ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਸਕੀਮ ਦੇ ਵੇਰਵੇ ਸਾਂਝੇ ਕੀਤੇ ਹਨ। ਟਵੀਟ ਅਨੁਸਾਰ 'ਪੀ.ਐਨ.ਬੀ. ਪਾਵਰ ਸੇਵਿੰਗਜ਼(PNB Power savings account) ਜਨਾਨੀਆਂ ਲਈ ਇੱਕ ਵਿਸ਼ੇਸ਼ ਯੋਜਨਾ ਹੈ। ਤੁਸੀਂ ਇਹ ਖ਼ਾਤਾ ਸਾਂਝਾ ਵੀ ਖੋਲ੍ਹ ਸਕਦੇ ਹੋ ਪਰ ਪਹਿਲਾਂ ਨਾਮ ਜਨਾਨੀ ਦਾ ਹੀ ਹੋਣਾ ਚਾਹੀਦਾ ਹੈ। ਤੁਸੀਂ ਇਹ ਖਾਤਾ ਪਿੰਡ ਜਾਂ ਸ਼ਹਿਰ ਵਿਚ ਕਿਤੇ ਵੀ ਖੋਲ੍ਹ ਸਕਦੇ ਹੋ। ਤੁਸੀਂ ਇਹ ਖਾਤਾ ਪਿੰਡ ਵਿਚ 500 ਰੁਪਏ ਨਾਲ ਖੋਲ੍ਹ ਸਕਦੇ ਹੋ। ਅਰਧ-ਸ਼ਹਿਰੀ ਖੇਤਰ ਵਿਚ ਇਹ ਖ਼ਾਤਾ 1000 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ ਵਿਚ ਖਾਤਾ ਖੋਲ੍ਹਣ ਲਈ 2000 ਰੁਪਏ ਦੀ ਸ਼ੁਰੂਆਤੀ ਜਮ੍ਹਾਂ ਰਕਮ ਦੀ ਜ਼ਰੂਰਤ ਹੋਏਗੀ। ਖਾਤਾ ਖੋਲ੍ਹਣ ਲਈ ਜਨਾਨੀਆਂ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ।
ਖਾਤੇ ਦੀ ਕੀ ਵਿਸ਼ੇਸ਼ਤਾ ਹੈ?
ਇਸ ਖਾਤੇ ਵਿਚ ਖਾਤਾਧਾਰਕਾਂ ਜਨਾਨੀਆਂ ਨੂੰ 50 ਪੰਨਿਆਂ ਦੀ ਚੈੱਕਬੁੱਕ ਮੁਫਤ 'ਚ ਮਿਲਦੀ ਹੈ। ਇਸ ਤੋਂ ਇਲਾਵਾ ਐਨ.ਈ.ਐਫ.ਟੀ. ਦੀ ਸਹੂਲਤ ਮੁਫਤ ਵਿਚ ਉਪਲਬਧ ਹੈ। ਪਲੈਟੀਨਮ ਡੈਬਿਟ ਕਾਰਡ ਬੈਂਕ ਖਾਤੇ 'ਤੇ ਮੁਫਤ 'ਚ ਉਪਲਬਧ ਹੈ। ਮੁਫਤ 'ਚ ਐਸ.ਐਮ.ਐਸ. ਅਲਰਟ ਦੀ ਸਹੂਲਤ। ਮੁਫਤ 'ਚ ਦੁਰਘਟਨਾ ਮੌਤ ਬੀਮੇ 'ਤੇ 5 ਲੱਖ ਰੁਪਏ ਤੱਕ ਦਾ ਕਵਰ ਵੀ ਮਿਲੇਗਾ। ਤੁਸੀਂ 50 ਹਜ਼ਾਰ ਰੁਪਏ ਪ੍ਰਤੀ ਦਿਨ ਨਕਦ ਕੱਢਵਾ ਸਕਦੇ ਹੋ।
ਇਹ ਖਾਤਾ ਵਿਸ਼ੇਸ਼ ਔਰਤਾਂ ਲਈ ਬਣਾਇਆ ਗਿਆ ਹੈ
