ਨਵੀਂ ਦਿੱਲੀ — ਵੀਰਵਾਰ (26 ਦਸੰਬਰ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਵਾਇਦਾ ਕੀਮਤ 0.48 ਫੀਸਦੀ ਵਧ ਕੇ 76,634 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ, ਜਦਕਿ ਚਾਂਦੀ ਦੀ ਕੀਮਤ 0.38 ਫੀਸਦੀ ਵਧ ਕੇ 89,669 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਵੱਡੀ ਖ਼ਬਰ : ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਬਦਲੇ ਨਿਯਮ
ਇਹ ਵੀ ਪੜ੍ਹੋ : ਕਰਮਚਾਰੀਆਂ ਅਤੇ ਰੁਜ਼ਗਾਰਦਾਤਿਆਂ ਲਈ Good news, ਹੋਇਆ ਵੱਡਾ ਐਲਾਨ
ਸੋਨਾ 100 ਰੁਪਏ ਅਤੇ ਚਾਂਦੀ 500 ਰੁਪਏ ਮਜ਼ਬੂਤ ਹੋਈ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 100 ਰੁਪਏ ਡਿੱਗ ਕੇ 78,600 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਸੀ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਸੋਨੇ ਦੀ ਕੀਮਤ 78,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਹਾਲਾਂਕਿ ਚਾਂਦੀ 500 ਰੁਪਏ ਚੜ੍ਹ ਕੇ 90,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 90,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ ਮੰਗਲਵਾਰ ਨੂੰ 100 ਰੁਪਏ ਦੀ ਗਿਰਾਵਟ ਨਾਲ 78,200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।
ਇਹ ਵੀ ਪੜ੍ਹੋ : 3 ਰੁਪਏ ਦਾ ਸ਼ੇਅਰ 2198 ਰੁਪਏ ਤੱਕ ਪਹੁੰਚਿਆ, ਨਿਵੇਸ਼ਕਾਂ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਸ਼ੇਅਰਾਂ ਨੇ ਕੀਤਾ ਚਮਤਕਾਰ
ਇਹ ਵੀ ਪੜ੍ਹੋ : ਫੋਨ 'ਤੇ 1 ਮਹੀਨੇ ਤਕ ਫਰੀ ਚੱਲੇਗਾ ਇੰਟਰਨੈੱਟ, ਜਾਣੋ ਕਿਵੇਂ ਲਈਏ ਮੌਕੇ ਦਾ ਫਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਸਮਸ ਦੇ ਅਗਲੇ ਦਿਨ ਖਪਤਕਾਰਾਂ ਨੂੰ ਵੱਡਾ ਝਟਕਾ, ਤੇਲ ਕੰਪਨੀਆਂ ਨੇ ਵਧਾ ਦਿੱਤੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
NEXT STORY