ਮੁੰਬਈ - ਸਟਾਕ ਮਾਰਕੀਟ ਨੇ ਅੱਜ ਯਾਨੀ 23 ਸਤੰਬਰ ਨੂੰ ਲਗਾਤਾਰ ਤੀਜੇ ਕਾਰੋਬਾਰੀ ਦਿਨ ਇੱਕ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਹੈ। ਅੱਜ ਕਾਰੋਬਾਰ ਦੌਰਾਨ ਸੈਂਸੈਕਸ 84,862 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 25,911 ਦੇ ਪੱਧਰ ਨੂੰ ਛੂਹ ਗਿਆ।
ਫਿਲਹਾਲ ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 84,800 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 100 ਤੋਂ ਵੱਧ ਅੰਕ ਚੜ੍ਹ ਕੇ 25,900 'ਤੇ ਕਾਰੋਬਾਰ ਕਰ ਰਿਹਾ ਹੈ। ਆਟੋ, ਮੈਟਲ ਅਤੇ ਬੈਂਕਿੰਗ ਸ਼ੇਅਰਾਂ 'ਚ ਤੇਜ਼ੀ ਹੈ।
ਟਾਪ ਗੇਨਰਜ਼ ਤੇ ਲੂਜ਼ਰਜ਼
ਗਲੋਬਲ ਬਾਜ਼ਾਰਾਂ ਦਾ ਹਾਲ
ਅੱਜ ਏਸ਼ੀਆਈ ਬਾਜ਼ਾਰ 'ਚ ਤੇਜ਼ੀ ਹੈ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.63% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.72% ਉੱਪਰ ਹੈ। ਕੋਰੀਆ ਦਾ ਕੋਸਪੀ 0.17% ਚੜ੍ਹਿਆ ਹੈ।
20 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.09 ਫੀਸਦੀ ਦੇ ਵਾਧੇ ਨਾਲ 42,063 'ਤੇ ਬੰਦ ਹੋਇਆ। Nasdaq 0.36% ਡਿੱਗ ਕੇ 17,948 'ਤੇ ਅਤੇ S&P 500 0.19% ਡਿੱਗ ਕੇ 5,702 'ਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ
ਇਸ ਤੋਂ ਪਹਿਲਾਂ ਸ਼ੁੱਕਰਵਾਰ, 20 ਸਤੰਬਰ ਨੂੰ ਸੈਂਸੈਕਸ ਨੇ 84,694 ਅਤੇ ਨਿਫਟੀ ਨੇ 25,849 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਬਣਾਇਆ ਸੀ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 1359 ਅੰਕਾਂ ਦੇ ਵਾਧੇ ਨਾਲ 84,544 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 375 ਅੰਕਾਂ ਦੀ ਤੇਜ਼ੀ ਦੇ ਨਾਲ ਇਹ 25,790 'ਤੇ ਬੰਦ ਹੋਇਆ ਸੀ।
ਖ਼ਰਾਬ ਸੜਕ ਕਾਰਨ ਵਾਪਰੇ ਹਾਦਸੇ 'ਤੇ ਲੈ ਸਕਦੇ ਹੋ ਮੁਆਵਜ਼ਾ!
NEXT STORY