ਪੰਜਾਬ ਨੈਸ਼ਨਲ ਬੈਂਕ ਪਾਵਰ ਸੇਵਿੰਗ ਅਕਾਉਂਟ (ਪੀਐਨਬੀ ਪਾਵਰ ਸੇਵਿੰਗ ਅਕਾਉਂਟ) ਆਪਣੇ ਗਾਹਕਾਂ ਨੂੰ ਕੁਝ ਖ਼ਾਸ ਸਹੂਲਤਾਂ ਦਿੰਦਾ ਹੈ ਜੋ ਆਮ ਗਾਹਕਾਂ ਲਈ ਉਪਲਬਧ ਨਹੀਂ ਹਨ। ਪੀ.ਐਨ.ਬੀ. ਨੇ ਪਹਿਲਾਂ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਆਓ ਜਾਣਦੇ ਹਾਂ ਹੋਰ ਦੂਜੀਆਂ ਯੋਜਨਾਵਾਂ ਬਾਰੇ।
ਪੀ.ਐਨ.ਬੀ. ਔਰਤ ਉੱਦਮੀ ਨਿਧੀ ਸਕੀਮ
ਪੀ.ਐਨ.ਬੀ. ਔਰਤਾਂ ਨੂੰ ਉੱਦਮੀ ਬਣਾਉਣ ਲਈ ਪੀ.ਐਨ.ਬੀ. ਮਹਿਲਾ ਉਦਮੀ ਨਿਧੀ ਸਕੀਮ ਅਧੀਨ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ। ਤੁਸੀਂ ਇਸ ਯੋਜਨਾ ਦੁਆਰਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਬੈਂਕ ਔਰਤਾਂ ਨੂੰ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਨਵੀਂ ਤਕਨਾਲੋਜੀ, ਕਾਰੋਬਾਰ ਨੂੰ ਵਧਾਉਣਾ ਅਤੇ ਨਵੇਂ ਹੁਨਰਾਂ ਲਈ ਵਪਾਰ ਸ਼ੁਰੂ ਕਰਨ ਵਿਚ ਸਹਾਇਤਾ ਸ਼ਾਮਲ ਹੈ।
ਇਹ ਵੀ ਪੜ੍ਹੋ : ਕਾਰ-ਦੋਪਹੀਆ ਵਾਹਨਾਂ ਦੀ ਵਿਕਰੀ ਨੂੰ ਮਿਲਿਆ ਹੁੰਗਾਰਾ, ਜਾਣੋ ਕਿਹੜੀ ਕੰਪਨੀ ਦੇ ਵਾਹਨ ਜ਼ਿਆਦਾ ਵਿਕੇ
ਪੀ.ਐਨ.ਬੀ. ਮਹਿਲਾ ਸਮ੍ਰਿਧੀ ਯੋਜਨਾ
ਇਸ ਯੋਜਨਾ ਦੇ ਤਹਿਤ ਚਾਰ ਯੋਜਨਾਵਾਂ ਚੱਲ ਰਹੀਆਂ ਹਨ। ਇਸ ਯੋਜਨਾ ਤਹਿਤ ਇਹ ਕਿਸੇ ਵੀ ਕਾਰੋਬਾਰ ਜਾਂ ਵਪਾਰਕ ਇਕਾਈ ਵਿਚ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸਦੇ ਲਈ ਬੈਂਕ ਤੋਂ ਲੋਨ ਲੈ ਕੇ ਤੁਸੀਂ ਆਪਣਾ ਬੁਨਿਆਦੀ ਢਾਂਚਾ ਸਥਾਪਤ ਕਰ ਸਕਦੇ ਹੋ ਅਤੇ ਕਾਰੋਬਾਰ ਨੂੰ ਅਸਾਨੀ ਨਾਲ ਚਲਾ ਸਕਦੇ ਹੋ।
ਕਰੈਚ ਸ਼ੁਰੂਆਤੀ ਯੋਜਨਾ
