ਨਵੀਂ ਦਿੱਲੀ- ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਸ਼ੁੱਕਰਵਾਰ ਨੂੰ ਲਗਾਤਾਰ ਸੱਤਵੇਂ ਦਿਨ ਗਿਰਾਵਟ ਹੋਈ। ਇਸ ਦੌਰਾਨ ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 20 ਫ਼ੀਸਦੀ ਟੁੱਟ ਗਿਆ। ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 20 ਫ਼ੀਸਦੀ ਟੁੱਟ ਕੇ 1,173.55 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਿਆ ਜੋ ਬੀ.ਐੱਸ.ਈ. 'ਤੇ ਇਸ ਦਾ ਇਕ ਸਾਲ ਦਾ ਹੇਠਲਾ ਪੱਧਰ ਹੈ। ਅਡਾਨੀ ਪੋਟਰਸ ਦੇ ਸ਼ੇਅਰ 'ਚ 10 ਫ਼ੀਸਦੀ ਦੀ ਗਿਰਾਵਟ ਆਈ, ਅਡਾਨੀ ਟਰਾਂਸਮਿਸ਼ਨ 'ਚ 10 ਫ਼ੀਸਦੀ, ਅਡਾਨੀ ਗ੍ਰੀਨ ਐਨਰਜੀ 'ਚ 10 ਫ਼ੀਸਦੀ, ਅਡਾਨੀ ਪਾਵਰ 'ਚ ਪੰਜ ਫ਼ੀਸਦੀ, ਅਡਾਨੀ ਟੋਟਲ ਗੈਸ 'ਚ ਪੰਜ ਫ਼ੀਸਦੀ, ਅਡਾਨੀ ਵਿਲਮਰ 'ਚ 4.99 ਫ਼ੀਸਦੀ, ਐੱਨ.ਡੀ.ਟੀ.ਵੀ. 'ਚ 4.98 ਫ਼ੀਸਦੀ, ਏਸੀਸੀ 'ਚ 4.24 ਫ਼ੀਸਦੀ ਅਤੇ ਅੰਬੂਜਾ ਸੀਮੈਂਟ ਦੇ ਸ਼ੇਅਰ 'ਚ ਤਿੰਨ ਫ਼ੀਸਦੀ ਦੀ ਗਿਰਾਵਟ ਆਈ।
ਅਮਰੀਕੀ ਵਿੱਤੀ ਰਿਸਰਚ ਕੰਪਨੀ ਹਿੰਡਨਬਰਗ ਰਿਸਰਚ ਨੇ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਗਰੁੱਪ 'ਤੇ 'ਖੁੱਲ੍ਹੇ ਤੌਰ 'ਤੇ ਸ਼ੇਅਰਾਂ 'ਚ ਗੜਬੜੀ ਅਤੇ ਲੇਖਾ ਧੋਖਾਧੜੀ' 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਕੰਪਨੀ ਦੇ ਇਸ ਦੋਸ਼ ਤੋਂ ਬਾਅਦ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਅਡਾਨੀ ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ 'ਚ ਲਗਾਏ ਦੋਸ਼ਾਂ ਨੂੰ ਰੱਦ ਕੀਤਾ ਹੈ।
ਗੌਤਮ ਅਡਾਨੀ ਨੂੰ ਲੱਗਾ ਵੱਡਾ ਝਟਕਾ! ਅਮੀਰਾਂ ਦੀ ਲਿਸਟ 'ਚੋਂ ਟਾਪ 20 ਤੋਂ ਵੀ ਹੋਏ ਬਾਹਰ
NEXT STORY