ਨਵੀਂ ਦਿੱਲੀ - ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ 3,000 ਕਰੋੜ ਰੁਪਏ ਦੀ ਨਵੀਂ ਪੂੰਜੀ ਹਾਸਲ ਕਰਨ ਤੋਂ ਬਾਅਦ ਆਪਣੇ ਕਰਮਚਾਰੀਆਂ ਦੀਆਂ ਸਾਰੀਆਂ ਬਕਾਇਆ ਤਨਖਾਹਾਂ ਦਾ ਭੁਗਤਾਨ ਕਰ ਦਿੱਤਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਅਨੁਸਾਰ ਸਾਰੇ ਮੁਲਾਜ਼ਮਾਂ ਦੀਆਂ ਜੁਲਾਈ ਅਤੇ ਅਗਸਤ ਦੀਆਂ ਤਨਖ਼ਾਹਾਂ ਤੋਂ ਇਲਾਵਾ ਉਨ੍ਹਾਂ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਵੀ ਉਨ੍ਹਾਂ ਦੀਆਂ ਤਨਖ਼ਾਹਾਂ ਜਮ੍ਹਾਂ ਹੋ ਗਈਆਂ ਹਨ, ਜਿਨ੍ਹਾਂ ਨੂੰ ਜੂਨ ਮਹੀਨੇ ਦੀ ਅੰਸ਼ਕ ਤਨਖ਼ਾਹ ਦਿੱਤੀ ਗਈ ਸੀ। ਸਪਾਈਸ ਜੈੱਟ ਦੇ ਬੁਲਾਰੇ ਨੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦੇ ਭੁਗਤਾਨ ਦੀ ਪੁਸ਼ਟੀ ਕੀਤੀ ਹੈ।
ITC ਦੇ ਸ਼ੇਅਰਾਂ ਨੇ ਬਣਾਇਆ ਨਵਾਂ ਰਿਕਾਰਡ, ਮਾਰਕੀਟ ਕੈਪ ਪਹਿਲੀ ਵਾਰ 6.5 ਲੱਖ ਕਰੋੜ ਰੁਪਏ ਦੇ ਪਾਰ
NEXT STORY