ਜੇ ਕੋਈ ਔਰਤ ਘਰ ਵਿਚ ਜਾਂ ਬਾਹਰ ਕ੍ਰੈਚ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ, ਤਾਂ ਬੈਂਕ ਉਸ ਦੀ ਮਦਦ ਕਰੇਗਾ। ਇਸ ਕਰਜ਼ੇ ਦੇ ਤਹਿਤ ਬੈਂਕ ਔਰਤ ਨੂੰ ਮੁਢਲੇ ਸਮਾਨ, ਬਰਤਨ, ਸਟੇਸ਼ਨਰੀ, ਫਰਿੱਜ, ਕੂਲਰ ਅਤੇ ਪੱਖੇ, ਆਰ.ਓ. ਅਤੇ ਹੋਰ ਵਿੱਤੀ ਸਹਾਇਤਾ ਤਹਿਤ ਮਦਦ ਕਰਦਾ ਹੈ ਤਾਂ ਜੋ ਔਰਤ ਆਰਾਮ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ।
ਇਹ ਵੀ ਪੜ੍ਹੋ : ਗ਼ਲਤ ਖਾਤੇ 'ਚ ਪੇਸੈ ਟਰਾਂਸਫਰ ਹੋਣ 'ਤੇ ਘਬਰਾਉਣ ਦੀ ਲੋੜ ਨਹੀਂ, ਇੰਝ ਮੰਗਵਾਓ ਵਾਪਸ
ਪੀ.ਐਨ.ਬੀ. ਮਹਿਲਾ ਸਸ਼ਕਤੀਕਰਨ ਮੁਹਿੰਮ
ਪੀ.ਐਨ.ਬੀ. ਮਹਿਲਾ ਸ਼ਸ਼ਕਤੀਕਰਨ ਸਕੀਮ ਦੁਆਰਾ ਤੁਹਾਨੂੰ ਕਾਰੋਬਾਰ ਨੂੰ ਅੱਗੇ ਲਿਜਾਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸਦੇ ਲਈ ਸਵੈ-ਸਹਾਇਤਾ ਸਮੂਹਾਂ ਜਾਂ ਹੋਰ ਗੈਰ-ਲਾਭਕਾਰੀ ਸੰਸਥਾਵਾਂ ਦੁਆਰਾ, ਬੈਂਕ ਗ਼ੈਰ-ਖੇਤੀਬਾੜੀ ਦੇ ਕੰਮ ਨਾਲ ਜੁੜੇ ਕਾਰੋਬਾਰ ਸਥਾਪਤ ਕਰਨ ਵਿਚ ਔਰਤਾਂ ਦੀ ਵਿੱਤੀ ਸਹਾਇਤਾ ਕਰਦਾ ਹੈ।
ਵਿਸ਼ੇਸ਼ ਜਨਾਨੀਆਂ ਲਈ ਯੋਜਨਾਵਾਂ
ਜ਼ਿਕਰਯੋਗ ਹੈ ਕਿ ਬੈਂਕ ਦੀਆਂ ਇਨ੍ਹਾਂ 4 ਸਕੀਮਾਂ ਦੇ ਜ਼ਰੀਏ ਤੁਸੀਂ ਆਪਣਾ ਕਾਰੋਬਾਰ ਖੜ੍ਹਾ ਕਰ ਸਕਦੇ ਹੋ। ਇਸਦੇ ਨਾਲ ਤੁਹਾਡੇ ਕੋਲ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਦੀ ਕੋਈ ਘਾਟ ਵੀ ਨਹੀਂ ਹੋਵੇਗੀ। ਪੀ.ਐਨ.ਬੀ ਨੇ ਔਰਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਚੀਨ ਨੂੰ ਲੱਗਾ ਵੱਡਾ ਝਟਕਾ! 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ
ਨਰਾਤੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੋਨੇ 'ਚ ਉਛਾਲ, 1598 ਰੁ: ਮਹਿੰਗੀ ਹੋਈ ਚਾਂਦੀ
NEXT STORY