸ਼ਨੀਵਾਰ
- 28 ਮਾਰਚ 2021 - ਐਤਵਾਰ
- 29 ਮਾਰਚ 2021- ਹੋਲੀ
- 30 ਮਾਰਚ 2021 - ਪਟਨਾ ਸ਼ਾਖਾ ਵਿਖੇ ਛੁੱਟੀ, ਬਾਕੀ ਸਥਾਨਾਂ 'ਤੇ ਬੈਂਕ ਖੁੱਲ੍ਹੇ ਰਹਿਣਗੇ
- 31 ਮਾਰਚ 2021 - ਵਿੱਤੀ ਸਾਲ ਦੇ ਆਖਰੀ ਦਿਨ ਦੀ ਛੁੱਟੀ
- 1 ਅਪ੍ਰੈਲ 2021 - ਖਾਤੇ ਬੰਦ ਹੋਣ (Account Closing) ਦਾ ਦਿਨ
- 2 ਅਪ੍ਰੈਲ 2021- Good Friday
- 3 ਅਪ੍ਰੈਲ 2021- ਸਾਰੇ ਬੈਂਕ ਖੁੱਲ੍ਹੇ ਹੋਣਗੇ
- 4 ਅਪ੍ਰੈਲ 2021- ਐਤਵਾਰ
ਜ਼ਰੂਰੀ ਨੋਟ:
- ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੀਆਂ ਛੁੱਟੀਆਂ ਵਿਚ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਛੁੱਟੀਆਂ ਵੀ ਸ਼ਾਮਲ ਹਨ। ਤੁਹਾਨੂੰ ਇਸ ਨਾਲ ਸਬੰਧਤ ਹੋਰ ਜਾਣਕਾਰੀ ਆਰਬੀਆਈ ਦੀ ਵੈੱਬਸਾਈਟ 'ਤੇ ਮਿਲੇਗੀ।
- ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਨਾਗਰਿਕਾਂ ਦੀ ਸੁਰੱਖਿਆ ਲਈ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨਾ ਬਹੁਤ ਲਾਜ਼ਮੀ ਹੈ। ਇਸ ਲਈ ਰਿਜ਼ਰਵ ਬੈਂਕ ਆਫ ਇੰਡੀਆ (RBI) ਦੁਆਰਾ ਖ਼ਾਤਾਧਾਰਕਾਂ ਨੂੰ ਆਪਣੇ ਬੈਂਕਿੰਗ ਕਾਰਜਾਂ ਨੂੰ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੇ ਜ਼ਰੀਏ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਜੇ ਤੁਹਾਡਾ ਕੋਈ ਕੰਮ ਬ੍ਰਾਂਚ ਵਿਚ ਜਾ ਕੇ ਹੀ ਪੂਰਾ ਹੋ ਸਕਦਾ ਹੈ ਤਾਂ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਬੈਂਕਿੰਗ ਸੇਵਾਵਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦੈ।
ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Air India ਦੇ ਨਿੱਜੀਕਰਨ ਦੇ ਦਿਨ ਨੇੜੇ ਆਏ, ਇਨ੍ਹਾਂ 'ਚੋਂ ਹੋ ਸਕਦੈ ਨਵਾਂ ਮਾਲਕ!
NEXT STORY