ਮੁੰਬਈ - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ (19 ਦਸੰਬਰ) ਨੂੰ ਹਫਤਾਵਾਰੀ ਮਿਆਦ ਖਤਮ ਹੋ ਰਹੀ ਹੈ ਅਤੇ ਅੱਜ ਬਾਜ਼ਾਰ 'ਚ ਜ਼ਬਰਦਸਤ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ-ਨਿਫਟੀ ਵੱਡੀ ਗਿਰਾਵਟ ਨਾਲ ਬੰਦ ਹੋਏ ਹਨ। ਸੈਂਸੈਕਸ 964.15 ਅੰਕ ਭਾਵ 1.20% ਦੀ ਗਿਰਾਵਟ ਨਾਲ 79,218.05 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 3 ਸਟਾਕ ਵਾਧੇ ਨਾਲ ਅਤੇ 27 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ।
ਦੂਜੇ ਪਾਸੇ ਨਿਫਟੀ ਵੀ 247.15 ਅੰਕ ਭਾਵ 1.02% ਦੀ ਗਿਰਾਵਟ ਨਾਲ 23,951.70 ਦੇ ਪੱਧਰ ਤੇ ਬੰਦ ਹੋਇਆ ਹੈ। ਨਿਫਟੀ50 ਦੇ 14 ਸਟਾਕ ਵਾਧੇ ਨਾਲ ਅਤੇ 36 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ।
ਅੱਜ ਭਾਰੀ ਗਿਰਾਵਟ ਦੇ ਬਾਵਜੂਦ ਫਾਰਮਾ ਅਤੇ ਹੈਲਥਕੇਅਰ ਸੂਚਕਾਂਕ ਚੰਗੇ ਵਾਧੇ ਦੇ ਨਾਲ ਬੰਦ ਹੋਏ। ਨਿਫਟੀ 'ਤੇ, ਡਾ ਰੈਡੀ ਲੈਬਾਰਟਰੀਜ਼ 4%, ਸਿਪਲਾ 2.5%, ਬੀਪੀਸੀਐਲ 2.3% ਅਤੇ ਸਨ ਫਾਰਮਾਸਿਊਟੀਕਲ 1.3% ਦੇ ਵਾਧੇ ਨਾਲ ਬੰਦ ਹੋਏ। ਇਨ੍ਹਾਂ ਤੋਂ ਇਲਾਵਾ ਕੇਫਿਨ ਟੈਕ 7%, ਇਪਕਾ ਲੈਬਜ਼ 5.5%, ਚੇਨਈ ਪੈਟਰੋਲੀਅਮ ਕਾਰਪੋਰੇਸ਼ਨ 5%, ਸਪਾਈਸਜੈੱਟ 9%, ਸਟੋਵਕਰਾਫਟ 3% ਅਤੇ ਆਈਐਫਸੀਆਈ ਲਿਮਟਿਡ 5% ਵਧੇ। ਸਭ ਤੋਂ ਵੱਡੀ ਗਿਰਾਵਟ NBFC ਸਟਾਕ, IT, ਮੈਟਲ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 3%, ਏਸ਼ੀਅਨ ਪੇਂਟਸ 2%, ICICI ਬੈਂਕ 2%, ਅਤੇ ਬਜਾਜ ਫਾਈਨਾਂਸ 2% ਦੀ ਗਿਰਾਵਟ ਨਾਲ ਬੰਦ ਹੋਈ।
