ਹੁਸ਼ਿਆਰਪੁਰ–ਟਰੈਕਟਰਸ ਨਿਰਮਾਤਾ ਸੋਨਾਲੀਕਾ ਟਰੈਕਟਰਸ ਨੇ ਅਪ੍ਰੈਲ ਮਹੀਨੇ ’ਚ ਕੁੱਲ 12,328 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ ਹੈ। ਬੀਤੇ ਸਾਲ ਅਪ੍ਰੈਲ 2021 ’ਚ ਹੋਈ 7,122 ਟਰੈਕਟਰਸ ਦੀ ਵਿਕਰੀ ਦੀ ਤੁਲਨਾ ’ਚ ਅਪ੍ਰੈਲ ਦੀ ਹੁਣ ਤੱਕ ਦੀ ਇਹ ਸਭ ਤੋਂ ਡੋਮੈਸਟਿਕ ਸੇਲ ਹੈ, ਜਿਸ ’ਚ ਕੰਪਨੀ ਨੇ 43.5 ਫੀਸਦੀ ਦਾ ਉਛਾਲ ਦਰਜ ਕੀਤਾ ਹੈ।
ਦੇਸ਼ ਦੇ ਯੁਵਾ ਉਦਯੋਗਪਤੀ ਅਤੇ ਸੋਨਾਲੀਕਾ ਟਰੈਕਟਰਸ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਅੰਕੜਿਆਂ ਨਾਲ ਕੰਪਨੀ ਨੇ ਇੰਡਸਟਰੀ ਦੀ ਅਨੁਮਾਨਿਤ 41 ਫੀਸਦੀ ਵਾਧਾ ਦਰ ਨੂੰ ਵੀ ਪਛਾੜ ਦਿੱਤਾ ਹੈ ਅਤੇ ਨਵੇਂ ਵਿੱਤੀ ਸਾਲ ਦੌਰਾਨ ਮੁੜ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਮਜ਼ਬੂਤ ਮੰਚ ਤਿਆਰ ਕੀਤਾ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2022 ਦੀ ਪਹਿਲੀ ਤਿਮਾਹੀ ਦੀ ਸ਼ੁਰੂਆਤ ਬੇਹੱਦ ਉਤਸ਼ਾਹਜਨਕ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਚੈਨਲ ਭਾਈਵਾਲਾਂ ਨਾਲ ਆਪਣੇ ਗਾਹਕਾਂ ਦੇ ਲਗਾਤਾਰ ਭਰੋਸੇ ਲਈ ਧੰਨਵਾਦ ਪ੍ਰਗਟਾਇਆ।
LIC ਨੇ ਘਰੇਲੂ ਸੰਸਥਾਨਾਂ ਦੀ ਅਗਵਾਈ ’ਚ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਜੁਟਾਏ
NEXT STORY