ਨਵੀਂ ਦਿੱਲੀ— ਰਿਲਾਇੰਸ ਜਿਓ ਨੇ ਦੂਰਸੰਚਾਰ ਵਿਭਾਗ ਨੂੰ ਚਿੱਠੀ ਲਿਖ ਕੇ ਇਸੇ ਸਾਲ ਸਪੈਕਟ੍ਰਮ ਨਿਲਾਮੀ ਦੀ ਮੰਗ ਕੀਤੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਨਿਲਾਮੀ ਨਾ ਹੋਣ ਨਾਲ 4-ਜੀ ਸੇਵਾਵਾਂ 'ਤੇ ਅਸਰ ਪੈ ਸਕਦਾ ਹੈ। ਰਿਲਾਇੰਸ ਜਿਓ ਨੇ ਡੀ. ਓ. ਟੀ. ਨੂੰ ਚਿੱਠੀ ਲਿਖ ਕੇ ਨਿਲਾਮੀ ਦਸੰਬਰ 2020 ਤੋਂ ਪਹਿਲਾਂ ਸਪੈਕਟ੍ਰਮ ਨਿਲਾਮੀ ਦੀ ਮੰਗ ਕੀਤੀ ਹੈ।
ਇਸ ਚਿੱਠੀ 'ਚ ਰਿਲਾਇੰਸ ਜਿਓ ਨੇ ਕਿਹਾ ਹੈ ਕਿ ਸਪੈਕਟ੍ਰਮ ਨਿਲਾਮੀ ਨਾਲ ਸਰਕਾਰ ਨੂੰ 25,000 ਕਰੋੜ ਰੁਪਏ ਦੀ ਆਮਦਨ ਸੰਭਵ ਹੈ। ਕੰਪਨੀ ਦਾ ਕਹਿਣਾ ਹੈ ਕਿ ਨਿਲਾਮੀ ਨਾ ਹੋਣ ਨਾਲ 4 ਜੀ ਸੇਵਾਵਾਂ ਪ੍ਰਭਾਵਤ ਹੋ ਸਕਦੀਆਂ ਹਨ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਟੁੱਟ ਸਕਦਾ ਹੈ। ਸਪੈਕਟ੍ਰਮ ਦੀ ਨਿਲਾਮੀ ਡਿਜੀਟਲ ਇੰਡੀਆ ਅਤੇ ਬ੍ਰਾਡਬੈਂਡ ਮਿਸ਼ਨ ਨੂੰ ਹੁਲਾਰਾ ਦੇਵੇਗੀ। ਕੰਪਨੀ ਨੇ ਸਰਕਾਰ ਨੂੰ ਸਾਰੇ ਉਪਲਬਧ ਸਪੈਕਟ੍ਰਮ ਦੀ ਨਿਲਾਮੀ ਕਰਨ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ 2017-18 ਅਤੇ 2018-19 'ਚ ਸਪੈਕਟ੍ਰਮ ਦੀ ਕੋਈ ਨਿਲਾਮੀ ਨਹੀਂ ਹੋਈ। ਆਖਰੀ ਨਿਲਾਮੀ ਅਕਤੂਬਰ 2016 'ਚ ਕੀਤੀ ਗਈ ਸੀ। ਉਸ 'ਚ ਨਿਲਾਮੀ ਲਈ ਰੱਖੇ ਗਏ ਸਪੈਕਟ੍ਰਮ ਦਾ ਸਿਰਫ 40 ਫੀਸਦੀ ਹੀ ਵਿਕ ਸਕਿਆ ਸੀ। ਸਰਕਾਰ ਨੇ ਸਿਰਫ 965 ਮੈਗਾਹਰਟਜ਼ ਦੀ ਨਿਲਾਮੀ ਤੋਂ 65,789 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਇਸ ਸਮੇਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸ ਸਥਿਤੀ 'ਚ ਰਿਲਾਇੰਸ ਜਿਓ ਵੱਲੋਂ ਸਪੈਕਟ੍ਰਮ ਨਿਲਾਮੀ ਦੀ ਮੰਗ ਕੰਪਨੀ ਦੀ ਵਿੱਤੀ ਤਾਕਤ ਨੂੰ ਦਰਸਾਉਂਦੀ ਹੈ।
RBI ਨੇ ਆਪਣੇ ਹੱਥਾਂ 'ਚ ਲਿਆ ਇਸ ਬੈਂਕ ਦਾ ਕੰਮਕਾਜ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ
NEXT STORY