ਜਲੰਧਰ (ਨਰੇਸ਼ ਅਰੋੜਾ) – ਕੋਰੋਨਾ ਦੀ ਤੀਜੀ ਲਹਿਰ ਦੇ ਸੰਕੇਤ ਨਾਲ ਸੋਮਵਾਰ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਗਿਰਾਵਟ ਦੀ ਸ਼ੁਰੂਆਤ ਤੜਕਸਾਰ ਏਸ਼ੀਆਈ ਬਾਜ਼ਾਰਾਂ ਤੋਂ ਹੋਈ ਅਤੇ ਦੁਪਹਿਰ ਆਉਂਦੇ-ਆਉਂਦੇ ਯੂਰਪ ਅਤੇ ਅਮਰੀਕਾ ਵੀ ਇਸ ਦੀ ਲਪੇਟ ’ਚ ਆ ਗਏ। ਸਵੇਰੇ ਜਾਪਾਨ, ਚੀਨ, ਕੋਰੀਆ, ਸਿੰਗਾਪੁਰ ਅਤੇ ਭਾਰਤ ਸਮੇਤ ਕਈ ਏਸ਼ੀਆਈ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਅਤੇ ਦੁਪਹਿਰ ਸਮੇਂ ਜਦੋਂ ਯੂਰਪੀ ਬਾਜ਼ਾਰ ਖੁੱਲ੍ਹੇ ਤਾਂ ਯੂ. ਕੇ., ਫਰਾਂਸ ਅਤੇ ਜਰਮਨੀ ਸਭ ਥਾਈਂ ਬਾਜ਼ਾਰਾਂ ’ਚ ਗਿਰਾਵਟ ਦੇਖੀ ਗਈ।
ਜਾਪਾਨ ’ਚ ਨਿੱਕੇਈ 350.35 ਅੰਕ ਡਿੱਗ ਕੇ 1.25 ਫੀਸਦੀ ਹੇਠਾਂ 27,652.74 ’ਤੇ ਬੰਦ ਹੋਇਆ ਅਤੇ ਹਾਂਗਕਾਂਗ ’ਚ ਹੇਂਗਸੇਂਗ ਇੰਡੈਕਸ ’ਚ 1.84 ਫੀਸਦੀ ਦੀ ਗਿਰਾਵਟ ਦੇਖੀ ਗਈ। ਇਹ ਇੰਡੈਕਸ 514.90 ਅੰਕ ਡਿੱਗ ਕੇ 27,489.78 ’ਤੇ ਬੰਦ ਹੋਇਆ ਜਦ ਕਿ ਇਹੀ ਹਾਲਤ ਕੋਰੀਆ ’ਚ ਕਾਸਪੀ ਇੰਡੈਕਸ ਦੀ ਰਹੀ ਅਤੇ ਇਹ ਇੰਡੈਕਸ 32.87 ਅੰਕ ਡਿੱਗ ਕੇ 1 ਫੀਸਦੀ ਦੀ ਗਿਰਾਵਟ ਨਾਲ 3244.04 ਅੰਕਾਂ ’ਤੇ ਬੰਦ ਹੋਇਆ।
ਕੋਰੋਨਾ ਦੇ ਮਾਮਲੇ ਇਕ ਹਫਤੇ ’ਚ 15 ਫੀਸਦੀ ਵਧੇ
ਦਰਅਸਲ ਪਿਛਲੇ ਇਕ ਹਫਤੇ ’ਚ ਵਿਸ਼ਵ ਭਰ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ 15 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਹਫਤੇ ਪੂਰੀ ਦੁਨੀਆ ’ਚ ਕੋਰੋਨਾ ਦੇ 3076857 ਮਾਮਲੇ ਸਾਹਮਣੇ ਆਏ ਸਨ ਜੋ ਇਸ ਹਫਤੇ ਵਧ ਕੇ 3525769 ਲੱਖ ਪਹੁੰਚ ਗਏ ਹਨ। ਸਭ ਤੋਂ ਜ਼ਿਆਦਾ ਮਾਮਲੇ ਫ੍ਰਾਂਸ ’ਚ ਵਧੇ ਹਨ ਅਤੇ ਪਿਛਲੇ ਇਕ ਹਫਤੇ ’ਚ ਇੱਥੇ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ 108 ਫੀਸਦੀ ਵਧ ਗਈ ਹੈ ਜਦ ਕਿ ਨੀਦਰਲੈਂਡ ’ਚ 78 ਅਤੇ ਯੂ. ਕੇ. ’ਚ ਕੋਰੋਨਾ ਦੇ ਮਾਮਲਿਆਂ ’ਚ 44 ਫੀਸਦੀ ਵਾਧਾ ਹੋਇਆ ਹੈ। ਅਮਰੀਕਾ ’ਚ ਵੀ ਕੋਰੋਨਾ ਦੇ ਮਾਮਲੇ ਇਕ ਹਫਤੇ ’ਚ 37 ਫੀਸਦੀ ਵਧ ਗਏ ਹਨ। ਇਹ ਵਾਧਾ ਕੋਰੋਨਾ ਦੇ ਡੈਲਟਾ ਵੇਰੀਐਂਟ ਕਾਰਨ ਹੋ ਰਿਹਾ ਹੈ ਅਤੇ ਬਾਜ਼ਾਰ ਇਸ ਕਾਰਨ ਘਬਰਾਇਆ ਹੋਇਆ ਹੈ।
ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ
