ਨਵੀਂ ਦਿੱਲੀ—ਇੰਡੀਆਬੁਲਸ ਹਾਊਸਿੰਗ ਫਾਈਨੈਂਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਜਾਪਾਨ ਦੀ ਸਾਫਟਬੈਂਕ ਉਨ੍ਹਾਂ ਦੀ ਸਬਸਿਡਰੀ ਓਕਨਾਰਥ 'ਚ 2,800 ਕਰੋੜ ਰੁਪਏ ਦੀ ਇਕਵਟੀ ਪੂੰਜੀ ਦਾ ਨਿਵੇਸ਼ ਕਰੇਗੀ। ਓਕਨਾਰਥ ਬ੍ਰਿਟੇਨ 'ਚ ਸਰਗਰਮ ਇਕ ਵਪਾਰਕ ਬੈਂਕ ਹੈ।
ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ ਨੇ ਰੈਗੂਲੇਟਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਇਸ ਨਿਵੇਸ਼ ਦੇ ਨਾਲ ਬੈਂਕ ਦੀ ਇਕਵਟੀ ਪੂੰਜੀ 7,000 ਕਰੋੜ ਹੋ ਜਾਵੇਗੀ। ਇੰਡੀਆਬੁਲਸ ਹਾਊਸਿੰਗ ਫਾਈਨੈਂਸ ਨੇ ਕਿਹਾ ਕਿ ਓਕਨਾਰਥ ਯੂਰਪ 'ਚ ਸਭ ਤੋਂ ਤੇਜ਼ੀ ਨਾਲ ਵਧਦਾ ਬੈਂਕ ਹੈ ਜੋ ਬੈਂਕਿੰਗ ਸੇਵਾਵਾਂ ਲਈ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ।
ਅਮਰੀਕੀ-ਭਾਰਤ CEO ਫੋਰਮ ਦੇ ਅਮਰੀਕੀ ਮੈਂਬਰਾਂ ਦਾ ਐਲਾਨ
NEXT STORY