ਗਲੋਬਲ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰਾਂ 'ਚ ਹਫੜਾ-ਦਫੜੀ ਹੈ। ਦਰਾਂ 'ਚ ਕਟੌਤੀ 'ਤੇ ਫੇਡ ਦੇ ਮਾੜੇ ਨਜ਼ਰੀਏ ਕਾਰਨ ਅਮਰੀਕੀ ਬਾਜ਼ਾਰ ਕੱਲ੍ਹ ਡਿੱਗੇ, ਡਾਓ 1100 ਅੰਕ ਡਿੱਗ ਗਿਆ ਅਤੇ 50 ਸਾਲਾਂ 'ਚ ਪਹਿਲੀ ਵਾਰ ਲਗਾਤਾਰ 10 ਦਿਨ ਕਮਜ਼ੋਰ ਰਿਹਾ। ਨੈਸਡੈਕ 700 ਅੰਕ ਡਿੱਗਿਆ ਅਤੇ S&P 3 ਫੀਸਦੀ ਡਿੱਗਿਆ। ਵਾਸਤਵ ਵਿੱਚ, ਯੂਐਸ ਫੇਡ ਨੇ ਉਮੀਦ ਅਨੁਸਾਰ ਇੱਕ ਚੌਥਾਈ ਪ੍ਰਤੀਸ਼ਤ ਵਿਆਜ ਦਰਾਂ ਘਟਾਈਆਂ ਪਰ 2025 ਵਿੱਚ ਚਾਰ ਦੀ ਬਜਾਏ ਸਿਰਫ ਦੋ ਦਰਾਂ ਵਿੱਚ ਕਟੌਤੀ ਦਾ ਸੰਕੇਤ ਦਿੱਤਾ। ਵਧਦੀ ਮਹਿੰਗਾਈ ਦੇ ਅੰਦਾਜ਼ੇ ਦੇ ਨਾਲ, ਜੇਰੋਮ ਪਾਵੇਲ ਨੇ ਕਿਹਾ ਕਿ ਉਹ ਅੱਗੇ ਜਾ ਕੇ ਵਿਆਜ ਦਰਾਂ ਵਿੱਚ ਬਦਲਾਅ ਨੂੰ ਲੈ ਕੇ ਸਾਵਧਾਨ ਰਹਿਣਗੇ।
ਸਵੇਰੇ ਗਿਫਟ ਨਿਫਟੀ 300 ਅੰਕਾਂ ਦੀ ਤਿੱਖੀ ਗਿਰਾਵਟ ਦੇ ਨਾਲ 24,000 ਦੇ ਹੇਠਾਂ ਸੀ ਜਦੋਂ ਕਿ ਡਾਓ ਫਿਊਚਰਜ਼ 100 ਅੰਕ ਚੜ੍ਹਿਆ ਸੀ। ਨਿੱਕੇਈ ਵੀ 350 ਅੰਕ ਡਿੱਗ ਗਿਆ। ਡਾਲਰ ਸੂਚਕਾਂਕ ਇੱਕ ਪ੍ਰਤੀਸ਼ਤ ਵਧਿਆ ਅਤੇ ਦੋ ਸਾਲਾਂ ਵਿੱਚ ਪਹਿਲੀ ਵਾਰ 108 ਤੱਕ ਪਹੁੰਚ ਗਿਆ, ਜਦੋਂ ਕਿ 10-ਸਾਲਾ ਅਮਰੀਕੀ ਬਾਂਡ ਯੀਲਡ ਲਗਭਗ 7 ਮਹੀਨਿਆਂ ਵਿੱਚ ਸਭ ਤੋਂ ਵੱਧ ਸਾਢੇ ਚਾਰ ਪ੍ਰਤੀਸ਼ਤ ਤੋਂ ਉੱਪਰ ਪਹੁੰਚ ਗਿਆ। ਫੈੱਡ ਦੇ ਇਸ ਫੈਸਲੇ ਕਾਰਨ ਸੋਨਾ 60 ਡਾਲਰ ਡਿੱਗ ਕੇ 2600 ਡਾਲਰ 'ਤੇ ਅਤੇ ਚਾਂਦੀ 3.5 ਫੀਸਦੀ ਡਿੱਗ ਕੇ 30 ਡਾਲਰ ਤੋਂ ਹੇਠਾਂ ਆ ਗਈ। ਕੱਚਾ ਤੇਲ 73 ਡਾਲਰ ਦੇ ਨੇੜੇ ਸੀ।
ਮਾਈਕ੍ਰੋਸਟ੍ਰੈਟੇਜੀ ਨੇ ਖ਼ਰੀਦੇ 45 ਬਿਲੀਅਨ ਡਾਲਰ ਦੇ ਬਿਟਕੁਆਇਨ, ਕੀਮਤਾਂ ’ਚ ਸਭ ਤੋਂ ਲੰਮੀ ਹਫ਼ਤਾਵਾਰੀ ਤੇਜ਼ੀ
NEXT STORY