ਦੁਬਈ ਅਤੇ ਸਾਊਦੀ ਅਰਬ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਪਹਿਲਾਂ ਨਾਲੋਂ ਗਿਰਾਵਟ ਦਾ ਰੁਖ ਸੀ ਪਰ ਸੋਮਵਾਰ ਨੂੰ ਕੋਰੋਨਾ ਦੀ ਤੀਜੀ ਲਹਿਰ ਦੇ ਸੰਕੇਤ ਕਾਰਨ ਮੰਗ ’ਚ ਕਮੀ ਆਉਣ ਦੀ ਸੰਭਾਵਨਾ ਕਾਰਨ ਕੱਚੇ ਤੇਲ ਦੇ ਰੇਟ ਅੱਜ ਤੇਜ਼ੀ ਨਾਲ ਡਿੱਗ ਗਏ ਅਤੇ ਬ੍ਰੇਂਟ ਕਰੂਡ 70 ਡਾਲਰ ਤੋਂ ਹੇਠਾਂ ਡਿੱਗ ਗਿਆ। ਸੋਮਵਾਰ ਦੇਰ ਸ਼ਾਮ ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ਉੱਤੇ ਕੱਚਾ ਤੇਲ 4.82 ਫੀਸਦੀ ਦੀ ਗਿਰਾਵਟ ਨਾਲ 70 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ 586.66 ਅੰਕ ਡਿੱਗਿਆ
ਏਸ਼ੀਆਈ ਬਾਜ਼ਾਰ ’ਚ ਆਈ ਤੇਜ਼ ਗਿਰਾਵਟ ਕਾਰਨ ਭਾਰਤ ’ਚ ਵੀ ਸ਼ੇਅਰ ਬਾਜ਼ਾਰਾਂ ’ਚ ਸੋਮਵਾਰ ਨੂੰ ਵੱਡੀ ਗਿਰਾਵਟ ਆਈ ਅਤੇ ਬੀ. ਐੱਸ. ਈ. ਦਾ ਸੈਂਸੈਕਸ 586.66 ਅੰਕ ਯਾਨੀ 1.10 ਫੀਸਦੀ ਦੀ ਗਿਰਾਵਟ ਨਾਲ 52,553.40 ਅੰਕ ’ਤੇ ਬੰਦ ਹੋਇਆ ਜਦ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 171 ਅੰਕ ਯਾਨੀ 1.07 ਫੀਸਦੀ ਦਾ ਗੋਤਾ ਲਗਾ ਕੇ 15,752.40 ਅੰਕ ’ਤੇ ਬੰਦ ਹੋਇਆ। ਸੋਮਵਾਰ ਦੇ ਕਾਰੋਬਾਰ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਰਿਲਾਇੰਸ ਇੰਡਸਟ੍ਰੀਜ਼ ਅਤੇ ਐਕਸਿਸ ਬੈਂਕ ’ਚ ਗਿਰਾਵਟ ਨਾਲ ਬਾਜ਼ਾਰ ’ਚ ਨਰਮੀ ਆਈ। ਇਸ ਤੋਂ ਇਲਾਵਾ ਇੰਡਸਇੰਡ ਬੈਂਕ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ., ਮਾਰੂਤੀ ਅਤੇ ਬਜਾਜ ਫਾਇਨਾਂਸ ’ਚ ਪ੍ਰਮੁੱਖ ਤੌਰ ’ਤੇ ਗਿਰਾਵਟ ਰਹੀ।
ਦੁਨੀਆ ਭਰ ਦੇ ਬਾਜ਼ਾਰ ਧੜੱਮ
ਏਸ਼ੀਆ
ਨਿੱਕੇਈ 225 (ਜਾਪਾਨ) -27,652.74 -1.25
ਹੇਂਗਸੇਂਗ (ਹਾਂਗਕਾਂਗ) -27,489.78 -1.84
ਸੇਟ ਕੰਪੋਜ਼ਿਟ (ਥਾਈਲੈਂਡ) -1556.01 -1.17
ਕਾਸਪੀ -ਕੋਰੀਆ -3,244.04 -1.00
ਸਟ੍ਰੇਟਸ ਟਾਈਮਸ -ਸਿੰਗਾਪੁਰ -3,111.20 -1.30
ਸ਼ੰਘਾਈ ਕੰਪੋਜ਼ਿਟ -3,539.12 -0.18
ਯੂਰਪ
ਐੱਫ. ਟੀ. ਐੱਸ. ਈ. 100 (ਯੂ. ਕੇ.)
ਡੇਕਸ (ਫ੍ਰਾਂਸ)
ਸੀ. ਈ. ਸੀ. (ਜਰਮਨੀ)
ਅਮਰੀਕਾ
ਡਾਓ ਜੋਨਸ -33918.68 -2.21
ਨੈਸਡੇਕ 14197.72 -1.59
‘ਮਹਿੰਗੇ ਪੈਟਰੋਲ-ਡੀਜ਼ਲ ਨੇ ਭਰੀ ਸਰਕਾਰ ਦੀ ਜੇਬ, 1 ਸਾਲ ’ਚ ਰਿਕਾਰਡ 3.35 ਲੱਖ ਕਰੋੜ ਰੁਪਏ ਕਮਾਏ’
NEXT STORY