ਨਵੀਂ ਦਿੱਲੀ—ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਇੰਡੀਆ ਦੇ ਉਪ ਪ੍ਰਧਾਨ ਮਨੁ ਕੁਮਾਰ ਜੈਨ ਨੇ ਇਸ ਸਾਲ ਦੇਸ਼ ਭਰ ਦਾ ਵਿਆਪਕ ਦੌਰਾ ਕੀਤਾ ਹੈ। ਇਸ ਦੌਰਾਨ ਉਹ ਕਈ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਖਾਸ ਕਰਕੇ ਪੇਂਡੂ ਇਲਾਕਿਆਂ 'ਚ ਕੰਪਨੀ ਦੇ ਮੁੱਖ ਬ੍ਰਾਂਡ ਐੱਮ.ਆਈ. ਦੇ ਲਈ ਸਥਾਨਕ ਖੁਦਰਾ ਸਾਂਝੇਦਾਰਾਂ ਨੂੰ ਜੋੜਿਆ। ਇਕ ਦਿਨ ਉਹ ਚੰਡੀਗੜ੍ਹ 'ਚ ਕੰਪਨੀ ਦੇ ਕਾਰੋਬਾਰੀ ਸਾਂਝੇਦਾਰਾਂ ਨਾਲ ਸੈਲਫੀ ਲੈਂਦੇ ਦਿਸੇ ਤਾਂ ਅਗਲੇ ਦਿਨ ਦੱਖਣੀ ਪੱਛਮੀ ਕਰਨਾਟਕ ਦੇ ਇਕ ਅਨਜਾਣ ਸ਼ਹਿਰ 'ਚ ਸਨ। ਜੈਨ ਦੀ ਮਿਹਨਤ ਬੇਕਾਰ ਨਹੀਂ ਗਈ। ਜੂਨ ਤਿਮਾਹੀ 'ਚ ਕੰਪਨੀ ਨੇ ਇਕ ਕਰੋੜ ਤੋਂ ਜ਼ਿਆਦਾ ਸਮਾਰਟਫੋਨ ਦੀ ਖੇਪ ਭੇਜ ਕੇ ਇਤਿਹਾਸ ਰੱਚ ਦਿੱਤਾ। ਦੇਸ਼ 'ਚ ਸਮਾਰਟਫੋਨ ਦੇ ਲਈ ਨਵੀਂਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਵਾਲੇ ਜੈਨ ਇਕੱਲੇ ਉੱਚ ਅਹੁਦੇ ਦੇ ਅਧਿਕਾਰੀ ਨਹੀਂ ਹਨ। ਦੇਸ਼ 'ਚ 4ਜੀ ਇੰਟਰਨੈੱਟ ਕਨੈਕਿਟਵਿਟੀ ਦੇ ਵਿਸਤਾਰ ਦੇ ਨਾਲ ਪੇਂਡੂ ਬਾਜ਼ਾਰ ਸਮਾਰਟਫੋਨ ਕੰਪਨੀਆਂ ਦੀ ਵਿਕਰੀ ਦੇ ਲਈ ਬਹੁਤ ਮੁੱਖ ਹੋ ਗਿਆ ਹੈ। ਸੈਮਸੰਗ ਨੂੰ ਲੈ ਕੇ ਵੀਵੋ ਤੱਕ ਸਭ ਸਮਾਰਟਫੋਨ ਕੰਪਨੀਆਂ ਨੇ ਇਸ ਗੱਲ ਨੂੰ ਸਮਝਿਆ ਹੈ। ਉਪਭੋਗਤਾ ਇਲੈਕਟ੍ਰੋਨਿਕ ਸਾਮਾਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਸੈਮਸੰਗ ਨੂੰ ਹੀ ਲਓ। ਕੰਪਨੀ ਕਰੀਬ ਦੋ ਦਹਾਕਿਆਂ ਤੋਂ ਭਾਰਤ 'ਚ ਕੰਮ ਕਰ ਰਹੀ ਹੈ ਅਤੇ ਇਸ ਦੌਰਾਨ ਉਸ ਨੇ ਸਾਰੇ ਮਹਾਨਗਰਾਂ, ਪਹਿਲੀ, ਦੂਜੀ ਅਤੇ ਤੀਜੀ, ਸ਼੍ਰੇਣੀ ਦੇ ਸ਼ਹਿਰਾਂ 'ਚ ਵਿਆਪਕ ਵੰਡ ਨੈੱਟਵਰਕ ਸਥਾਪਿਤ ਕਰ ਲਿਆ ਹੈ। ਪਰ ਇਸ ਸਾਲ ਕੰਪਨੀ ਨੇ ਇਸ ਨੈੱਟਵਰਕ ਨੂੰ ਵਧਾਉਣ 'ਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।
ਪਿਛਲੇ ਅੱਠ ਮਹੀਨਿਆਂ 'ਚ ਕੰਪਨੀ ਦੇ ਵੰਡ ਨੈੱਟਵਰਕ 'ਚ ਖੁਦਰਾ ਸਟੋਰੀ ਦੀ ਗਿਣਤੀ 'ਚ 20 ਫੀਸਦੀ ਵਾਧਾ ਹੋਇਆ ਹੈ। ਸੈਮਸੰਗ ਇੰਡੀਆ ਦੇ ਮੋਬਾਇਲ ਕਾਰੋਬਾਰ ਦੇ ਸੀਨੀਅਰ ਉਪ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਕੰਪਨੀ ਅੱਜ 1.80 ਲੱਖ ਸਟੋਰਾਂ ਨਾਲ ਸਿੱਧੇ ਜੁੜੀ ਹੋਈ ਹੈ ਅਤੇ ਉਸ ਦੀ ਯੋਜਨਾ ਇਸ ਸਾਲ ਦੇ ਅੰਤ ਤੱਕ ਇਸ ਗਿਣਤੀ ਨੂੰ ਵਧਾ ਕੇ ਦੋ ਲੱਖ ਕਰਨ ਦੀ ਹੈ। ਕੰਪਨੀ 5,000 ਤੋਂ ਜ਼ਿਆਦਾ ਆਬਾਦੀ ਵਾਲੇ ਕਸਬਿਆਂ ਤੱਕ ਆਪਣੀ ਪਹੁੰਚ ਬਣਾ ਚੁੱਕੀ ਹੈ ਅਤੇ ਅਗਲੇ ਪੜ੍ਹਾਅ ਤੱਕ ਉਸ ਦੀ ਯੋਜਨਾ ਇਸ ਤੋਂ ਘੱਟ ਆਬਾਦੀ ਵਾਲੇ ਕਸਬਿਆਂ ਤੱਕ ਪਹੁੰਚਣ ਦੀ ਹੈ।
ਛੋਟੇ ਕਾਰੋਬਾਰਾਂ ਨੂੰ ਵੱਡਾ ਤੋਹਫਾ, 59 ਮਿੰਟ 'ਚ ਮਿਲੇਗਾ 1 ਕਰੋੜ ਦਾ ਕਰਜ਼ਾ
NEXT STORY