ਨਵੀਂ ਦਿੱਲੀ – ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਚਾਲੂ ਮਾਲੀ ਸਾਲ ਦੀ ਸਤੰਬਰ ਤਿਮਾਹੀ ਤੱਕ 310 ਕਰੋੜ ਰੁਪਏ ਦਾ ਪੈਂਡਿੰਗ ਟੀ. ਡੀ. ਐੱਸ. (ਸ੍ਰੋਤ ’ਤੇ ਕਰ ਕਟੌਤੀ) ਬਕਾਇਆ ਚੁਕਾ ਦਿੱਤਾ ਹੈ। ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਏਅਰਲਾਈਨ ਨੇ ਪਿਛਲੇ ਮਹੀਨੇ 3,000 ਕਰੋੜ ਰੁਪਏ ਜੁਟਾਏ ਸਨ।
ਸਪਾਈਸਜੈੱਟ ਨੇ ਬਿਆਨ ’ਚ ਕਿਹਾ, ‘ਕੰਪਨੀ ਨੇ 26 ਸਤੰਬਰ 2024 ਤੋਂ ਸ਼ੁਰੂ ਹੋ ਕੇ ਬਕਾਇਆ ਤਨਖਾਹ, ਜੀ. ਐੱਸ. ਟੀ. ਦੇਣਦਾਰੀਆਂ ਅਤੇ ਭਵਿੱਖ ਨਿਧੀ (ਪੀ. ਐੱਫ.) ਅੰਸ਼ਦਾਨ ਸਮੇਤ ਪੈਂਡਿੰਗ ਬਕਾਇਆ ਦੇ ਮਦ ’ਚ 600 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਪੱਟੇ ’ਤੇ ਜਹਾਜ਼ ਦੇਣ ਵਾਲੀਆਂ ਕਈ ਕੰਪਨੀਆਂ ਨਾਲ ਸਮਝੌਤਾ ਵੀ ਕੀਤਾ ਹੈ।’ ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਨੇ ਕਿਹਾ,‘ਅਸੀਂ ਆਪਣੇ ਘਰ ਨੂੰ ਵਿਵਸਥਿਤ ਕਰਨ ਲਈ ਪ੍ਰਤੀਬੱਧ ਹਾਂ ਅਤੇ ਸਾਰੇ ਪੈਂਡਿੰਗ ਟੀ. ਡੀ. ਐੱਸ. ਬਕਾਇਆ ਮੋੜ ਕੇ ਖੁਸ਼ ਹਾਂ।’
ਫਰਜ਼ੀ ਕਾਲ, SMS ’ਤੇ ਲਗਾਮ ਦੇ ਸਖਤ ਨਿਯਮ ਜਨਵਰੀ ਤੱਕ: ਟ੍ਰਾਈ ਚੇਅਰਮੈਨ
NEXT STORY