ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕੀਤਾ, ''ਅੱਜ ਸਵੇਰੇ ਕੋਵਿਡ-19 ਟੀਕਾਕਾਰਨ ਤਹਿਤ ਟੀਕੇ ਦੀ ਪਹਿਲੀ ਖੁਰਾਕ ਲਈ।'' ਟੀਕਾਕਰਨ ਮੁਹਿੰਮ ਨੂੰ ਤੇਜ਼ੀ ਦੇਣ ਲਈ ਮੰਤਰੀ ਖ਼ੁਦ ਸਾਹਮਣੇ ਆ ਕੇ ਟੀਕਾ ਲਵਾ ਰਹੇ ਹਨ।
ਉਨ੍ਹਾਂ ਨਰਸ ਸਿਸਟਰ ਰਾਮਿਆ ਪੀ. ਸੀ. ਨੂੰ ਦੇਖਭਾਲ ਅਤੇ ਪੇਸ਼ੇਵਰ ਰਵੱਈਏ ਲਈ ਧੰਨਵਾਦ ਵੀ ਦਿੱਤਾ। ਗੌਰਤਲਬ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਸੀ ਕਿ 60 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ ਅਤੇ 45 ਸਾਲ ਤੋਂ ਘੱਟ ਉਮਰ ਦੇ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਈ ਕੋਈ ਗੰਭੀਰ ਬਿਮਾਰੀ ਹੈ, ਇਕ ਮਾਰਚ ਤੋਂ ਟੀਕਾ ਲਵਾ ਸਕਦੇ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਹਿਤ ਮੰਤਰੀ ਹਰਸ਼ਵਰਧਨ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਟੀਕੇ ਦੀ ਪਹਿਲੀ ਖੁਰਾਕ ਲਵਾ ਚੁੱਕੇ ਹਨ।
ਇਸ ਬੈਂਕ 'ਚ ਹੈ ਖ਼ਾਤਾ ਤਾਂ ਜਲਦ ਕਰ ਲਓ ਕੰਮ, ਦੋ ਦਿਨ ਹੋ ਸਕਦੀ ਹੈ ਪ੍ਰੇਸ਼ਾਨੀ
NEXT STORY