ਵਾਸ਼ਿੰਗਟਨ — ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ ਅਮਰੀਕਾ-ਭਾਰਤ ਸੀ.ਈ.ਓ. ਫੋਰਮ ਲਈ ਅਮਰੀਕਾ ਦੇ ਨਿੱਜੀ ਖੇਤਰ ਦੇ ਮੈਂਬਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਮਾਸਟਰ ਕਾਰਡ ਦੇ ਸੀ.ਈ.ਓ. ਅਜੈ ਬੰਗਾ ਅਤੇ ਕਵਾਲਕਾਮ ਦੇ ਸੀ.ਈ.ਓ. ਸਟੀਵ ਮਾਲੇਨਕਾਫ ਦੇ ਨਾਮ ਸ਼ਾਮਲ ਹਨ। ਟਰੰਪ ਪ੍ਰਸ਼ਾਸਨ ਦੇ ਤਹਿਤ ਫੋਰਮ ਦੀ ਪਹਿਲੀ ਮੀਟਿੰਗ 14 ਫਰਵਰੀ ਨੂੰ ਦਿੱਲੀ ਵਿਖੇ ਹੋਵੇਗੀ। ਉਦਯੋਗ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਰਾਸ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਇਸ ਵਿਚ ਅਮਰੀਕੀ ਟਾਵਰ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀ.ਈ.ਓ. ਜੈਮਸ ਟੈਕਲੇਟ ਵੀ ਸ਼ਾਮਲ ਹਨ। ਉਹ ਅਮਰੀਕੀ ਨਿੱਜੀ ਖੇਤਰ ਦੇ ਸਹਿ-ਚੇਅਰਮੈਨ ਹੋਣਗੇ। ਰਾਸ ਨੇ ਕਿਹਾ, 'ਦੋਵਾਂ ਦੇਸ਼ਾਂ ਦੇ ਵਿਚ ਅਰਥਪੂਰਨ ਵਪਾਰਕ ਸੰਬੰਧ ਅਤੇ ਮਜ਼ਬੂਤ ਆਰਥਿਕ ਸੰਬੰਧਾਂ ਲਈ ਅਮਰੀਕੀ-ਭਾਰਤ ਫੋਰਮ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ,' ਅਮਰੀਕੀ ਸੀ.ਈ.ਓ. ਫੋਰਮ 'ਚ ਇਕ ਨਵਾਂ ਨਜ਼ਰੀਆ ਲੈ ਕੇ ਆਉਣਗੇ ਅਤੇ ਸਾਨੂੰ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੇਂ ਮੌਕਿਆਂ 'ਤੇ ਵਿਚਾਰ ਕਰਨ 'ਚ ਸਹਾਇਤਾ ਮਿਲੇਗੀ। ਫੋਰਮ 'ਚ ਸ਼ਾਮਲ ਹੋਰ ਸੀ.ਈ.ਓ. 'ਚ ਵਾਟਰ ਹੈਲਥ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸੀ.ਈ.ਓ. ਸੰਜੇ ਭਟਨਾਗਰ, ਜੇ.ਸੀ.2 ਵੈਂਚਰਸ ਦੇ ਸੀ.ਈ.ਓ. ਜਾਨ ਚੈਂਬਰਸ, ਐਮਵੇ ਦੇ ਸਹਿ ਚੇਅਰਮੈਨ ਡਗਲਸ ਦੇਵੋਸ ਆਦਿ ਹਨ।
ਯਾਤਰੀ ਵਾਹਨਾਂ ਦੀ ਵਿਕਰੀ ਜਨਵਰੀ 'ਚ 1.87 ਫੀਸਦੀ ਘਟੀ
NEXT STORY