ਬਿਜ਼ਨੈੱਸ ਡੈਸਕ : ਜਾਪਾਨੀ ਟੈਕਨਾਲੋਜੀ ਨਿਵੇਸ਼ਕ SoftBank ਭਾਰਤ ਦੇ ਪ੍ਰਮੁੱਖ ਡਿਜੀਟਲ ਬੀਮਾ ਮਾਰਕੀਟਪਲੇਸ ਪਾਲਿਸੀਬਾਜ਼ਾਰ ਦੀ ਮੂਲ ਕੰਪਨੀ PB Fintech ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈ ਹੈ। ਇਸ ਨੇ ਆਪਣੇ ਨਿਵੇਸ਼ 'ਤੇ ਕੁੱਲ 65 ਕਰੋੜ ਡਾਲਰ ਇਕੱਠਾ ਕੀਤੇ ਹਨ। ਇਸ ਗੱਲ ਦੀ ਸੂਚਨਾ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਸੂਤਰਾਂ ਅਨੁਸਾਰ SoftBank ਨੇ ਗੁਰੂਗ੍ਰਾਮ ਕੰਪਨੀ ਵਿੱਚ ਆਪਣੇ ਨਿਵੇਸ਼ 'ਤੇ ਕੁੱਲ 65 ਕਰੋੜ ਡਾਸਕ ਦੀ ਕਮਾਈ ਕੀਤੀ ਹੈ। ਮਾਸਾਯੋਸ਼ੀ ਸਨ ਦੀ ਅਗਵਾਈ ਵਾਲੇ SoftBank ਨੇ ਪੀਬੀ ਫਿਨਟੇਕ ਵਿੱਚ ਲਗਭਗ 20 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਦਸੰਬਰ 2023 ਵਿੱਚ SoftBank ਦੀ ਬ੍ਰਾਂਚ SVF Python 2 (Cayman) ਨੇ ਪਾਲਿਸੀ ਬਾਜ਼ਾਰ ਦੀ ਮੂਲ ਫਰਮ PB Fintech ਵਿੱਚ 2.5 ਫ਼ੀਸਦੀ ਹਿੱਸੇਦਾਰੀ ਇੱਕ ਓਪਨ ਮਾਰਕੀਟ ਡੀਲ ਰਾਹੀਂ 914 ਕਰੋੜ ਰੁਪਏ ਵਿੱਚ ਵੇਚ ਦਿੱਤੀ ਸੀ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਇਸ ਤੋਂ ਬਾਅਦ ਪੀਬੀ ਫਿਨਟੇਕ ਵਿੱਚ ਸਾਫਟਬੈਂਕ ਦੀ ਹਿੱਸੇਦਾਰੀ 4.39 ਫ਼ੀਸਦੀ ਤੋਂ ਘੱਟ ਕੇ 1.85 ਫ਼ੀਸਦੀ 'ਤੇ ਆ ਗਈ। ਅਕਤੂਬਰ 2023 ਵਿੱਚ, SoftBank ਨੇ PB Fintech ਵਿੱਚ 2.5 ਫ਼ੀਸਦੀ ਹਿੱਸੇਦਾਰੀ 871 ਕਰੋੜ ਰੁਪਏ ਵਿੱਚ ਵੇਚੀ। ਦਸੰਬਰ 2022 ਵਿੱਚ, ਸਾਫਟਬੈਂਕ ਨੇ ਆਪਣੇ ਸਹਿਯੋਗੀਆਂ ਰਾਹੀਂ, ਪਾਲਿਸੀਬਾਜ਼ਾਰ ਵਿੱਚ 1,043 ਕਰੋੜ ਰੁਪਏ ਵਿੱਚ 5.1 ਫ਼ੀਸਦੀ ਹਿੱਸੇਦਾਰੀ ਵੇਚੀ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਸੂਤਰਾਂ ਅਨੁਸਾਰ ਡੀਲ ਰਾਹੀ ਵੇਚੀ ਗਈ ਹਿੱਸੇਦਾਰੀ HDFC ਮਿਉਚੁਅਲ ਫੰਡ (MF), ਮਿਰਾਏ Asset MF, ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ, Societe Generale, Capital Group, The Master Trust Bank of Japan, Government Pension Fund Global, Goldman Sachs ਅਤੇ China's Best Investment Corporation ਆਦਿ ਵਲੋਂ ਖਰੀਦੀ ਗਈ ਸੀ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਹਵਾਈ ਯਾਤਰੀਆਂ ਦੀ ਗਿਣਤੀ ਸਾਲ 2030 ਤੱਕ 30 ਕਰੋੜ ਤੱਕ ਪਹੁੰਚਣ ਦੀ ਉਮੀਦ : ਸਿੰਧੀਆ
NEXT STORY