ਅੱਜ ਯਾਨੀ ਕਿ 12 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 400 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 81,950 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 19 ਵਾਧੇ ਅਤੇ 11 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਫਟੀ ਵੀ 140 ਅੰਕ ਚੜ੍ਹ ਕੇ 25,060 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। । ਨਿਫਟੀ ਦੇ 50 ਸਟਾਕਾਂ 'ਚੋਂ 39 ਵਧ ਰਹੇ ਹਨ ਅਤੇ 11 ਡਿੱਗ ਰਹੇ ਹਨ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 11 ਸਤੰਬਰ ਨੂੰ 1,755.00 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 230.90 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਗਲੋਬਲ ਬਾਜ਼ਾਰਾਂ 'ਚ ਵਾਧਾ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 2.77 ਫੀਸਦੀ ਅਤੇ ਕੋਰੀਆ ਦਾ ਕੋਸਪੀ 1.55 ਫੀਸਦੀ ਚੜ੍ਹਿਆ ਹੈ। ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ 0.91% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.11% ਡਿੱਗਿਆ ਹੈ।
11 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.31 ਫੀਸਦੀ ਦੇ ਵਾਧੇ ਨਾਲ 40,861 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 2.17% ਵਧ ਕੇ 17,395 ਦੇ ਪੱਧਰ 'ਤੇ ਬੰਦ ਹੋਇਆ। S&P500 1.07 ਫ਼ੀਸਦੀ ਦੇ ਵਾਧੇ ਨਾਲ 5,554 ਦੇ ਪੱਧਰ ਉੱਤੇ ਬੰਦ ਹੋਇਆ।
ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 11 ਸਤੰਬਰ ਨੂੰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 398 ਅੰਕਾਂ ਦੀ ਗਿਰਾਵਟ ਨਾਲ 81,523 'ਤੇ ਬੰਦ ਹੋਇਆ। ਨਿਫਟੀ 'ਚ ਵੀ 122 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,918 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ 'ਚੋਂ 20 'ਚ ਗਿਰਾਵਟ ਅਤੇ 10 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 34 'ਚ ਗਿਰਾਵਟ ਅਤੇ 16 'ਚ ਤੇਜ਼ੀ ਰਹੀ। ਨਿਫਟੀ ਐੱਫਐੱਮਸੀਜੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਬਿਕਵਾਲੀ ਰਹੀ।
BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਜਲਦ ਹੀ ਮਿਲੇਗੀ 5G ਸਰਵਿਸ
NEXT STORY